ਥਾਣਾ ਦਸੂਹਾ ਦੇ ਪਿੰਡ ‘ਸੁੰਡੀਆ’ ’ਚ ਮਿਲਿਆ ਗ੍ਰਨੇਡ

Saturday, Dec 19, 2020 - 04:17 PM (IST)

ਦਸੂਹਾ (ਝਾਵਰ) : ਅੱਜ ਸਵੇਰੇ ਥਾਣਾ ਦਸੂਹਾ ਦੇ ਪਿੰਡ ਸੁੰਡੀਆ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਾਈਪ ਲਾਈਨ ਨੇੜਿਓਂ ਇੱਕ ਗ੍ਰਨੇਡ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਦਾ ਇੱਕ ਵਿਅਕਤੀ ਸਿਮਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਜੋ ਕਿ ਖੇਤਾਂ ’ਚ ਜਾ ਰਿਹਾ ਸੀ ਅਤੇ ਸਤਨਾਮ ਸਿੰਘ ਪੁੱਤਰ ਅਮਰ ਸਿੰਘ ਨੂੰ ਖੇਤਾਂ ’ਚ ਕੁਝ ਬੰਬਨੁਮਾ ਚੀਜ਼ ਦਿਖਾਈ ਦਿੱਤੀ। ਇਸ ਸਬੰਧੀ ਉਸ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ, ਜਿਸ ਦੀ ਜਾਣਕਾਰੀ ਥਾਣੇ ’ਚ ਦਿੱਤੀ ਗਈ, ਜਿਸ ਤੋਂ ਤੁਰੰਤ ਬਾਅਦ ਡੀ. ਐੱਸ. ਪੀ. ਦਸੂਹਾ ਮਨੀਸ਼ ਕੁਮਾਰ, ਥਾਣਾ ਇੰਚਾਰਜ ਦਸੂਹਾ ਮਲਕੀਤ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਡੀ. ਐੱਸ. ਪੀ. ਦਸੂਹਾ ਮਨੀਸ਼ ਕੁਮਾਰ ਨੇ ਦੱਸਿਆ ਕਿ ਉੱਥੇ ਖੇਤਾਂ ’ਚ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦੇ ਕੰਢੇ ਤੋਂ ਇੱਕ ਗ੍ਰਨੇਡ ਮਿਲਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵਿਆਹੁਤਾ ਨਾਲ ਵੱਡੀ ਵਾਰਦਾਤ, ਬੰਦ ਕੋਠੀ 'ਚ 5 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ

PunjabKesari

ਉਸ ਨੇ ਦੱਸਿਆ ਕਿ ਜਦੋਂ ਵੀ ਫ਼ੌਜ ਦੇ ਜਵਾਨ ਹਰ ਸਾਲ ਸਕੀਮ ’ਤੇ ਆਉਂਦੇ ਹਨ ਤਾਂ ਉਹ ਅਭਿਆਸ ਕਰਦੇ ਹਨ। ਹੋ ਸਕਦਾ ਹੈ ਕਿ ਉਸ ਸਮੇਂ ਇਹ ਗ੍ਰਨੇਡ ਇਥੇ ਰਹਿ ਗਿਆ ਹੋਵੇ, ਹੁਣ ਫ਼ੌਜ ਦਾ ਬੰਬ ਨਿਪਟਾਰਾ ਦਸਤਾ ਬੁਲਾਇਆ ਗਿਆ ਹੈ ਤਾਂ ਜੋ ਇਸ ਨੂੰ ਤਬਾਹ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਗ੍ਰਨੇਡ ’ਤੇ ਐੱਚ. ਆਈ. 36 ਲਿਖਿਆ ਹੈ। ਜਦੋਂ ਤੱਕ ਬੰਬ ਰੋਧਕ ਵਾਲੀ ਟੀਮ ਨਹੀਂ ਪਹੁੰਚ ਜਾਂਦੀ, ਓਦੋਂ ਤਕ ਇਸ ਗ੍ਰਨੇਡ ’ਤੇ ਰੇਤਾ ਦੀਆਂ ਬੋਰੀਆਂ ਰੱਖ ਦਿੱਤੀਆਂ ਹਨ। ਪੁਲਸ ਇਸ ਦੀ ਨਿਗਰਾਨੀ ਕਰ ਰਹੀ ਹੈ।

ਇਹ ਵੀ ਪੜ੍ਹੋ : ਬੱਚਿਆਂ ਨੇ ਆਪਣੇ ਜੇਬ ਖਰਚ ’ਚੋਂ  ਰੁਪਏ ਇਕੱਠੇ ਕਰਕੇ ਕਿਸਾਨ ਅੰਦੋਲਨ ਲਈ ਕੀਤੇ ਭੇਟ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


Anuradha

Content Editor

Related News