ਵਰ ਮਾਲਾ ਪਾਉਂਦਿਆਂ ਸਟੇਜ ''ਤੇ ਮੁੱਕਿਆ ਲਾੜਾ, ਚੀਕਾਂ ਮਾਰਦਾ ਰਹਿ ਗਿਆ ਪਰਿਵਾਰ, ਵੀਡੀਓ ਆਈ ਸਾਹਮਣੇ

Saturday, Jul 13, 2024 - 06:20 PM (IST)

ਵਰ ਮਾਲਾ ਪਾਉਂਦਿਆਂ ਸਟੇਜ ''ਤੇ ਮੁੱਕਿਆ ਲਾੜਾ, ਚੀਕਾਂ ਮਾਰਦਾ ਰਹਿ ਗਿਆ ਪਰਿਵਾਰ, ਵੀਡੀਓ ਆਈ ਸਾਹਮਣੇ

ਬੰਗਾ : ਬੰਗਾ ਇਲਾਕੇ ਵਿਚ ਇਕ ਅਜਿਹੀ ਮੰਦਭਾਗੀ ਘਟਨਾ ਵਾਪਰੀ ਨੇ ਜਿਸ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਥੇ ਚੱਲਦੇ ਵਿਆਹ ਸਮਾਗਮ 'ਚ ਲਾੜੇ ਦੀ ਲਾੜੀ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ। ਇਹ ਘਟਨਾ ਸਥਾਨਕ ਮੁਕੰਦਪੁਰ ਰੋਡ 'ਤੇ ਸਥਿਤ ਬਜਾਜ ਰਿਜ਼ਾਰਟਸ ਦੀ ਹੈ, ਜਿੱਥੇ ਹੋ ਰਹੇ ਵਿਆਹ 'ਚ ਉਸ ਸਮੇਂ ਕੁਦਰਤ ਦਾ ਕਹਿਰ ਵਾਪਰਿਆ ਜਦੋਂ ਵਿਆਹ ਦੌਰਾਨ ਨਿਊ ਗਾਂਧੀ ਨਗਰ ਬੰਗਾ ਦੇ ਨੌਜਵਾਨ ਵਿਪਨ ਕੁਮਾਰ ਪੁੱਤਰ ਮੋਹਣ ਲਾਲ ਰਿਟਾਇਰਡ ਬੈਂਕ ਅਧਿਕਾਰੀ ਦੀ ਅਚਨਚੇਤ ਮੌਤ ਹੋ ਗਈ। ਦਿਲ ਝੰਜੋੜ ਵਾਲੀ ਇਹ ਵੀ ਹੈ ਕਿ ਮ੍ਰਿਤਕ ਨੌਜਵਾਨ 2012 ਵਿਚ ਅਮਰੀਕਾ ਗਿਆ ਸੀ ਅਤੇ ਉਹ ਪੀ.ਆਰ. ਹੋ ਕੇ ਵਿਆਹ ਕਰਾਉਣ ਲਈ ਆਪਣੇ ਮਾਤਾ-ਪਿਤਾ ਨਾਲ ਭਾਰਤ ਵਾਪਸ ਆਇਆ ਸੀ। ਨੌਜਵਾਨ ਦੀ ਵਿਆਹ ਸਮੇਂ ਹੋਈ ਮੌਤ ਕਾਰਨ ਦੋਵਾਂ ਪਰਿਵਾਰਾਂ ਦੀਆਂ ਅੱਖਾਂ ਅੱਗੇ ਤਾਂ ਜਿਵੇਂ ਹਨੇਰਾ ਹੀ ਛਾ ਗਿਆ। 

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ 22 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ, ਗਰਭਵਤੀ ਹੋਈ ਕੁੜੀ ਦਾ ਬਿਆਨ ਸੁਣ ਉਡੇ ਸਭ ਦੇ ਹੋਸ਼

ਇਸ ਦਰਦਨਾਕ ਘਟਨਾ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਇਸ ਦਰਦਨਾਕ ਮੰਜ਼ਰ ਨੂੰ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੈ ਮਾਲਾ ਦੀ ਰਸਮ ਮੌਕੇ ਲਾੜਾ ਸਫੇ ਤੇ ਡਿੱਗ ਕੇ ਬੇਸੁੱਧ ਹੋ ਜਾਂਦਾ ਹੈ। ਦਿਲ ਕੰਬਾਅ ਦੇਣ ਵਾਲੀ ਇਹ ਮੰਦਭਾਗੀ ਘਟਨਾ ਉਦੋਂ ਵਾਪਰੀ ਜਦੋਂ ਉਕਤ ਮੈਰਿਜ ਪੈਲੇਸ ਵਿਚ ਜੈ ਮਾਲਾ ਦੀ ਰਸਮ ਹੋ ਰਹੀ ਸੀ। ਵਿਆਹ 'ਚ ਸ਼ਾਮਲ ਰਿਸ਼ਤੇਦਾਰਾਂ ਅਤੇ ਹੋਰ ਪੁੱਜੇ ਲੋਕਾਂ ਨੇ ਉਸ ਨੂੰ ਤੁਰੰਤ ਮੁਕੰਦਪੁਰ ਸਥਿਤ ਰਾਏ ਜਰਨਲ ਹਸਪਤਾਲ ਵਿਖੇ ਪਹੁੰਚਾਇਆ। ਹਸਪਤਾਲ 'ਚ ਚੈੱਕ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : ਸਹੇਲੀ ਨੂੰ ਸੜਕ 'ਤੇ ਖੜ੍ਹੀ ਦੇਖ ਕਾਰ 'ਚ ਦਿੱਤੀ ਲਿਫਟ, ਥੋੜੀ ਦੂਰੀ 'ਤੇ ਵਾਪਰੇ ਹਾਦਸੇ 'ਚ ਹੋ ਗਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News