ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ’ਚ ਬਾਈਕ ਸਵਾਰ ਨੌਜਵਾਨਾਂ ਚਲਾਈਆਂ ਗ਼ੋਲੀਆਂ, ਸਹਿਮੇ ਲੋਕ

Monday, Mar 22, 2021 - 04:47 PM (IST)

ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ’ਚ ਬਾਈਕ ਸਵਾਰ ਨੌਜਵਾਨਾਂ ਚਲਾਈਆਂ ਗ਼ੋਲੀਆਂ, ਸਹਿਮੇ ਲੋਕ

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਸ਼ਾਮਚੁਰਾਸੀ ਦੇ ਅਧੀਨ ਪੈਂਦੇ ਤਲਵੰਡੀ ਰਾਈਆ ’ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਇਕ ਵਿਅਕਤੀ ਸੁਖਜੀਤ ’ਤੇ ਗ਼ੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਰਾਹਗੀਰ ਵਿਜੇ ਕੁਮਾਰ ਦੀ ਛਾਤੀ ਨਾਲ ਟਕਰਾਉਂਦੇ ਹੋਏ ਗੋਲੀ ਨਿਕਲ ਗਈ ਅਤੇ ਮੌਕੇ ਤੋਂ ਮੁਲਜ਼ਮ ਫਰਾਰ ਹੋ ਗਏ। ਅਣਪਛਾਤਿਆਂ ਵੱਲੋਂ ਚਲਾਈਆਂ ਗਈਆਂ ਗ਼ੋਲੀਆਂ ਦੌਰਾਨ ਸੁਖਜੀਤ ਲਾਲ ਨੇ ਗੱਡੀ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

PunjabKesari

ਇਕ ਗ਼ੋਲੀ ਰਾਹਗੀਰ ਵਿਜੇ ਕੁਮਾਰ ਦੀ ਛਾਤੀ ਨਾਲ ਟਕਰਾਈ, ਜਿਸ ਕਰਕੇ ਵਿਜੇ ਕੁਮਾਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਵਿਜੇ ਕੁਮਾਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਗ਼ੋਲੀਆਂ ਦੇ ਖੋਲ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਫੇਸਬੁੱਕ ਦੀ ਦੋਸਤੀ ਦਾ ਘਿਨਾਉਣਾ ਅੰਜਾਮ, 15 ਸਾਲਾ ਕੁੜੀ ਨੂੰ ਅਗਵਾ ਕਰਕੇ 3 ਮਹੀਨੇ ਕੀਤਾ ਜਬਰ-ਜ਼ਿਨਾਹ

PunjabKesari

ਸੁਖਜੀਤ ਲਾਲ ਮੁਤਾਬਕ ਦਹਿਸ਼ਤਗਰਦੀ ਖ਼ਿਲਾਫ਼ ਪਹਿਲਾਂ ਵੀ ਕੇਸ ਚੱਲ ਰਹੇ ਹਨ, ਜਿਸ ’ਚ ਉਸ ਨੇ ਉਨ੍ਹਾਂ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੀ ਰੰਜਿਸ਼ ਕਾਰਨ ਬਦਮਾਸ਼ਾਂ ਨੇ ਉਸ ’ਤੇ ਗ਼ੋਲੀਆਂ ਚਲਾਈਆਂ ਹਨ। ਉਥੇ ਹੀ ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਪੁਲਸ ਇਸ ਘਟਨਾ ਨੂੰ ਹਰ ਪਹਿਲੂ ਤੋਂ ਵੇਖ ਰਹੀ ਹੈ। ਪਰਚਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ

PunjabKesari

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News