ਸ਼ਰਮਸਾਰ : ਕਰਿਆਣੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ 16 ਸਾਲਾ ਕੁੜੀ ਨਾਲ ਦੁਕਾਨਦਾਰਾਂ ਨੇ ਕੀਤੀ ਜ਼ਬਰਦਸਤੀ

Friday, May 21, 2021 - 03:25 PM (IST)

ਸ਼ਰਮਸਾਰ : ਕਰਿਆਣੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ 16 ਸਾਲਾ ਕੁੜੀ ਨਾਲ ਦੁਕਾਨਦਾਰਾਂ ਨੇ ਕੀਤੀ ਜ਼ਬਰਦਸਤੀ

ਗੁਰਦਾਸਪੁਰ (ਸਰਬਜੀਤ) - ਕਰਿਆਣੇ ਦੀ ਦੁਕਾਨ ਕਰਨ ਵਾਲੇ 70 ਸਾਲਾ ਇਕ ਵਿਅਕਤੀ ਵੱਲੋਂ ਦੁਕਾਨ ’ਤੇ ਸਾਮਾਨ ਲੈਣ ਆਈ ਇਕ 16 ਸਾਲਾ ਨਾਬਾਲਿਗ ਕੁੜੀ ਨਾਲ ਜਬਰਦਸਤੀ ਸਰੀਰਿਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਬੰਧ ’ਚ ਦੁਕਾਨਦਾਰ ਦੇ ਖ਼ਿਲਾਫ਼ ਥਾਣਾ ਤਿੱਬੜ ਪੁਲਸ ਨੇ ਧਾਰਾ 376, 511, 8 ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਪਰ ਦੋਸ਼ੀ ਅਜੇ ਫਰਾਰ ਹੈ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿੱਬੜ ਦੇ ਇੰਚਾਰਜ਼ ਕੁਲਵੰਤ ਸਿੰਘ ਨੇ ਦੱਸਿਆ ਕਿ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਦੀ 16 ਸਾਲਾ ਨਾਬਾਲਿਗ ਕੁੜੀ ਨੇ ਬਿਆਨ ਦਿੱਤਾ ਕਿ ਉਸ ਦੇ ਪਿਤਾ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਉਨ੍ਹਾਂ ਨੂੰ ਛੋਟੇ ਹੁੰਦਿਆਂ ਨੂੰ ਛੱਡ ਕੇ ਕਿੱਧਰੇ ਚਲੀ ਗਈ ਸੀ। ਹੁਣ ਉਹ ਆਪਣੇ ਤਾਇਆ ਅਤੇ ਤਾਈ ਦੇ ਘਰ ਰਹਿ ਰਹੀ ਹੈ। ਇਕ ਸਾਲ ਤੋਂ ਉਹ ਪਿੰਡ ਦੇ ਇਕ ਵਿਅਕਤੀ ਦੇ ਘਰ ਝਾੜੂ ਪੋਚੇ ਦਾ ਕੰਮ ਕਰਦੀ ਹੈ।

ਪੜ੍ਹੋ ਇਹ ਵੀ ਖਬਰ - ਫੌਜੀ ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ, ਕੁੜੀ ਨੇ ਖ਼ੌਫ਼ਨਾਕ ਕਦਮ ਚੁੱਕ ਸੁਸਾਇਡ ਨੋਟ ’ਚ ਦੱਸਿਆ ਅਸਲ ਸੱਚ

ਉਸ ਨੇ ਦੱਸਿਆ ਕਿ 20-5-21 ਨੂੰ ਸਫ਼ਾਈ ਦਾ ਕੰਮ ਕਰਕੇ ਜਦੋਂ ਉਹ ਵਾਪਸ ਆਪਣੇ ਤਾਏ ਦੇ ਘਰ ਜਾ ਰਹੀ ਸੀ ਤਾਂ ਰਸਤੇ ’ਚ ਦੋਸ਼ੀ ਗਿਰਧਾਰੀ ਲਾਲ ਪੁੱਤਰ ਲੱਬੂ ਰਾਮ ਵਾਸੀ ਭੰਗਵਾਂ ਦੀ ਦੁਕਾਨ ਤੋਂ ਕੁਝ ਖਾਣ ਲਈ ਲੈਣ ਗਈ। ਗਿਰਧਾਰੀ ਲਾਲ ਆਪਣੀ ਦੁਕਾਨ ’ਤੇ ਨਹੀਂ ਸੀ। ਉਸ ਨੇ ਘਰ ਦੇ ਗੇਟ ਕੋਲੋਂ ਦੋਸ਼ੀ ਨੂੰ ਆਵਾਜ਼ ਦੇ ਕੇ ਸਮਾਨ ਮੰਗਿਆ ਤਾਂ ਦੋਸ਼ੀ ਨੇ ਉਸ ਨੂੰ ਧੱਕੇ ਨਾਲ ਬਾਂਹ ਤੋਂ ਫੜ ਕੇ ਅੰਦਰ ਖਿੱਚ ਲਿਆ। ਉਹ ਮੂੰਹ ਅੱਗੇ ਹੱਥ ਦੇ ਕੇ ਆਪਣੇ ਕਮਰੇ ’ਚ ਲੈ ਗਿਆ, ਜਿਥੇ ਦੋਸ਼ੀ ਉਸ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਣ ਦੀ ਕੌਸ਼ਿਸ ਕਰਨ ਲੱਗਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦੇ ਤਾਏ ਦਾ ਮੁੰਡਾ ਅਤੇ ਤਾਇਆ ਮੌਕੇ ’ਤੇ ਆ ਗਏ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਪੜ੍ਹੋ ਇਹ ਵੀ ਖਬਰ - ਨਾਜਾਇਜ਼ ਸਬੰਧਾਂ ਤੋਂ ਖਫ਼ਾ ਪਤੀ ਨੇ ਪਤਨੀ ਤੇ ਉਸਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ,  ਜੰਗਲ ’ਚ ਸੁੱਟੀਆਂ ਲਾਸ਼ਾਂ

ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਾਲਾਸ਼ ਕੀਤੀ ਜਾ ਰਹੀ ਹੈ। ਛੇਤੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 


author

rajwinder kaur

Content Editor

Related News