ਗੰਨ ਕਲਚਰ ਨੂੰ ਸ਼ੂਟਰ ਸੁੱਖਾ ਕਾਹਲਵਾਂ ਨੇ ਕੀਤਾ ਗਲੈਮਰਾਈਜ਼
Wednesday, Jun 01, 2022 - 04:36 PM (IST)
ਚੰਡੀਗੜ੍ਹ : ਪੰਜਾਬ ਦੇ ਗੈਂਗਸਟਰਾਂ ਵਿਚ ਸਭ ਤੋਂ ਚਰਚਿਤ ਚਿਹਰਾ, ਸੁੱਖਾ ਕਾਹਲਵਾਂ ਦਾ ਹੈ। ਕਾਹਲਵਾਂ ਨੇ ਹੀ ਸਭ ਤੋਂ ਪਹਿਲਾਂ ਪੰਜਾਬ ਵਿਚ ਗੰਨ ਕਲਚਰ ਨੂੰ ਗਲੈਮਰਾਈਜ਼ ਕੀਤਾ ਸੀ। ਹਥਿਆਰਾਂ ਨਾਲ ਇੰਟਰਨੈੱਟ ਮੀਡੀਆ ’ਤੇ ਆਪਣੀਆਂ ਤਸਵੀਰਾਂ ਪੋਸਟ ਕਰਨਾ ਉਸਦਾ ਸ਼ੌਕ ਸੀ। ਉਸ ਸਮੇਂ ਲਾਰੈਂਸ ਬਿਸ਼ਨੋਈ ਉਸ ਦੇ ਗੈਂਗ ਦਾ ਹਿੱਸਾ ਹੁੰਦਾ ਸੀ। ਸੁੱਖਾ ਦੇ ਘਰਵਾਲੇ ਯੂ. ਐੱਸ. ਏ. ਵਿਚ ਸੈਟਲ ਹੋ ਗਏ ਸਨ ਪਰ 17 ਸਾਲ ਦੀ ਉਮਰ ਵਿਚ ਪਹਿਲਾ ਕਤਲ ਕਰਨ ਵਾਲਾ ਸੁੱਖਾ ਅਪਰਾਧਕ ਕੇਸ ਹੋਣ ਕਾਰਨ ਉਨ੍ਹਾਂ ਕੋਲ ਨਹੀਂ ਜਾ ਸਕਿਆ। ਕਹਿੰਦੇ ਹਨ ਉਸ ਨੇ ਇਕ ਵਾਰ ਸਿਰਫ਼ ਆਪਣੇ ਦੰਦਾਂ ਨਾਲ ਕੱਟ ਕੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਉਹ ਸਾਲ 2000 ਲੈ ਕੇ 2015 ਤੱਕ ਪੰਜਾਬ ਦੇ ਨਾਲ-ਨਾਲ ਆਸਪਾਸ ਦੇ ਸੂਬਿਆਂ ਵਿਚ ਦਹਿਸ਼ਤ ਫੈਲਾਉਣ ਵਾਲਾ ਬਣਿਆ ਰਿਹਾ।
ਕੇਸ ਦਰਜ ਹੋਣ ਮਗਰੋਂ ਟੁੱਟਿਆ ਪਿਤਾ ਦਾ ਸੁਫਨਾ
ਸੁਖਵਿੰਦਰ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਪੜ੍ਹ- ਲਿਖ ਲਵੇ, ਤਾਂ ਕਿ ਉਹ ਉਸ ਨੂੰ ਅਮਰੀਕਾ ਲਿਜਾ ਸਕਣ। ਦੱਸਿਆ ਜਾਂਦਾ ਹੈ ਕਿ ਸੁਖਵਿੰਦਰ ਦੇ ਪਿਤਾ ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ ਪਰ ਪੜ੍ਹਾਈ ਦੌਰਾਨ ਸੁੱਖਾ ਛੋਟੀਆਂ-ਮੋਟੀਆਂ ਲੜਾਈਆਂ ਤੋਂ ਕਦੋਂ ਉਹ ਅਪਰਾਧ ਦੀ ਦੁਨੀਆ ਵਿਚ ਦਾਖ਼ਲ ਹੋਇਆ ਇਸ ਬਾਰੇ ਪਰਿਵਾਰ ਨੂੰ ਭਿਣਕ ਤੱਕ ਨਹੀਂ ਲੱਗੀ। ਜਦੋਂ ਉਹ 17 ਸਾਲ ਦਾ ਹੋਇਆ ਤਾਂ ਉਸ ਉੱਪਰ ਪਹਿਲਾ ਅਪਰਾਧਕ ਮਾਮਲਾ ਦਰਜ ਹੋ ਗਿਆ।
