ਗ੍ਰੰਥੀ ਸਿੰਘ ਦੀ ਪਤਨੀ ਦੋ ਛੋਟੇ ਬੱਚਿਆਂ ਨਾਲ ਸ਼ੱਕੀ ਹਾਲਾਤ ’ਚ ਲਾਪਤਾ

Wednesday, Oct 04, 2023 - 06:52 PM (IST)

ਗ੍ਰੰਥੀ ਸਿੰਘ ਦੀ ਪਤਨੀ ਦੋ ਛੋਟੇ ਬੱਚਿਆਂ ਨਾਲ ਸ਼ੱਕੀ ਹਾਲਾਤ ’ਚ ਲਾਪਤਾ

ਤਰਨਤਾਰਨ (ਰਮਨ) : ਜ਼ਿਲ੍ਹੇ ਦੇ ਇਕ ਗ੍ਰੰਥੀ ਸਿੰਘ ਦੀ ਪਤਨੀ ਆਪਣੇ ਦੋ ਛੋਟੇ ਬੱਚਿਆਂ ਸਮੇਤ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਤੋਖ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਜਹਾਂਗੀਰ ਨੇ ਦੱਸਿਆ ਕਿ ਉਸ ਦੀ ਬੇਟੀ ਨਵਨੀਤ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਰਣਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਰਟੌਲ, ਤਰਨ ਤਰਨ ਨਾਲ ਹੋਇਆ ਹੈ, ਜਿਸ ਦੇ ਦੋ ਛੋਟੇ ਬੇਟੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕਰੀਬ ਇਕ ਸਾਲ ਤੋਂ ਉਸਦੀ ਬੇਟੀ ਆਪਣੇ ਪਤੀ ਸਮੇਤ ਪਰਿਵਾਰ ਪਿੰਡ ਸੰਗਤਪੁਰ ਵਿਖੇ ਮੌਜੂਦ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਬੇਟੀ ਨਵਨੀਤ ਕੌਰ ਆਪਣੇ ਦੋ ਛੋਟੇ ਬੱਚਿਆਂ ਸਮੇਤ ਪਿੰਡ ਜਹਾਂਗੀਰ 22 ਸਤੰਬਰ ਨੂੰ ਆਈ ਅਤੇ 24 ਸਤੰਬਰ ਨੂੰ ਵਾਪਸ ਚਲੀ ਗਈ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

ਇਸ ਦੌਰਾਨ ਉਸ ਦੀ ਬੇਟੀ ਅਤੇ ਦੋ ਛੋਟੇ ਬੇਟੇ ਜਗਦੀਸ਼ ਸਿੰਘ (4) ਅਤੇ ਸੁਖਵੰਤ ਸਿੰਘ (2) ਆਪਣੇ ਘਰ ਨਹੀਂ ਪੁੱਜੇ ਹਨ। ਪਿਤਾ ਨੇ ਦੱਸਿਆ ਕਿ ਉਸਦੀ ਬੇਟੀ ਨਵਨੀਤ ਕੌਰ ਵੱਲੋਂ ਬੀਤੀ 26 ਸਤੰਬਰ ਦੀ ਰਾਤ 8 ਵਜੇ ਆਪਣੇ ਪਤੀ ਰਣਜੀਤ ਸਿੰਘ ਨੂੰ ਫੋਨ ਕੀਤਾ ਗਿਆ ਸੀ। ਪਰੰਤੂ ਉਸ ਤੋਂ ਬਾਅਦ ਉਸਦਾ ਫੋਨ ਬੰਦ ਆ ਰਿਹਾ ਹੈ ਜੋ ਅੱਜ ਤੱਕ ਆਪਣੇ ਘਰ ਨਹੀਂ ਪੁੱਜੇ ਹਨ। ਇਸ ਸਬੰਧੀ ਪਿਤਾ ਅਤੇ ਪਤੀ ਰਣਜੀਤ ਸਿੰਘ ਜੋ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਹਨ ਨੇ ਜ਼ਿਲ੍ਹਾ ਪੁਲਸ ਤੋਂ ਮੰਗ ਕੀਤੀ ਹੈ ਕਿ ਉਸਦੇ ਪਰਿਵਾਰ ਦੀ ਭਾਲ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ ਗੋਇੰਦਵਾਲ ਸਾਹਿਬ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਗ੍ਰੰਥੀ ਦੇ ਲਾਪਤਾ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਵਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਖ਼ੌਫਨਾਕ ਵਾਰਦਾਤ, ਚਾਰ ਸਾਲਾ ਮਾਸੂਮ ਬੱਚੇ ਦੀ ਦਿੱਤੀ ਬਲੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News