ਜਿਮਖਾਨਾ ਕਲੱਬ ਚੋਣਾਂ: 23 ਅਗਸਤ ਦੇ ਆਸ-ਪਾਸ ਹੀ ਵੋਟਿੰਗ ਦੀ ਸੰਭਾਵਨਾ, ਜਲਦ ਜਾਰੀ ਹੋਵੇਗਾ ਸ਼ੈਡਿਊਲ

Monday, Aug 03, 2026 - 11:35 AM (IST)

ਜਿਮਖਾਨਾ ਕਲੱਬ ਚੋਣਾਂ: 23 ਅਗਸਤ ਦੇ ਆਸ-ਪਾਸ ਹੀ ਵੋਟਿੰਗ ਦੀ ਸੰਭਾਵਨਾ, ਜਲਦ ਜਾਰੀ ਹੋਵੇਗਾ ਸ਼ੈਡਿਊਲ

ਜਲੰਧਰ (ਖੁਰਾਣਾ)- ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਫਿਲਹਾਲ ਅਨਿਸ਼ਚਿਤਤਾ ਬਣੀ ਹੋਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਵੋਟਿੰਗ 23 ਅਗਸਤ ਜਾਂ ਉਸ ਦੇ ਆਸ-ਪਾਸ ਕਰਵਾਈ ਜਾ ਸਕਦੀ ਹੈ। ਹਾਲਾਂਕਿ ਕਲੱਬ ਪ੍ਰਬੰਧਨ ਵੱਲੋਂ ਅਜੇ ਤੱਕ ਚੋਣਾਂ ਦੀ ਅਧਿਕਾਰਤ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ। ਹਾਲ ਹੀ ਵਿਚ ਹੋਈ ਸਾਲਾਨਾ ਆਮ ਸਭਾ (ਏ. ਜੀ. ਐੱਮ.) ਵਿਚ ਚੋਣ ਪ੍ਰੋਗਰਾਮ ਐਲਾਨੇ ਜਾਣ ਦੀ ਉਮੀਦ ਸੀ ਪਰ ਮੀਟਿੰਗ ਵਿਚ ਸਿਰਫ਼ ਮੌਜੂਦਾ ਕਾਰਜਕਾਰਨੀ ਨੂੰ ਭੰਗ ਕਰਨ, ਕਲੱਬ ਦੇ ਸੰਚਾਲਨ ਲਈ ਐਡਹਾਕ ਕਮੇਟੀ ਦੇ ਗਠਨ, ਆਨਰੇਰੀ ਸੈਕਟਰੀ ਦੀ ਨਿਯੁਕਤੀ ਅਤੇ ਰਿਟਰਨਿੰਗ ਅਫ਼ਸਰ ਦੀ ਤਾਇਨਾਤੀ ਸਬੰਧੀ ਐਲਾਨ ਹੀ ਕੀਤੇ ਗਏ। ਹੁਣ ਮੰਨਿਆ ਜਾ ਰਿਹਾ ਹੈ ਕਿ ਇਸੇ ਹਫ਼ਤੇ ਨਵੇਂ ਆਨਰੇਰੀ ਸੈਕਟਰੀ ਆਪਣਾ ਕਾਰਜਭਾਰ ਸੰਭਾਲ ਲੈਣਗੇ, ਜਦਕਿ ਰਿਟਰਨਿੰਗ ਅਫ਼ਸਰ ਮੈਡਮ ਸ਼ੁਭੀ ਆਂਗਰਾ ਜਲਦ ਹੀ ਚੋਣ ਪ੍ਰੋਗਰਾਮ ਜਾਰੀ ਕਰਨਗੇ।

ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ ਜਾਰੀ

ਜਾਣਕਾਰੀ ਮੁਤਾਬਕ ਚੋਣ ਪ੍ਰਕਿਰਿਆ ਦੇ ਪਹਿਲੇ ਪੜਾਅ ਵਿਚ ਕਲੱਬ ਮੈਂਬਰਾਂ ਨੂੰ ਆਪਣੇ ਬਕਾਇਆ ਫ਼ੰਡ (ਡਿਊਜ਼) ਜਮ੍ਹਾ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅੰਤਿਮ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ। ਸੰਭਾਵਨਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ ਇਸ ਦੌਰਾਨ ਕਲੱਬ ਦੇ ਸੰਚਾਲਨ ਲਈ ਗਠਿਤ ਕੀਤੀ ਜਾ ਰਹੀ ਐਡਹਾਕ ਕਮੇਟੀ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਹਨ। ਸੂਤਰਾਂ ਮੁਤਾਬਕ ਸਾਬਕਾ ਕੈਸ਼ੀਅਰ ਅਤੇ ਕਈ ਵਾਰ ਐਡਹਾਕ ਕਮੇਟੀ ਦੇ ਮੈਂਬਰ ਰਹਿ ਚੁੱਕੇ ਪ੍ਰਵੀਨ ਗੁਪਤਾ ਦਾ ਨਾਂ ਇਕ ਵਾਰ ਫਿਰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੁਭਾਸ਼ ਸ਼ਰਮਾ, ਸਮੀਰ ਮਰਵਾਹਾ (ਗੋਲਡੀ) ਅਤੇ ਕਰਨ ਕੱਕੜ ਦੇ ਨਾਂ ਵੀ ਚਰਚਾ ਵਿਚ ਹਨ। ਹਾਲਾਂਕਿ ਕਲੱਬ ਪ੍ਰਬੰਧਨ ਵੱਲੋਂ ਅਜੇ ਤੱਕ ਇਨ੍ਹਾਂ ਨਾਵਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕਲੱਬ ਨਾਲ ਜੁੜੇ ਮੈਂਬਰ ਐਡਹਾਕ ਕਮੇਟੀ ਦੇ ਐਲਾਨ ਦਾ ਇੰਤਜ਼ਾਰ ਕਰਦੇ ਰਹੇ।