ਸੁਖਵਿੰਦਰ ਦੇ ਪਿਤਾ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਦਾ ਸੁਫਨਾ ਟੁੱਟ ਗਿਆ ਅਤੇ ਉਹ ਸੁਖਵਿੰਦਰ ਨੂੰ ਭਰਾ ਸੋਨੂੰ ਨਾਲ ਉਸਦੀ ਮਾਸੀ ਦੇ ਇੱਥੇ ਛੱਡ ਕੇ ਪਰਿਵਾਰ ਨਾਲ ਵਿਦੇਸ਼ ਚਲੇ ਗਏ। ਇਹੀ ਉਹ ਸਮਾਂ ਸੀ ਜਦੋਂ ਸੁਖਵਿੰਦਰ ਦੇ ਸੰਪਰਕ ਇਲਾਕੇ ਦੇ ਬਦਮਾਸ਼ਾਂ ਨਾਲ ਸਥਾਪਿਤ ਹੋ ਗਏ। ਥੋੜ੍ਹੇ ਹੀ ਦਿਨਾਂ ਵਿਚ ਉਸ ਨੇ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਤਾਬੜਤੋੜ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ। ਸਾਲ 2005-2006 ਤੱਕ ਉਸਦੇ ਉੱਪਰ ਇਕ ਦਰਜਨ ਤੋਂ ਵੱਧ ਕਤਲਾਂ ਦੇ ਕੇਸ ਦਰਜ ਸਨ। ਲੋਕ ਹੁਣ ਸੁਖਵਿੰਦਰ ਨੂੰ ਸੁੱਖਾ ਨਾਮ ਨਾਲ ਜਾਣਨ ਲੱਗੇ ਸਨ ਅਤੇ ਹੁਣ ਉਹ ਆਪਣੀ ਗੈਂਗ ਨਾਲ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕੀਤੀਆਂ ਸਿੱਧੂ ਮੂਸੇ ਵਾਲਾ ਦੀਆਂ ਅਸਥੀਆਂ, 8 ਜੂਨ ਨੂੰ ਹੋਵੇਗੀ ਅੰਤਿਮ ਅਰਦਾਸ
ਆਸਟ੍ਰੇਲੀਆ ਗਿਆ ਪਰ ਥੋੜ੍ਹੇ ਦਿਨਾਂ ਬਾਅਦ ਹੀ ਪਰਤ ਆਇਆ
ਸੁੱਖਾ ਨੇ ਸਾਲ 2008 ਵਿਚ ਆਪਣੀ ਪ੍ਰੇਮਿਕਾ ਨਾਲ ਵਿਆਹ ਕਰ ਲਿਆ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਕਈ ਅਪਰਾਧਕ ਮਾਮਲਿਆਂ ਵਿਚ ਘਿਰੇ ਹੋਣ ਤੋਂ ਬਾਅਦ ਵੀ ਉਹ ਆਸਟ੍ਰੇਲੀਆ ਚਲਿਆ ਗਿਆ। ਹਾਲਾਂਕਿ, ਸੁੱਖਾ ਨੂੰ ਵਿਦੇਸ਼ ਜ਼ਿਆਦਾ ਰਾਸ ਨਹੀਂ ਆਇਆ ਅਤੇ ਥੋੜ੍ਹੇ ਦਿਨਾਂ ਬਾਅਦ ਹੀ ਪਰਤ ਆਇਆ। ਪੰਜਾਬ ਪਰਤ ਕੇ ਉਸ ਨੇ ਜਲੰਧਰ ਦੀ ਸਪੀਡ ਫੰਡ ਅਕੈਡਮੀ ਵਿਚ ਕੋਚ ਅਤੇ ਦੋਸਤ ਰਹੇ ਲਵਲੀ ਬਾਬਾ ਦਾ ਸਾਲ 2010 ਵਿਚ ਕੁਝ ਕਾਰਨਾਂ ਕਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ। ਜੇਲ੍ਹ ਜਾਣ ਤੋਂ ਬਾਅਦ ਸੁੱਖੇ ਦੀ ਨਿੱਜੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਅਤੇ ਉਹ 2014 ਵਿਚ ਆਪਣੀ ਪਤਨੀ ਤੋਂ ਵੱਖ ਹੋ ਗਿਆ।
ਬਾਅਦ ਵਿਚ ਸੁੱਖਾ ਕਾਹਲਵਾਂ ਦੇ ਜੀਵਨ ’ਤੇ ਇਕ ਫਿਲਮ ‘ਸ਼ੂਟਰ’ ਵੀ ਬਣੀ। ਹਾਲਾਂਕਿ ਗੰਨ ਕਲਚਰ ਨੂੰ ਬੜਾਵਾ ਦੇਣ ਦੇ ਦੋਸ਼ ਵਿਚ ਪੰਜਾਬ ਵਿਚ ਉਸ ’ਤੇ ਪਾਬੰਦੀ ਲਾ ਦਿੱਤੀ ਗਈ ਸੀ।
ਗੈਂਗਸਟਰ ਤੋਂ ਖਤਰਨਾਕ ਅੱਤਵਾਦੀ ਬਣ ਗਿਆ ਹਰਵਿੰਦਰ ਰਿੰਦਾ
