ਕਰਮਪੁਰਾ ਸਕੂਲ ਪਹੁੰਚੀ ਮਸ਼ਾਲ ਯਾਤਰਾ ਦਾ ਸ਼ਾਨਦਾਰ ਸਵਾਗਤ

Saturday, Feb 24, 2018 - 02:47 AM (IST)

ਕਰਮਪੁਰਾ ਸਕੂਲ ਪਹੁੰਚੀ ਮਸ਼ਾਲ ਯਾਤਰਾ ਦਾ ਸ਼ਾਨਦਾਰ ਸਵਾਗਤ

ਰਾਜਾਸਾਂਸੀ, (ਨਿਰਵੈਲ)- ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਸਰਕਾਰੀ ਸਕੂਲਾਂ 'ਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਸੂਬੇ 'ਚ ਕੱਢੀ ਰਹੀ ਮਸ਼ਾਲ ਯਾਤਰਾ ਦਾ ਅੱਜ ਦੇਰ ਸ਼ਾਮ ਕਰਮਪੁਰਾ ਦੇ ਸਰਕਾਰੀ ਸੀਨੀ. ਸੈਕੰ. ਅਤੇ ਰਿਹਾਇਸ਼ੀ ਸਕੂਲ ਵਿਖੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਦੌਰਾਨ ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਸ਼ਿਸ਼ੂਪਾਲ ਕੌਸ਼ਲ, ਜ਼ਿਲਾ ਸਿੱਖਿਆ ਅਫ਼ਸਰ (ਸੈਕੰ.) ਸੁਨੀਤਾ ਕਿਰਨ, ਭੁਪਿੰਦਰ ਕੌਰ, ਰਜੇਸ਼ ਸ਼ਰਮਾ, ਰੇਖਾ ਮਹਾਜਨ (ਤਿੰਨੇ ਉਪ ਜ਼ਿਲਾ ਸਿੱਖਿਆ ਅਫ਼ਸਰ), ਡਾਈਟ ਪ੍ਰਿੰਸੀਪਲ ਹਰਭਗਵੰਤ ਸਿੰਘ, ਬਲਾਕ ਸਿੱਖਿਆ ਅਫ਼ਸਰ ਅਰੁਣਾ ਕੁਮਾਰੀ ਗਿੱਲ, ਜਗਦੀਸ਼ ਸਿੰਘ ਚੱਕ ਸਿਕੰਦਰ, ਜ਼ਿਲਾ ਕੋਆਰਡੀਨੇਟਰ ਮਨਪ੍ਰੀਤ ਕੌਰ, ਪ੍ਰਿੰ. ਹਰਪ੍ਰੀਤ ਕੌਰ ਖੁਣਖੁਣ ਦੀ ਯੋਗ ਅਗਵਾਈ 'ਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਪਰੋਕਤ ਅਧਿਕਾਰੀਆਂ ਤੋਂ ਇਲਾਵਾ ਹੋਰਨਾਂ ਨੇ ਕਿਹਾ ਕਿ ਇਸ ਮਸ਼ਾਲ ਯਾਤਰਾ ਸਦਕਾ ਜਿਥੇ ਮਾਪਿਆਂ ਨੂੰ ਸਰਕਾਰੀ ਸਕੂਲਾਂ 'ਚ ਮਿਲ ਰਹੀ ਮਿਆਰੀ ਸਿੱਖਿਆ ਦੇ ਨਾਲ-ਨਾਲ ਮਿਲਣ ਵਾਲੀਆਂ ਮੁਫ਼ਤ ਸਹੂਲਤਾਂ ਬਾਰੇ ਵਿਸਥਾਰ 'ਚ ਜਾਣਕਾਰੀ ਮਿਲੇਗੀ, ਉਥੇ ਹੀ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵੀ ਵਧੇਗੀ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਇਸ ਮਸ਼ਾਲ ਯਾਤਰਾ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ ਜਾਵੇਗਾ, ਜੋ ਰਾਜਾਸਾਂਸੀ, ਹਰਸ਼ਾ ਛੀਨਾ, ਸੈਂਸਰਾ ਆਦਿ ਤੋਂ ਹੁੰਦੀ ਹੋਈ ਸ਼ਾਮ ਨੂੰ ਗੁਰਦਾਸਪੁਰ ਜ਼ਿਲੇ 'ਚ ਪ੍ਰਵੇਸ਼ ਕਰੇਗੀ।
ਇਸ ਮੌਕੇ ਪ੍ਰਿੰ. ਇਕਬਾਲ ਸਿੰਘ, ਬਲਵਿੰਦਰ ਕੌਰ, ਗੁਰਮੀਤ ਕੌਰ, ਕੰਵਲਜੀਤ ਕੌਰ, ਬਲਕਾਰ ਸਿੰਘ ਸਫ਼ਰੀ, ਪੰਕਜ ਸ਼ਰਮਾ, ਗੁਰਸੇਵਕ ਸਿੰਘ, ਹਰਬਖਸ਼ ਸਿੰਘ, ਰਘਵਿੰਦਰ ਸਿੰਘ ਧੂਲਕਾ, ਜਤਿੰਦਰ ਵੇਰਕਾ (ਸਾਰੇ ਸੀ. ਐੱਚ. ਟੀ.), ਪ੍ਰਦੀਪ ਥਿੰਦ, ਮਨਪ੍ਰੀਤ ਸੰਧੂ, ਨਵਦੀਪ ਸਿੰਘ ਮੱਲੂਨੰਗਲ, ਮਲਕੀਤ ਸਿੰਘ ਭੁੱਲਰ, ਬਿਕਰਮਜੀਤ ਸਿੰਘ, ਕਮਲ ਯਾਦਵ, ਗੁਰਪ੍ਰੀਤ ਸਿੰਘ ਗੋਪਾ, ਰਜਿੰਦਰ ਸਿੰਘ, ਅਮਨਦੀਪ ਪੰਨੂ, ਦਿਲਪ੍ਰੀਤ ਸਿੰਘ, ਅਮਨ ਸ਼ਰਮਾ, ਰਵਿੰਦਰ ਰੰਧਾਵਾ, ਪਰਮੀਤ ਕੌਰ ਗਿੱਲ, ਪੂਜਾ ਸ਼ਰਮਾ, ਸੁਖਜਿੰਦਰ ਰੰਧਾਵਾ, ਦੀਪਕ ਸ਼ਰਮਾ, ਰੋਹਿਤ ਸ਼ਰਮਾ, ਨਵਦੀਪ ਵਾਹਲਾ, ਸੁਰਿੰਦਰਪਾਲ ਕਾਹਲੋਂ ਆਦਿ ਵੀ ਮੌਜੂਦ ਸਨ।


Related News