ਚੋਣ ਮਾਹੌਲ ਦੀ ਗੱਲ ਕਰੀਏ ਤਾਂ ਹੁਣ ਤੱਕ ਅਚੀਵਰਜ਼ ਗਰੁੱਪ ਨੇ ਹੀ ਆਪਣੇ ਚਾਰ ਉਮੀਦਵਾਰ ਐਲਾਨੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਮੈਂਬਰ ਵੀ ਚੋਣ ਮੈਦਾਨ ਵਿਚ ਉੱਤਰਨ ਦੀ ਤਿਆਰੀ ਕਰ ਰਹੇ ਹਨ ਪਰ ਜ਼ਿਆਦਾਤਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਚਾਹਵਾਨ ਦੱਸੇ ਜਾ ਰਹੇ ਹਨ। ਸਭ ਤੋਂ ਪਹਿਲਾਂ ਮੌਜੂਦਾ ਜੁਆਇੰਟ ਸੈਕਟਰੀ ਅਨੂ ਮਾਟਾ ਨੇ ਆਜ਼ਾਦ ਉਮੀਦਵਾਰ ਵਜੋਂ ਦੋਬਾਰਾ ਜੁਆਇੰਟ ਸੈਕਟਰੀ ਅਹੁਦੇ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਮੁਕਾਬਲਾ ਅਚੀਵਰਜ਼ ਗਰੁੱਪ ਦੇ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਨਾਲ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...

ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਇਕ ਪੋਸਟਰ ਨੇ ਚੋਣ ਮਾਹੌਲ ਨੂੰ ਕੁਝ ਗਰਮ ਕਰ ਦਿੱਤਾ ਹੈ। ਪੋਸਟਰ ਵਿਚ ਕਲੱਬ ਮੈਂਬਰ ਅਤੇ ਰੋਟਰੀ ਕਲੱਬ ਦੇ ਚੁਣੇ ਗਏ ਗਵਰਨਰ ਵਿਜੇ ਸਹਿਦੇਵ ਨੇ ਸੈਕਟਰੀ ਅਹੁਦੇ ਲਈ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਅਜੇ ਇਹ ਦੇਖਣਾ ਬਾਕੀ ਹੈ ਕਿ ਉਹ ਨਾਮਜ਼ਦਗੀ ਪੱਤਰ ਦਾਖਲ ਕਰਦੇ ਹਨ ਜਾਂ ਨਹੀਂ। ਸੂਤਰਾਂ ਮੁਤਾਬਕ ਐਗਜ਼ੀਕਿਊਟਿਵ ਮੈਂਬਰ ਅਹੁਦੇ ਲਈ ਵੀ ਕਈ ਨਵੇਂ ਚਿਹਰੇ ਮੈਦਾਨ ਵਿਚ ਉੱਤਰ ਸਕਦੇ ਹਨ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕਲੱਬ ਚੋਣਾਂ ਸਰਬਸੰਮਤੀ ਨਾਲ ਹੋਣ ਦੀ ਬਜਾਏ ਪੂਰੀ ਚੋਣ ਪ੍ਰਕਿਰਿਆ ਤਹਿਤ ਵੋਟਿੰਗ ਰਾਹੀਂ ਕਰਵਾਈਆਂ ਜਾਣਗੀਆਂ, ਜਿਸ ਨਾਲ ਕਲੱਬ ਮੈਂਬਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ।

ਬਾਕਸਐਡਵੋਕੇਟ ਤਰਨਜੋਤ ਸਿੰਘ ਸਿਦਾਨਾ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ
ਜਲੰਧਰ ਜਿਮਖਾਨਾ ਕਲੱਬ ਦੀਆਂ ਆਗਾਮੀ ਚੋਣਾਂ ਵਿਚ ਨੌਜਵਾਨ ਐਡਵੋਕੇਟ ਤਰਨਜੋਤ ਸਿੰਘ ