ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ

Friday, Aug 21, 2026 - 01:22 PM (IST)

ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਦੇ ਸੱਦੇ 'ਤੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਅੱਜ ਟਾਂਡਾ ਵਿਚ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਹਾਈਵੇਅ ਜਾਮ ਦੌਰਾਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ। ਇਸ ਦੌਰਾਨ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਬੰਦ ਦੌਰਾਨ ਮੁਕੇਰੀਆਂ ਵੱਲ ਜਾ ਰਹੀ ਬਰਾਤ ਅਤੇ ਲਾੜਾ ਵੀ ਜਾਮ 'ਚ ਕਾਫ਼ੀ ਦੇਰ ਫਸਿਆ ਰਿਹਾ। ਇਸ ਦੌਰਾਨ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਬਾਰਾਤ ਅਤੇ ਲਾੜੇ ਵਾਲੀ ਕਾਰ ਸਮੇਤ ਬਾਰਾਤ ਵਾਲੀਆਂ ਗੱਡੀਆਂ ਨੂੰ ਬਦਲਵੇਂ ਰੂਟ ਰਾਹੀਂ ਵਿਆਹ ਲਈ ਅੱਗੇ ਭੇਜਿਆ ਗਿਆ। 

ਇਹ ਵੀ ਪੜ੍ਹੋ: 'ਪੰਜਾਬ ਬੰਦ' ਦਾ ਦੋਆਬੇ 'ਚ ਅਸਰ! ਬੱਸਾਂ ਬੰਦ, ਸੜਕਾਂ 'ਤੇ ਪਸਰਿਆ ਸੰਨਾਟਾ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ

PunjabKesari

ਵਿਦਿਅਕ ਅਦਾਰੇ, ਕਾਰੋਬਾਰ ਅਤੇ ਆਵਾਜਾਈ ਰਹੇਗੀ ਮੁਕੰਮਲ ਠੱਪ
ਇਸ ਬੰਦ ਦੌਰਾਨ ਸਾਰੇ ਵਪਾਰਕ, ਸਮਾਜਿਕ ਅਤੇ ਵਿਦਿਅਕ ਅਦਾਰੇ, ਦੁਕਾਨਾਂ ਅਤੇ ਰੇਹੜੀ-ਫੜੀ ਵਾਲੇ ਆਪਣਾ ਕੰਮਕਾਜ ਮੁਕੰਮਲ ਬੰਦ ਰੱਖੇ ਗਏ ਹਨ। ਇਸ ਦੇ ਨਾਲ ਹੀ ਸਾਰੀ ਆਵਾਜਾਈ ਵੀ ਪੂਰੀ ਤਰ੍ਹਾਂ ਬੰਦ ਰੱਖੀ ਗਈ ਹੈ। 

ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ 
ਇਥੇ ਦੱਸ ਦੇਈਏ ਕਿ ਬੰਦ ਦੌਰਾਨ ਆਮ ਲੋਕਾਂ ਦੀ ਸਹੂਲਤ ਲਈ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਮੁਕਤ ਰੱਖਿਆ ਗਿਆ ਹੈ। ਮੈਡੀਕਲ ਨਾਲ ਸਬੰਧਤ ਸੇਵਾਵਾਂ, ਐਂਬੂਲੈਂਸਾਂ, ਬੀਮਾਰ ਵਿਅਕਤੀਆਂ ਦੀ ਆਵਾਜਾਈ ਅਤੇ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਜੇਕਰ ਕਿਸੇ ਦੇ ਪਰਿਵਾਰ ਵਿਚ ਕੋਈ ਵਿਆਹ ਸਮਾਗਮ ਹੈ, ਕੋਈ ਭੋਗ ਹੈ ਜਾਂ ਕਿਸੇ ਨੇ ਦਿੱਲੀ ਏਅਰਪੋਰਟ ਵਰਗੀਆਂ ਜ਼ਰੂਰੀ ਥਾਵਾਂ 'ਤੇ ਜਾਣਾ ਹੈ ਤਾਂ ਉਨ੍ਹਾਂ ਨੂੰ ਜਾਣ ਦੀ ਪੂਰੀ ਇਜਾਜ਼ਤ ਹੋਵੇਗੀ। ਜਥੇਬੰਦੀਆਂ ਨੇ ਸਮੂਹ ਪੰਜਾਬੀਆਂ, ਸਿੱਖਾਂ ਅਤੇ ਸਾਰੇ ਵਰਗਾਂ ਨੂੰ ਜਾਤ-ਪਾਤ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਵਿਚ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ। ਜੇਕਰ ਕੋਈ ਇਸ ਬੰਦ ਵਿਚ ਸਾਥ ਨਹੀਂ ਵੀ ਦਿੰਦਾ ਤਾਂ ਵੀ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ ਸਗੋਂ ਸਿਰਫ਼ ਹੱਥ ਜੋੜ ਕੇ ਬੇਨਤੀ ਅਤੇ ਅਪੀਲ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: 'ਪੰਜਾਬ ਬੰਦ' ਦੌਰਾਨ ਟਾਂਡਾ ਮੁਕੰਮਲ ਤੌਰ 'ਤੇ ਕਹਿ ਰਿਹਾ ਬੰਦ, ਨੈਸ਼ਨਲ ਹਾਈਵੇਅ 'ਤੇ ਚੱਕਾ ਜਾਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News