ਜਨਮ ਦਿਨ ਦੀ ਖੁਸ਼ੀ ਮੌਕੇ ਹਵਾ ''ਚ ਗੋਲ਼ੀਆਂ ਚਲਾਉਣਾ ਪਿਆ ਮਹਿੰਗਾ
Monday, Jun 22, 2020 - 12:01 PM (IST)
ਫਗਵਾੜਾ (ਹਰਜੋਤ)— ਜਨਮ ਦਿਨ ਦੀ ਖੁਸ਼ੀ 'ਚ ਘਰ ਦੇ ਬਾਹਰ ਭੰਗੜੇ ਪਾ ਕੇ ਹਵਾ 'ਚ ਗੋਲ਼ੀਆਂ ਚਲਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਇਸ ਦੀ ਸੂਚਨਾ ਪੁਲਸ ਤੱਕ ਪੁੱਜ ਗਈ। ਜਿਸ ਸਬੰਧ 'ਚ ਸਿਟੀ ਪੁਲਸ ਨੇ ਚਾਰ ਨੌਜਵਾਨਾਂ ਖ਼ਿਲਾਫ਼ ਧਾਰਾ 336, 25/27-54-59 ਆਮਰਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਮੁਹੱਲਾ ਜੇ. ਸੀ. ਟੀ. ਮਿੱਲ ਦੇ ਸਾਹਮਣੇ ਪੁੱਲ ਦੇ ਹੇਠਾਂ ਉਕਤ ਨੌਜਵਾਨ ਜਨਮ ਦਿਨ ਦੀ ਖੁਸ਼ੀ 'ਚ ਭੰਗੜੇ ਪਾ ਕੇ ਰਿਵਾਲਵਰ ਇਕ-ਦੂਜੇ ਕੋਲੋਂ ਫੜ੍ਹ ਕੇ ਹਵਾਈ ਫ਼ਾਇਰ ਕਰ ਰਹੇ ਸਨ, ਜਿਸ ਦੀ ਸੂਚਨਾ ਪੁਲਸ ਨੂੰ ਮਿਲੀ। ਮੌਕੇ 'ਤੇ ਗਏ ਜਾਂਚ ਅਧਿਕਾਰੀ ਕੁਲਵੰਤ ਸਿੰਘ ਦੇ ਪੁੱਜਣ ਤੋਂ ਪਹਿਲਾ ਇਹ ਵਿਅਕਤੀ ਉੱਥੋਂ ਨਿਕਲ ਗਏ ਅਤੇ ਪੁਲਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਅਫਸਰਸ਼ਾਹੀ ਤੇ ਮੰਤਰੀਆਂ ਦਾ ਵਿਵਾਦ, ਪ੍ਰਤਾਪ ਬਾਜਵਾ ਨੇ ਮੁੜ ਘੇਰੀ ਕੈਪਟਨ ਸਰਕਾਰ
ਇਸ ਮਾਮਲੇ ਸਬੰਧੀ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਦੀਪਕ ਉਰਫ਼ ਦੀਪਾ ਪੁੱਤਰ ਕੁਲਵੰਤ ਸਿੰਘ, ਕਮਲ ਪੁੱਤਰ ਸੰਸਾਰ ਚੰਦ, ਅਜੈ ਪੰਡਿਤ ਪੁੱਤਰ ਕਰਮ ਚੰਦ ਵਾਸੀਆਨ ਮੁਹੱਲਾ ਰਤਨਪੁਰਾ ਅਤੇ ਇਕ-ਨਾਮਾਲੂਮ ਵਿਅਕਤੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਦੋਸ਼ੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਥੇ ਦੱਸ ਦੇਈਏ ਕਿ ਪਾਰਟੀ ਦੌਰਾਨ ਹਵਾ 'ਚ ਗੋਲੀਆਂ ਚਲਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।