ਵਿਆਹ ਦੀਆਂ ਸ਼ਰਤਾਂ ਨਾ ਮੰਨਣ ’ਤੇ ਲਾੜਾ ਹੋਇਆ ਗੁੱਸੇ, ਬਿਨਾਂ ਲਾੜੀ ਬੇਰੰਗ ਮੁੜੀ ਬਰਾਤ

Wednesday, Nov 16, 2022 - 03:23 AM (IST)

ਫਿਲੌਰ (ਭਾਖੜੀ) : ਸਥਾਨਕ ਸ਼ਹਿਰ ਫਿਲੌਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਲੜਕੀ ਦੇ ਮਾਪਿਆਂ ਵੱਲੋਂ ਲੜਕੇ ਦੇ ਮਾਤਾ-ਪਿਤਾ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ’ਤੇ ਲਾੜੇ ਨੇ ਮੰਡਪ ’ਚ ਸਿਹਰਾ ਸੁੱਟ ਦਿੱਤਾ ਤੇ ਲਾੜੀ ਨੂੰ ਛੱਡ ਬਰਾਤ  ਵਾਪਸ ਆਪਣੇ ਸ਼ਹਿਰ ਪਟਿਆਲਾ ਲੈ ਗਿਆ। ਇਸ ਮੌਕੇ ਲਾੜੀ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਅਸਾਮ 'ਚ ਫੌਜ 'ਤੇ ਹੋਏ ਹਮਲੇ ਦੀ ਇਸ ਅੱਤਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ

ਲਾੜੀ ਦੇ ਮਾਪਿਆਂ ਨੇ ਲਾੜੇ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਪਰਿਵਾਰ ਨੇ ਐੱਸ. ਐੱਸ. ਪੀ. ਜਲੰਧਰ ਦੇ ਦਫ਼ਤਰ ’ਚ ਪੇਸ਼ ਹੋ ਕੇ ਸ਼ਿਕਾਇਤ ਦਿੱਤੀ ਤੇ ਦੱਸਿਆ ਕਿ ਉਸ ਦੀਆਂ 4 ਬੇਟੀਆਂ ਤੇ ਇਕ 14 ਸਾਲ ਦਾ ਬੇਟਾ ਹੈ। ਉਹ ਸਕਰੈਪ ਡੀਲਰ ਵਜੋਂ ਕੰਮ ਕਰਦਾ ਹੈ। ਉਸ ਦੀ ਲੜਕੀ ਦਾ ਵਿਆਹ ਪਟਿਆਲਾ ਦੇ ਰਹਿਣ ਵਾਲੇ ਅਭਿਸ਼ੇਕ ਕੁਮਾਰ ਪੁੱਤਰ ਨਵੀਨ ਨਾਲ ਹੋਣਾ ਸੀ। ਲੜਕੇ ਵਾਲਿਆਂ ਨੇ ਉਸ ਨੂੰ ਕਿਹਾ ਕਿ ਬਰਾਤ ਦੀ ਚੰਗੀ ਤਰ੍ਹਾਂ ਖਾਤਿਰਦਾਰੀ ਹੋਣੀ ਚਾਹੀਦੀ ਹੈ, ਜਿਸ ਕਾਰਨ ਸ਼ਹਿਰ ਦੇ ਮਸ਼ਹੂਰ ਕਲੱਬ ’ਚ ਲੜਕੀ ਦਾ ਵਿਆਹ ਕਰ ਕੇ 6 ਲੱਖ ਰੁਪਏ ਦਾ ਖਰਚ ਕੀਤਾ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ PM ਮੋਦੀ 'ਤੇ ਤਿੱਖਾ ਹਮਲਾ: ਕਿਹਾ-ਨੌਕਰੀਆਂ ਦਾ ਵਾਅਦਾ ਕਰਕੇ ਨੌਜਵਾਨਾਂ ਨਾਲ ਕੀਤਾ ਧੋਖਾ

ਬਰਾਤ ਸ਼ਾਮ 5 ਵਜੇ ਫਿਲੌਰ ਪੁੱਜੀ ਅਤੇ ਬਰਾਤ ਦੀ ਚੰਗੀ ਖਾਤਿਰਦਾਰੀ ਕੀਤੀ। ਖਾਣ-ਪੀਣ ਤੋਂ ਬਾਅਦ ਲੜਕੇ ਦੇ ਪਿਤਾ ਨਵੀਨ ਅਤੇ ਮਾਤਾ ਮਧੂ ਨੇ ਲੜਕੀ ਦੇ ਪਿਤਾ ਨੂੰ ਕਿਹਾ ਕਿ ਵਿਆਹ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਬਰਾਤ ਦੀ ਖਾਤਿਰਦਾਰੀ ਉਸ ਤਰ੍ਹਾਂ ਨਹੀਂ ਹੋਈ, ਜਿਵੇਂ ਉਹ ਚਾਹੁੰਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਕੇ ’ਤੇ 5 ਸੋਨੇ ਦੀਆਂ ਅੰਗੂਠੀਆਂ ਲੈ ਕੇ ਆਉਣ ਦੀ ਮੰਗ ਕੀਤੀ। ਲੜਕੀ ਦੇ ਪਿਤਾ ਨੇ ਕਿਹਾ ਕਿ ਆਪਣੀ ਹੈਸੀਅਤ ਤੋਂ ਵਧ ਖਰਚ ਕਰ ਚੁੱਕਾ ਹੈ, ਹੋਰ ਖਰਚ ਨਹੀਂ ਕਰ ਸਕਦਾ। ਇਹ ਸੁਣ ਕੇ ਲਾੜਾ ਖੜ੍ਹਾ ਹੋ ਗਿਆ ਅਤੇ ਸਿਹਰਾ ਮੰਡਪ ’ਚ ਸੁੱਟ ਦਿੱਤਾ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ 'ਚ ਵਾਧਾ,  ਕੋਰਟ ਵੱਲੋਂ ਨੋਟਿਸ ਜਾਰੀ

ਵਿਆਹ ’ਚ ਲੜਕੀ ਧਿਰ ਵੱਲੋਂ ਆਏ ਕੌਂਸਲਰ ਨੀਤੂ ਡਾਬਰ, ਸੁਰਿੰਦਰ ਡਾਬਰ, ਰਣਜੀਤ ਮਸੀਹ ਨੇ ਲਾੜੇ ਅਤੇ ਉਸ ਦੇ ਮਾਤਾ-ਪਿਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਇਕ ਨਾ ਮੰਨੀ ਅਤੇ ਬਿਨਾਂ ਵਿਆਹ ਕੀਤੇ ਬਰਾਤ ਵਾਪਸ ਲੈ ਗਏ, ਜਦ ਦੁਲਹਣ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਬੇਸੁੱਧ ਹੋ ਗਈ, ਜਿਸ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਲੜਕੀ ਧਿਰ ਨੇ ਐੱਸ. ਐੱਸ. ਪੀ. ਜਲੰਧਰ ਦੇ ਦਫ਼ਤਰ ’ਚ ਪੇਸ਼ ਹੋ ਕੇ ਲਾੜੇ ਅਤੇ ਉਸ ਦੇ ਮਾਤਾ-ਪਿਤਾ ਖਿਲਾਫ਼ ਦਾਜ ਮੰਗਣ ਦੇ ਦੋਸ਼ ’ਚ ਸ਼ਿਕਾਇਤ ਦਿੰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।


Mandeep Singh

Content Editor

Related News