ਤਲਵੰਡੀ ਭਾਈ 'ਚ ਵੱਡੀ ਵਾਰਦਾਤ, ਤੈਸ਼ 'ਚ ਆਏ ਪੋਤੇ ਨੇ ਤੰਗਲੀ ਮਾਰ ਕੀਤਾ ਦਾਦੇ ਦਾ ਕਤਲ

Tuesday, Sep 27, 2022 - 04:45 PM (IST)

ਤਲਵੰਡੀ ਭਾਈ 'ਚ ਵੱਡੀ ਵਾਰਦਾਤ, ਤੈਸ਼ 'ਚ ਆਏ ਪੋਤੇ ਨੇ ਤੰਗਲੀ ਮਾਰ ਕੀਤਾ ਦਾਦੇ ਦਾ ਕਤਲ

ਤਲਵੰਡੀ ਭਾਈ(ਗੁਲਾਟੀ) : ਤਲਵੰਡੀ ਭਾਈ ਪੁਲਸ ਥਾਣੇ ਅਧੀਨ ਪੈਂਦੇ ਪਿੰਡ ਪਤਲੀ 'ਚ ਇੱਕ ਪੋਤੇ ਵੱਲੋਂ ਆਪਣੇ ਦਾਦੇ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਤਲਵੰਡੀ ਭਾਈ ਪੁਲਸ ਥਾਣੇ ਦੇ ਸਬ- ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਤੀਰਥ ਸਿੰਘ ਵਾਸੀ ਪਤਲੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਦੋਸ਼ੀ ਧਰਮਪ੍ਰੀਤ ਸਿੰਘ ਮੇਰਾ ਭਤੀਜਾ ਤੇ ਮ੍ਰਿਤਕ ਸੁਖਦੇਵ ਸਿੰਘ (70) ਦਾ ਪੋਤਾ ਹੈ। ਉਹ ਆਪਣੇ ਮਾਤਾ- ਪਿਤਾ ਨਾਲ ਹਕੂਮਤ ਸਿੰਘ ਵਾਲਾ ਰੋਡ 'ਤੇ ਬਣੀ ਕਾਲੋਨੀ ਵਿੱਚ ਰਹਿੰਦਾ ਹੈ।

ਇਹ ਵੀ ਪੜ੍ਹੋ- ਵਿਧਾਨ ਸਭਾ ਦੇ ਇਜਲਾਸ ਦੌਰਾਨ ਹੰਗਾਮਾ, ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਦਾ ਹੁਕਮ

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਰੀਬ 9 ਵਜੇ ਦੋਸ਼ੀ ਧਰਮਪ੍ਰੀਤ ਸਿੰਘ ਨਸ਼ੇ ਦੀ ਹਾਲਤ 'ਚ ਘਰ ਵਿੱਚ ਲੜਾਈ-ਝਗੜਾ ਕਰ ਰਿਹਾ ਸੀ, ਜਿਸ ਨੂੰ ਸਮਝਾਉਣ ਲਈ ਧਰਮਪ੍ਰੀਤ ਦਾ ਪਿਤਾ ਰਾਮ ਸਿੰਘ ਪਿੰਡ ਵਿੱਚੋਂ ਆਪਣੇ ਪਿਤਾ ਸੁਖਦੇਵ ਸਿੰਘ ਨੂੰ ਲੈ ਕੇ ਆਇਆ ਸੀ। ਇਸ ਦੌਰਾਨ ਜਦੋਂ ਸੁਖਦੇਵ ਸਿੰਘ ਆਪਣੇ ਪੋਤੇ ਨੂੰ ਸਮਝਾਉਣ ਲੱਗਾ ਤਾਂ ਉਸਨੇ ਤੈਸ਼ 'ਚ ਆ ਕੇ ਤੰਗਲੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੁਖਦੇਵ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀ ਹਾਲਾਤ 'ਚ ਉਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਤਲਵੰਡੀ ਭਾਈ ਪੁਲਸ ਨੇ ਦੋਸ਼ੀ ਖ਼ਿਲਾਫ਼ ਧਾਰਾ 302 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News