ਗਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

01/10/2018 5:03:38 PM


ਬਰੇਟਾ (ਬਾਂਸਲ) : ਨੈਸ਼ਨਲ ਪੱਧਰ 'ਤੇ‘ਭਾਰਤ ਕੋ ਜਾਣੋ’ਮੁੰਬਈ ਵਿਖੇ ਹੋਈ ਪ੍ਰਤੀਯੋਗਤਾ 'ਚ ਗਰੀਨਲੈਂਡ ਡੇ ਬੌਰਡਿੰਗ ਪਬਲਿਕ ਸਕੂਲ ਦੀ ਦੱਖਣ ਪੰਜਾਬ ਦੇ ਖੇਤਰ ਦੀ ਟੀਮ ਦੇ ਜੂਨੀਅਰ ਵਰਗ ਦੇ ਰਿਸ਼ਵ ਅਤੇ ਧਹੈਵ ਨੇ ਬਹੁਤ ਵੱਡੇ ਫਰਕ ਨਾਲ ਪਹਿਲੇ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਬੱਚਿਆਂ ਨੂੰ ਹੌਂਸਲਾ ਦੇਣ ਲਈ ਵਿਸ਼ੇਸ਼ ਤੌਰ 'ਤੇ ਕੇਂਦਰੀ ਵਿਗਿਆਨ ਅਤੇ ਤਕਨੀਕੀ ਮੰਤਰੀ ਡਾਂ. ਹਰਸ਼ਵਰਧਨ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ।|ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਅੱਜ ਬਰੇਟਾ ਪਹੁੰਚਣ 'ਤੇ ਸਕੂਲ ਪ੍ਰਬੰਧਕ ਕਮੇਟੀ ਅਤੇ ਲੋਕਾਂ ਵੱਲੋਂ ਸ਼ਾਨਦਾਰ ਸੁਵਾਗਤ ਕੀਤਾ ਗਿਆ| ਇਸ ਸੰਬੰਧੀ ਜਾਂਣਕਾਰੀ ਦਿੰਦਿਆ ਸਕੂਲ ਦੀ ਪ੍ਰਿੰਸੀਪਲ ਉਰਮਿਲਾ ਜੈਨ ਨੇ ਦੱਸਿਆ ਕਿ ਇਨਾਂ ਵਿਦਿਆਰਥੀਆਂ ਨੇ ਸਕੂਲ ਪੱਧਰ, ਸ਼ਾਖਾ ਪੱਧਰ, ਰਾਜ ਪੱਧਰ ਅਤੇ ਖੇਤਰ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।|ਸਕੂਲ ਪ੍ਰਬੰਧਕ ਕਮੇਟੀ ਦੀ ਮੈਨੇਜਿੰਗ ਡਾਇਰੈਕਟਰ ਡਾ. ਮਨੋਜ ਬਾਲਾ ਨੇ ਕਿਹਾ ਕਿ ਵਿਦਿਆਰਥੀਆ ਦੀ ਸ਼ਾਨਦਾਰ ਪ੍ਰਾਪਤੀ 'ਤੇ ਹਲਕੇ ਦੇ ਲੋਕਾਂ ਨੂੰ ਮਾਨ ਹੈ। ਇਹ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਮਾਪਿਆ ਦੀ ਦੇਣ ਹੈ।ਭਾਰਤ ਵਿਕਾਸ ਪ੍ਰੀਸ਼ਦ ਦੇ ਚੇਅਰਮੈਨ ਬਾਬੂ ਰਾਮ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਬਰੇਟਾ ਦਾ ਮਕਸਦ ਕੇਵਲ ਪ੍ਰਤੀਯੋਗਤਾ ਕਰਵਾਉਣਾ ਨਹੀਂ ਸਗੋ ਵਿਦਿਆਰਥੀਆਂ ਭਾਰਤੀ ਸੰਸਕ੍ਰਿਤੀ, ਸੱਭਿਆਚਾਰ, ਧਰਮ, ਵਿਗਿਆਨ, ਇਤਿਹਾਸ, ਅਰਥ-ਸ਼ਾਸਤਰ ਅਤੇ ਸ਼ਹੀਦਾਂ ਬਾਰੇ ਜਾਣੂ ਕਰਵਾਉਣਾ ਹੈ। ਇਸ ਮੌਕੇ ਹੈਡ ਮਾਸਟਰ ਵਿਕਾਸ ਸ਼ਰਮਾ ਤੇ ਵਾਇਸ ਪ੍ਰਿੰਸੀਪਲ ਯਾਦਵਿੰਦਰ ਸਿੰਘ, ਵਿਜੈ ੍ਹਰਮਾ, ਅੰਜੂ ਗੁਪਤਾ ਅਤੇ ਸਹਿਯੋਗੀ ਅਜੈਬ ਸਿੰਘ ਨੇ ਵਧਾਈ ਦਿੱਤੀ।


Related News