ਹਰਵਿੰਦਰ ਸਿੰਘ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ ਪਰ 11 ਸਾਲ ਦੀ ਉਮਰ ਵਿਚ ਉਹ ਪਰਿਵਾਰ ਦੇ ਨਾਲ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਪੁਲਸ ਰਿਕਾਰਡ ਅਨੁਸਾਰ ਰਿੰਦਾ ਨੇ 18 ਸਾਲ ਦੀ ਉਮਰ ਵਿਚ ਪਰਿਵਾਰਕ ਵਿਵਾਦ ਵਿਚ ਤਰਨਤਾਰਨ ਵਿਚ ਇਕ ਰਿਸ਼ਤੇਦਾਰ ਦੀ ਹੱਤਿਆ ਕਰ ਦਿੱਤੀ ਸੀ। ਫਿਰ ਹਰਵਿੰਦਰ ਨੇ ਨਾਂਦੇੜ ਵਿਚ ਜ਼ਬਰਨ ਵਸੂਲੀ ਸ਼ੁਰੂ ਕਰ ਦਿੱਤੀ ਅਤੇ 2 ਲੋਕਾਂ ਦੀ ਹੱਤਿਆ ਕਰ ਦਿੱਤੀ। ਇੱਥੇ ਉਸ ’ਤੇ 2016 ਵਿਚ ਦੋ ਮਾਮਲੇ ਦਰਜ ਸਨ ਅਤੇ ਦੋਵਾਂ ਵਿਚ ਉਸਨੂੰ ਭਗੌੜਾ ਐਲਾਨਿਆ ਜਾ ਚੁੱਕਿਆ ਸੀ।
ਪੰਜਾਬ ਵਿਚ ਗੈਂਗਸਟਰ ਰਿਹਾ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ਵਿਚ ਬੱਬਰ ਖਾਲਸਾ ਦੇ ਚੀਫ਼ ਵਧਾਵਾ ਸਿੰਘ ਦਾ ਸੱਜਾ ਹੱਥ ਬਣ ਕੇ ਭਾਰਤ ਵਿਚ ਅੱਤਵਾਦ ਨੂੰ ਜ਼ਿੰਦਾ ਕਰਨ ਦੇ ਸੁਪਨੇ ਬੁਣ ਰਿਹਾ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਰਿੰਦਾ ਦੀ ਪਿੱਠ ’ਤੇ ਹੱਥ ਰੱਖ ਦਿੱਤਾ ਹੈ ਅਤੇ ਇਹੀ ਕਾਰਨ ਹੈ ਕਿ ਰਿੰਦਾ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਪੰਜਾਬ ਵਿਚ ਪਹੁੰਚਾਉਣ ਲੱਗਾ ਹੈ। ਰਿੰਦਾ ਗੈਂਗਸਟਰ ਰਿਹਾ ਹੈ ਅਤੇ ਉਸ ਦਾ ਪੰਜਾਬ ਵਿਚ ਜ਼ਬਰਦਸਤ ਨੈੱਟਵਰਕ ਹੈ। ਹਾਲ ਹੀ ਵਿਚ ਜਿੰਨੀਆਂ ਆਤੰਕੀ ਘਟਨਾਵਾਂ ਹੋਈਆਂ ਜਾਂ ਨਾਮੀ ਗੈਂਗਸਟਰਾਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ ਵਿਚ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਰਿੰਦਾ ਦਾ ਹੀ ਹੱਥ ਰਿਹਾ ਹੈ। ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਹੋਵੇ ਜਾਂ ਜੈਪਾਲ ਭੁੱਲਰ, ਸਭ ਦੇ ਕੁਨੈਕਸ਼ਨ ਰਿੰਦਾ ਦੇ ਨਾਲ ਰਹੇ ਹਨ।
ਇਹ ਵੀ ਪੜ੍ਹੋ- ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ, ਬਹੁਤ ਜਲਦ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ’ਤੇ ਲਵੇਗੀ ਪੰਜਾਬ ਪੁਲਸ
