ਮਾਤਮ ’ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਦੀ ਮੌਤ

Monday, Mar 13, 2023 - 09:35 PM (IST)

ਮਾਤਮ ’ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਦੀ ਮੌਤ

ਬਰਨਾਲਾ (ਵਿਵੇਕ ਸਿੰਧਵਾਨੀ) : ਪਿੰਡ ਬਖ਼ਤਗੜ੍ਹ ਵਿਖੇ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਉਸ ਵੇਲੇ ਗਮੀ ’ਚ ਬਦਲ ਗਈਆਂ ਜਦੋਂ ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਬਖ਼ਤਗੜ੍ਹ ਦਾ ਨੌਜਵਾਨ ਪੂਰਨਦੀਪ ਸਿੰਘ (32) ਪੁੱਤਰ ਭੋਲਾ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਘਰ ਜਾਗੋ ਦਾ ਸਮਾਗਮ ਸੀ। ਅਗਲੇ ਦਿਨ ਹੀ ਉਸਦੀ ਬਰਾਤ ਚੜ੍ਹਨੀ ਸੀ।

ਇਹ ਵੀ ਪੜ੍ਹੋ : ਮੰਤਰੀ ਅਮਨ ਅਰੋੜਾ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ 'ਚ ਐੱਸ.ਡੀ.ਓਜ਼. ਤੇ ਜੇ.ਈਜ਼ ਨੂੰ ਵੰਡੇ ਨਿਯੁਕਤੀ ਪੱਤਰ

ਪੂਰਨਦੀਪ ਕਿਸੇ ਕੰਮ ਲਈ ਆਪਣੇ ਪਿੰਡ ਤੋਂ ਪੱਖੋ ਕੈਂਚੀਆਂ ਵੱਲ ਆ ਰਿਹਾ ਸੀ ਤਾਂ ਪਿੰਡ ਮੱਲ੍ਹੀਆਂ ਨਜ਼ਦੀਕ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਾਰੇ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ। ਉਥੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ’ਚ ਤਬਦੀਲ ਹੋ ਗਈਆਂ ਅਤੇ ਵਿਆਹ ਵਾਲੇ ਘਰ ਸੱਥਰ ਵਿਛ ਗਏ। ਪੱਖੋ ਕੈਂਚੀਆਂ ਪੁਲਸ ਚੌਕੀ ਦੇ ਥਾਣੇਦਾਰ ਮੱਖਣ ਸ਼ਾਹ ਨੇ ਦੱਸਿਆ ਕਿ ਮ੍ਰਿਤਕ ਪੂਰਨਦੀਪ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।


author

Mandeep Singh

Content Editor

Related News