ਬੰਦੂਕ ''ਚ ਮੈਗਜ਼ੀਨ ਭਰਦੇ ਸਮੇਂ ਚੱਲੀ ਗੋਲੀ, ਹੋਮਗਾਰਡ ਮੁਲਾਜ਼ਮ ਦੀ ਮੌਤ

Thursday, Mar 21, 2019 - 06:18 PM (IST)

ਬੰਦੂਕ ''ਚ ਮੈਗਜ਼ੀਨ ਭਰਦੇ ਸਮੇਂ ਚੱਲੀ ਗੋਲੀ, ਹੋਮਗਾਰਡ ਮੁਲਾਜ਼ਮ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਦੇ ਥਾਣਾ ਸਦਰ 'ਚ ਆਪਣੀ ਬੰਦੂਕ 'ਚ ਮੈਗਜ਼ੀਨ ਭਰਦੇ ਸਮੇਂ ਇਕ ਹੋਮਗਾਰਡ ਮੁਲਾਜ਼ਮ ਦੀ ਗੋਲੀ ਚੱਲਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਹੋਮਗਾਰਡ (ਪੀ.ਐੱਚ.ਜੀ) ਦਾ ਮੁਲਾਜ਼ਮ ਸੀ, ਜਿਸ ਦੀ ਪਛਾਣ ਗੁਰਮੀਤ ਸਿੰਘ ਪਿੰਡ ਭੂੰਦੜ ਵਜੋਂ ਹੋਈ ਹੈ। ਉਕਤ ਮੁਲਾਜ਼ਮ ਨੂੰ ਅੱਜ ਹੀ ਅਸਲਾ ਤਕਸੀਮ ਕੀਤਾ ਗਿਆ ਸੀ, ਜਦ ਉਹ ਮੈਸ 'ਚ ਪਾਣੀ ਆਦਿ ਪੀਣ ਗਿਆ ਸੀ ਤਾਂ ਅਸਲਾ ਚੈੱਕ ਕਰਦੇ ਸਮੇਂ ਅਚਾਨਕ ਗੋਲੀ ਚਲ ਗਈ। ਗੋਲੀ ਲੱਗਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ ।

ਪੁਲਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਹੋਮਗਾਰਡ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੇ ਬਾਰੇ ਉਨ੍ਹਾਂ ਨੂੰ ਸਵੇਰੇ ਹੀ ਜਾਣਕਾਰੀ ਮਿਲੀ ਸੀ ਅਤੇ ਉਨ੍ਹਾਂ ਨੇ ਨੌਜਵਾਨ ਦੇ ਘਰ ਦੀ ਹਾਲਤ ਤਰਸਯੋਗ ਹੋਣ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।


author

rajwinder kaur

Content Editor

Related News