ਰਿੰਦਾ ਨੇ ਹੀ ਨਾ ਸਿਰਫ਼ ਚੰਡੀਗੜ੍ਹ ਦੇ ਸੈਕਟਰ-38 ਵਿਚ ਸਰਪੰਚ ਦੀ ਹੱਤਿਆ ਕੀਤੀ ਸੀ, ਸਗੋਂ ਪੀ.ਯੂ. ਵਿਚ ਗੋਲੀ ਵੀ ਚਲਾਈ ਸੀ। ਇਸ ਤੋਂ ਇਲਾਵਾ ਕਈ ਹੱਤਿਆਵਾਂ ਦੇ ਕੇਸ ਉਸ ’ਤੇ ਪੰਜਾਬ ਅਤੇ ਮਹਾਰਾਸ਼ਟਰ ਵਿਚ ਦਰਜ ਹਨ। ਇਹੀ ਨਹੀਂ ਰਿੰਦਾ ਨੇ ਯੂ.ਟੀ. ਪੁਲਸ ਦੇ ਇਕ ਇੰਸਪੈਕਟਰ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਹੋਈ ਸੀ। ਸ਼ੁਰੂਆਤ ਤੋਂ ਹੀ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹਰਵਿੰਦਰ ਕਦੇ ਵਿਦਿਆਰਥੀ ਨੇਤਾ ਰਿਹਾ ਸੀ ਪਰ ਹੌਲੀ-ਹੌਲੀ ਉਸ ਨੇ ਆਪਣੇ ਨਾਮ ਨੂੰ ਖਤਰਨਾਕ ਬਣਾ ਲਿਆ। ਪੰਜਾਬ ਵਿਚ ਇਕ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਿਆ ਗਿਆ ਤਾਂ ਫੜ੍ਹੇ ਗਏ ਮੁਲਜ਼ਮਾਂ ਵਿਚੋਂ ਇਕ ਨੇ ਕਬੂਲ ਕੀਤਾ ਸੀ ਕਿ ਉਸ ਨੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਿਰਦੇਸ਼ ’ਤੇ ਹੋਰ ਸਾਥੀ ਦੀ ਮਦਦ ਨਾਲ ਨਵਾਂਸ਼ਹਿਰ ਸੀ.ਆਈ.ਏ. ਦਫ਼ਤਰ ’ਤੇ ਹਥਗੋਲਾ ਸੁੱਟਿਆ ਸੀ।
ਹਰਵਿੰਦਰ ਸਿੰਘ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ, ਪਰ 11 ਸਾਲ ਦੀ ਉਮਰ ਵਿਚ ਉਹ ਪਰਿਵਾਰ ਦੇ ਨਾਲ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਪੁਲਸ ਰਿਕਾਰਡ ਅਨੁਸਾਰ ਰਿੰਦਾ ਨੇ 18 ਸਾਲ ਦੀ ਉਮਰ ਵਿਚ ਪਰਿਵਾਰਕ ਵਿਵਾਦ ਵਿਚ ਤਰਨਤਾਰਨ ਵਿਚ ਇਕ ਰਿਸ਼ਤੇਦਾਰ ਦੀ ਹੱਤਿਆ ਕਰ ਦਿੱਤੀ ਸੀ। ਫਿਰ ਹਰਵਿੰਦਰ ਨੇ ਨਾਂਦੇੜ ਵਿਚ ਜਬਰਨ ਵਸੂਲੀ ਸ਼ੁਰੂ ਕਰ ਦਿੱਤੀ ਅਤੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। ਇੱਥੇ ਉਸ ’ਤੇ 2016 ਵਿਚ ਦੋ ਮਾਮਲੇ ਦਰਜ ਸਨ ਅਤੇ ਦੋਵਾਂ ਵਿਚ ਉਸਨੂੰ ਭਗੌੜਾ ਐਲਾਨਿਆ ਜਾ ਚੁੱਕਿਆ ਸੀ।
ਇਹ ਵੀ ਪੜ੍ਹੋ- ਐਨਕਾਊਂਟਰ ਦੇ ਡਰੋਂ ਲਾਰੈਂਸ ਬਿਸ਼ਨੋਈ ਨੇ ਦਿੱਲੀ ਹਾਈ ਕੋਰਟ ’ਚ ਦਾਇਰ ਪਟੀਸ਼ਨ ਲਈ ਵਾਪਸ
