ਪੰਜਾਬ ਨੈਸ਼ਨਲ ਬੈਂਕ ''ਚ ਬੰਦੂਕ ਸਾਫ ਕਰਦੇ ਸਮੇਂ ਗਨਮੈਨ ਕੋਲੋਂ ਚੱਲੀ ਗੋਲੀ, ਮਚੀ ਭੱਜਦੌੜ

Thursday, Jul 27, 2017 - 07:11 PM (IST)

ਪੰਜਾਬ ਨੈਸ਼ਨਲ ਬੈਂਕ ''ਚ ਬੰਦੂਕ ਸਾਫ ਕਰਦੇ ਸਮੇਂ ਗਨਮੈਨ ਕੋਲੋਂ ਚੱਲੀ ਗੋਲੀ, ਮਚੀ ਭੱਜਦੌੜ

ਫਤਿਹਗੜ੍ਹ ਸਾਹਿਬ— ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਕਲੌੜ 'ਚ ਵੀਰਵਾਰ ਸਵੇਰੇ ਉਸ ਸਮੇਂ ਭੱਜਦੌੜ ਮਚ ਗਈ ਜਦੋਂ ਗਨਮੈਨ ਦੇ ਕੋਲੋਂ ਅਚਾਲਕ ਗੋਲੀ ਚੱਲ ਗਈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਦੇ ਕਰੀਬ ਗਨਮੈਨ ਜਸਵੀਰ ਸਿੰਘ ਸਟਰਾਂਗ ਰੂਮ 'ਚ ਬੰਦੂਕ ਸਾਫ ਕਰ ਰਿਹਾ ਸੀ ਕਿ ਉਸ ਦੇ ਕੋਲੋਂ ਅਚਾਨਕ ਗੋਲੀ ਚੱਲ ਗਈ। ਗੋਲੀ ਦੀ ਆਵਾਜ਼ ਸੁਣਦੇ ਹੀ ਪੂਰੇ ਬੈਂਕ 'ਚ ਭੱਜਦੌੜ ਮੱਚ ਗਈ। ਅਚਾਨਕ ਚੱਲੀ ਗੋਲੀ ਜਸਵੀਰ ਦੇ ਪੇਟ ਦੇ ਖੱਬੇ ਪਾਸੇ ਜਾ ਲੱਗੀ, ਜੋਕਿ ਉਸ ਦੇ ਆਰ-ਪਾਰ ਹੋ ਗਈ। ਗੋਲੀ ਲੱਗਣ ਦੇ ਨਾਲ ਹੀ ਗਨਮੈਨ ਜਸਵੀਰ ਸਿੰਘ ਸਟਰਾਂਗ ਰੂਮ 'ਚ ਡਿੱਗ ਗਿਆ। ਗੰਭੀਰ ਰੂਪ 'ਚ ਜ਼ਖਮੀ ਹੋਏ ਗਨਮੈਨ ਨੂੰ ਤੁਰੰਤ ਬੈਂਕ ਮੈਨੇਜਰ ਮਨੋਜ ਗੁਲਾਟੀ ਵੱਲੋਂ ਐਂਬੂਲੈਂਸ ਬੁਲਾਉਣ 'ਤੇ ਬੈਂਕ ਅਧਿਕਾਰੀ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਭੇਜਿਆ ਗਿਆ। ਇਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਜਸਵੀਰ ਸਿੰਘ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News