GST ਮੋਬਾਇਲ ਵਿੰਗ ਨੇ ਟੈਕਸ ਚੋਰੀ ਕਰਨ ਵਾਲੇ ਸਿੰਡੀਕੇਟ ਨੂੰ ਪਾਈ ਨਕੇਲ

Thursday, Aug 17, 2023 - 01:36 PM (IST)

GST ਮੋਬਾਇਲ ਵਿੰਗ ਨੇ ਟੈਕਸ ਚੋਰੀ ਕਰਨ ਵਾਲੇ ਸਿੰਡੀਕੇਟ ਨੂੰ ਪਾਈ ਨਕੇਲ

ਲੁਧਿਆਣਾ (ਵੈੱਬ ਡੈਸਕ, ਗੌਤਮ) : 2 ਦਿਨ ਪਹਿਲਾਂ ਖਜ਼ਾਨਾ ਮੰਤਰੀ ਦੇ ਹੁਕਮਾਂ 'ਤੇ ਗਠਿਤ ਕੀਤੀ ਗਈ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਦੀਆਂ ਟੀਮਾਂ ਨੇ ਕਾਰਵਾਈ ਕਰਦੇ ਹੋਏ ਮੰਡੀ ਗੋਬਿਦਗੜ੍ਹ ਦੇ ਨੇੜੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕੀਤੀ ਅਤੇ 101 ਗੱਡੀਆਂ ਨੂੰ ਜ਼ਬਤ ਕਰ ਲਿਆ। ਫੜ੍ਹੀਆਂ ਗਈਆਂ ਗੱਡੀਆਂ 'ਚੋਂ ਜ਼ਿਆਦਾਤਰ ਸਕਰੈਪ ਦੀਆਂ ਗੱਡੀਆਂ ਸਨ, ਜਿਨ੍ਹਾਂ ਕੋਲ ਕੋਈ ਵੀ ਦਸਤਾਵੇਜ਼ ਮੌਜੂਦ ਨਹੀਂ ਸਨ। ਵਿਭਾਗ ਦੇ ਇਸ ਐਕਸ਼ਨ ਨੂੰ ਕਥਿਤ ਸਿੰਡੀਕੇਟ 'ਤੇ ਸ਼ਿਕੰਜਾ ਕੱਸਣ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ।

ਇਸ ਨਾਲ ਬੋਗਸ ਬਿਲਿੰਗ ਅਤੇ ਟੈਕਸ ਚੋਰੀ ਕਰਨ ਲਈ ਬਣਾਏ ਗਏ ਕਥਿਤ ਸਿੰਡੀਕੇਟ 'ਚ ਹੜਕੰਪ ਮਚ ਗਿਆ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਇਹ ਕਾਰਵਾਈ ਆਲਾ ਅਧਿਕਾਰੀਆਂ ਦੇ ਤਬਾਦਲੇ ਤੋਂ ਬਾਅਦ ਹੀ ਕੀਤੀ ਗਈ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕਥਿਤ ਸਿੰਡੀਕੇਟ ਵੱਲੋਂ ਕਿਸ ਤਰ੍ਹਾਂ ਨਾਲ ਅਧਿਕਾਰੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ।


author

Babita

Content Editor

Related News