ਜਲੰਧਰ : ਕਰਿਆਨਾ ਸਟੋਰ ਮਾਲਕ ਦੇ ਕਤਲ ਮਾਮਲੇ ’ਚ ਨਵਾਂ ਮੋੜ, ਕਾਤਲ ਲੁਟੇਰਿਆਂ ਦੀ ਹੋਈ ਪਛਾਣ

Tuesday, Jul 20, 2021 - 04:24 PM (IST)

ਜਲੰਧਰ : ਕਰਿਆਨਾ ਸਟੋਰ ਮਾਲਕ ਦੇ ਕਤਲ ਮਾਮਲੇ ’ਚ ਨਵਾਂ ਮੋੜ, ਕਾਤਲ ਲੁਟੇਰਿਆਂ ਦੀ ਹੋਈ ਪਛਾਣ

ਜਲੰਧਰ (ਵਰੁਣ):  ਸੋਢਲ ਮੰਦਰ ਨੇੜੇ ਲੁੱਟ ਦੀ ਨੀਯਤ ਨਾਲ ਕਰਿਆਨਾ ਸਟੋਰ ਮਾਲਕ ਸਚਿਨ ਜੈਨ ਨੂੰ ਮਾਰੀ ਗੋਲੀ ਦੇ ਮਾਮਲੇ ’ਚ ਪੁਲਸ ਲੁਟੇਰਿਆਂ ਦੇ ਕਾਫ਼ੀ ਨੇੜੇ ਪਹੁੰਚ ਗਈ ਹੈ। ਜਲਦ ਹੀ ਜਲੰਧਰ ਪੁਲਸ ਇਸ ਦਾ ਖ਼ੁਲਾਸਾ ਕਰ ਸਕਦੀ ਹੈ। ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਸੀ.ਆਈ.ਏ. ਸਟਾਫ਼ 1 ਦੀ ਟੀਮ ਨੇ ਇਸ ਕੇਸ ਨੂੰ ਟਰੇਸ ਕਰਦੇ ਹੋਏ ਲੁਟੇਰਿਆਂ ਦੀ ਪਛਾਣ ਕਰ ਲਈ ਹੈ। ਫ਼ਿਲਹਾਲ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਜਦਕਿ ਸੀ.ਆਈ.ਏ. ਸਟਾਫ਼ ਦੋਸ਼ੀਆਂ ਦੀ ਤਲਾਸ਼ ’ਚ ਲਗਾਤਾਰ ਰੇਡ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਪੁਲਸ ਨੇ ਲੁਟੇਰਿਆਂ ਦੀ ਪਛਾਣ ਕੀਤੀ। ਫ਼ਿਲਹਾਲ ਪੁਲਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ: ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਹੋਈ ਮੌਤ

ਦੱਸਣਯੋਗ ਹੈ ਕਿ ਸੋਮਵਾਰ ਦੀ ਰਾਤ ਸੋਢਲ ਮੰਦਰ ਨੇੜੇ ਜੈਨ ਕਰਿਆਨਾ ਸਟੋਰ ’ਚ 2 ਲੁਟੇਰੇ ਵੜ ਗਏ ਸਨ। ਉਨ੍ਹਾਂ ਨੇ ਸਚਿਨ ਨੂੰ ਪਿਸਤੌਲ ਦਿਖਾ ਕੇ ਪੈਸੇ ਮੰਗੇ ਤਾਂ ਸਚਿਨ ਉਨ੍ਹਾਂ ਨਾਲ ਭਿੜ ਗਿਆ ਸੀ। ਅਜਿਹੇ ’ਚ ਲੁਟੇਰਿਆਂਨੇ ਸਟਿਨ ਦੇ ਪੇਟ ’ਚ ਗੋਲੀ ਮਾਰ ਦਿੱਤੀ ਸੀ। ਦੱਸਿਆ ਜਾ ਰਿਹ ਹੈ ਕਿ ਲੁਟੇਰਿਆਂ ਦੀ ਗਿਣਤੀ 4 ਸੀ ਜੋ 2 ਬਾਈਕ ’ਤੇ ਸਵਾਰ ਹੋ ਕੇ ਆਏ ਸਨ। ਜ਼ਖ਼ਮੀ ਸਚਿਨ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਸੀ ਪਰ ਇਕ-ਇਕ ਕਰਕੇ ਕਰੀਬ 5 ਹਸਪਤਾਲ ਦੇ ਪ੍ਰਬੰਧਕਾਂ ਨੇ ਸਚਿਨ ਨੂੰ ਜਵਾਬ ਦਿੱਤਾ ਸੀ ਅਤੇ ਇਲਾਜ ਨਾ ਹੋਣ ਦੇ ਕਾਰਨ ਗੋਲੀ ਕਿਡਨੀ ਤੱਕ ਪਹੁੰਚ ਗਈ ਸੀ। ਤੜਕਸਾਰ ਇਲਾਜ ’ਚ ਦੇਰੀ ਹੋਣ ਦੇ ਚੱਲਦੇ ਸਚਿਨ ਨੇ ਦਮ ਤੋੜ ਦਿੱਤਾ ਸੀ। ਜਦੋਂ ਤੋਂ ਜਲੰਧਰ ਸ਼ਹਿਰ ਦੇਸ਼ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ’ਚ ਆਇਆ ਹੈ ਉਸ ਸਮੇਂ ਤੋਂ ਹੀ ਸਿਟੀ ’ਚ ਲਾ ਐਂਡ ਆਰਡਰ ਦੀ ਸਥਿਤੀ ਵਿਗੜਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ

