ਹੜ੍ਹਾਂ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਵੱਡਾ ਐਲਾਨ, ਕਿਹਾ- ਨਹੀਂ ਲਵਾਂਗਾ ਕੋਈ...
Thursday, Sep 25, 2025 - 03:40 PM (IST)

ਅਜਨਾਲਾ(ਗੁਰਿੰਦਰ ਬਾਠ)- ਅਜਨਾਲਾ ਅਤੇ ਰਮਦਾਸ ਇਲਾਕੇ 'ਚ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਲੈ ਕੇ ਅਜਨਾਲਾ ਦੇ ਪਿੰਡ ਫੁੱਲੇਚੱਕ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ 'ਗੁਰੂ ਕੇ ਵਜ਼ੀਰ' ਨੇ ਪਿੰਡ ਵੱਲੋਂ ਉਨ੍ਹਾਂ ਨੂੰ ਛਿਮਾਹੀ ਬਾਅਦ ਦਿੱਤੀ ਜਾਣ ਵਾਲੀ ਉਗਰਾਹੀ ਸੇਵਾ ਬਾਰੇ ਕਿਹਾ ਕਿ ਉਹ (ਗ੍ਰੰਥੀ ਅੰਮ੍ਰਿਤਪਾਲ ਸਿੰਘ) ਹੁਣ ਇਹ ਉਗਰਾਹੀ ਨਹੀਂ ਲੈਣਗੇ।
ਇਹ ਵੀ ਪੜ੍ਹੋ-ਤੜਕਸਾਰ ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਹਸਪਤਾਲ 'ਤੇ ਹੋਈ ਅੰਨ੍ਹੇਵਾਹ ਫਾਇਰਿੰਗ
ਉਨ੍ਹਾਂ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਲਿਆ ਹੈ। ਗ੍ਰੰਥੀ ਜੀ ਨੇ ਪਿੰਡ ਵਾਸੀਆਂ ਅਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਛਿਮਾਹੀ ਦੀ ਉਗਰਾਹੀ ਹੜ੍ਹ ਪੀੜਤਾਂ ਦੇ ਭਲੇ ਲਈ ਵਰਤੀ ਜਾਵੇ, ਤਾਂ ਜੋ ਲੋਕਾਂ ਦੀਆਂ ਨੁਕਸਾਨੀਆਂ ਗਈਆਂ ਫਸਲਾਂ, ਮਰੇ ਡੰਗਰਾਂ ਅਤੇ ਘਰਾਂ ਦੇ ਹੋਏ ਨੁਕਸਾਨ ਦੀ ਕੁਝ ਭਰਪਾਈ ਹੋ ਸਕੇ।
ਇਹ ਵੀ ਪੜ੍ਹੋ-ਪੰਜਾਬੀ ਨੌਜਵਾਨਾਂ ਲਈ ਸੁਨਹਿਰੀ ਮੌਕਾ, ਭਰਤੀ ਲਈ ਤਰੀਕਾਂ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8