ਪੰਜਾਬ ਵਿਚ ਗੈਂਗਸਟਰ ਰਿਹਾ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ਵਿਚ ਬੱਬਰ ਖਾਲਸਾ ਦੇ ਚੀਫ ਵਧਾਵਾ ਸਿੰਘ ਦਾ ਸੱਜਾ ਹੱਥ ਬਣ ਕੇ ਭਾਰਤ ਵਿਚ ਅੱਤਵਾਦ ਨੂੰ ਜ਼ਿੰਦਾ ਕਰਨ ਦੇ ਸੁਪਨੇ ਬੁਣ ਰਿਹਾ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਰਿੰਦਾ ਦੀ ਪਿੱਠ ’ਤੇ ਹੱਥ ਰੱਖ ਦਿੱਤਾ ਹੈ ਅਤੇ ਇਹੀ ਕਾਰਨ ਹੈ ਕਿ ਰਿੰਦਾ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਪੰਜਾਬ ਵਿਚ ਪਹੁੰਚਾਉਣ ਲੱਗਾ ਹੈ। ਰਿੰਦਾ ਗੈਂਗਸਟਰ ਰਿਹਾ ਹੈ ਅਤੇ ਉਸ ਦਾ ਪੰਜਾਬ ਵਿਚ ਜ਼ਬਰਦਸਤ ਨੈੱਟਵਰਕ ਹੈ। ਹਾਲ ਹੀ ਵਿਚ ਜਿੰਨੀਆਂ ਆਤੰਕੀ ਘਟਨਾਵਾਂ ਹੋਈਆਂ ਜਾਂ ਨਾਮੀ ਗੈਂਗਸਟਰਾਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ ਵਿਚ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਰਿੰਦਾ ਦਾ ਹੀ ਹੱਥ ਰਿਹਾ ਹੈ। ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਹੋਵੇ ਜਾਂ ਜੈਪਾਲ ਭੁੱਲਰ, ਸਭ ਦੇ ਕੁਨੈਕਸ਼ਨ ਰਿੰਦਾ ਦੇ ਨਾਲ ਰਹੇ ਹਨ।
ਰਿੰਦਾ ਨੇ ਨਾ ਸਿਰਫ਼ ਚੰਡੀਗੜ੍ਹ ਦੇ ਸੈਕਟਰ-38 ਵਿਚ ਸਰਪੰਚ ਦੀ ਹੱਤਿਆ ਕੀਤੀ ਸੀ, ਸਗੋਂ ਪੀ.ਯੂ. ਵਿਚ ਗੋਲੀ ਵੀ ਚਲਾਈ ਸੀ। ਇਸ ਤੋਂ ਇਲਾਵਾ ਕਈ ਹੱਤਿਆਵਾਂ ਦੇ ਕੇਸ ਉਸ ’ਤੇ ਪੰਜਾਬ ਅਤੇ ਮਹਾਰਾਸ਼ਟਰ ਵਿਚ ਦਰਜ ਹਨ। ਇਹੀ ਨਹੀਂ ਰਿੰਦਾ ਨੇ ਯੂ.ਟੀ. ਪੁਲਸ ਦੇ ਇਕ ਇੰਸਪੈਕਟਰ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਹੋਈ ਸੀ। ਸ਼ੁਰੂਆਤ ਤੋਂ ਹੀ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹਰਵਿੰਦਰ ਕਦੇ ਵਿਦਿਆਰਥੀ ਨੇਤਾ ਰਿਹਾ ਸੀ ਪਰ ਹੌਲੀ-ਹੌਲੀ ਉਸ ਨੇ ਆਪਣੇ ਨਾਮ ਨੂੰ ਖਤਰਨਾਕ ਬਣਾ ਲਿਆ। ਪੰਜਾਬ ਵਿਚ ਇਕ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਿਆ ਗਿਆ ਤਾਂ ਫੜ੍ਹੇ ਗਏ ਮੁਲਜ਼ਮਾਂ ਵਿਚੋਂ ਇਕ ਨੇ ਕਬੂਲ ਕੀਤਾ ਸੀ ਕਿ ਉਸ ਨੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਿਰਦੇਸ਼ ’ਤੇ ਹੋਰ ਸਾਥੀ ਦੀ ਮਦਦ ਨਾਲ ਨਵਾਂਸ਼ਹਿਰ ਸੀ.ਆਈ.ਏ. ਦਫ਼ਤਰ ’ਤੇ ਹਥਗੋਲਾ ਸੁੱਟਿਆ ਸੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।