ਦੋ ਮਹੀਨੇ ਪਹਿਲਾਂ ਪੁੱਤਰ ਦਾ ਜਨਮ ਹੋਣ ਨਾਲ ਆਈ ਖ਼ੁਸ਼ੀ ਗਮ ’ਚ ਬਦਲੀ
32 ਸਾਲ ਦੇ ਸਚਿਨ ਜੈਨ ਦੇ ਘਰ 2 ਮਹੀਨੇ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਸੀ। ਘਰ ’ਚ ਖ਼ੁਸ਼ੀ ਦਾ ਮਾਹੌਲ ਸੀ ਪਰ ਸ਼ਹਿਰ ’ਚ ਅਧਿਕਾਰੀਆਂ ਦੇ ਖ਼ੌਫ ਕਾਰਨ ਬੇਕਸੂਰ ਸਚਿਨ ਨੂੰ ਆਪਣੀ ਜਾਨ ਗੁਆਉਣੀ ਪਈ। ਸਚਿਨ ਦੀ ਮੌਤ ਦੇ ਬਾਅਦ ਉਸ ਦੇ ਘਰ ’ਚ ਮਾਤਮ ਦਾ ਮਾਹੌਲ ਹੈ। ਪਤਨੀ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਸਚਿਨ ਇਸ ਦੁਨੀਆ ’ਚ ਨਹੀਂ ਰਿਹਾ। 2 ਮਹੀਨੇ ਦੇ ਬੱਚੇ ਤੇ ਵੀ ਪਿਤਾ ਦਾ ਸਾਇਆ ਉੱਠ ਗਿਆ। ਸਚਿਨ ਦੇ 2 ਛੋਟੇ ਬੱਚੇ ਜਦਕਿ ਇਕ ਛੋਟਾ ਭਰਾ ਹੈ। ਸਚਿਨ ਨੂੰ ਬੇਹੱਦ ਕਰੀਬ ਤੋਂ ਜਾਨਣ ਵਾਲੇ ਮੁਨੀਸ਼ ਜੈਨ ਨੇ ਦੱਸਿਆ ਕਿ ਸਚਿਨ ਦਾ ਅੱਜ ਤੱਕ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ। ਉਹ ਸਿਰਫ਼ ਆਪਣੇ ਕੰਮ ਨਾਲ ਮਤਲਬ ਰੱਖਦਾ ਸੀ ਅਤੇ ਦੁਕਾਨ ਤੋਂ ਘਰ ਅਤੇ ਘਰ ਤੋਂ ਜਾਣ ਦੀ ਉਸ ਦੀ ਰੂਟੀਨ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਬੇਅਦਬੀ ਮਾਮਲੇ ’ਚ ਐੱਸ.ਆਈ.ਟੀ. ਨੇ ਪੇਸ਼ ਕੀਤਾ ਦੂਜਾ ਚਲਾਨ

ਸ਼ਹਿਰ ’ਚ ਟਪੋਰੀਆਂ ਦੇ ਕੋਲ ਵੀ ਪਹੁੰਚ ਗੈਰ-ਕਾਨੂੰਨੀ ਅਸਲੇ
ਪਹਿਲਾਂ ਡਿਪਟੀ ਮਰਡਰ ਕੇਸ, ਫ਼ਿਰ ਹੈਪੀ ਸੰਧੂ ਦੀ ਮੌਤ ਦਾ ਮਾਮਲਾ ਅਤੇ ਸਚਿਨ ਦੀ ਹੱਤਿਆ ਦਾ ਮਾਮਲਾ ਬਿਆਂ ਕਰ ਰਿਹਾ ਹੈ ਕਿ ਸ਼ਹਿਰ ’ਚ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ। ਸ਼ਹਿਰ ’ਚ ਕਾਫ਼ੀ ਵੱਡੀ ਗਿਣਤੀ ’ਚ ਗੈਰ-ਕਾਨੂੰਨੀ ਅਸਲੇ ਸਪਲਾਈ ਹੋ ਰਹੇ ਹਨ। ਇੱਥੋਂ ਤੱਕ ਕਿ ਟਪੋਰੀ ਕਿਸਮ ਦੇ ਨੌਜਵਾਨ ਵੀ ਗੈਰ-ਕਾਨੂੰਨੀ ਅਸਲਾ ਲੈ ਕੇ ਘੁੰਮ ਰਹੇ ਹਨ। ਬੀ.ਜੇ.ਪੀ. ਦੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਦਾ  ਕਹਿਣਾ ਹੈ ਕਿ ਨਾਰਥ ਹਲਕਾ ਵੀ ਕ੍ਰਿਮੀਨਲ ਦਾ ਅੱਡਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ’ਚ ਲਗਾਤਾਰ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਦੇ ਕਾਰਨ ਲੋਕਾਂ ’ਚ ਖ਼ੌਫ ਦਾ ਮਾਹੌਲ ਹੈ। ਭੰਡਾਰੀ ਨੇ ਕਿਹਾ ਕਿ ਜਲੰਧਰ ਪੁਲਸ ਦੀ ਕੰਮਜ਼ੋਰ ਕਾਰਜਪ੍ਰਣਾਲੀ ਦੇ ਕਾਰਨ ਹੀ ਅਧਿਕਾਰੀਆਂ ’ਚ ਕਿਸੇ ਪ੍ਰਕਾਰ ਦਾ ਕੋਈ ਖ਼ੌਫ ਨਹੀਂ ਰਹਿ ਗਿਆ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਆਪਣੀ ਵਿਧਵਾ ਮਾਂ ਦਾ ਸੀ ਲਾਡਲਾ


author

Shyna

Content Editor

Related News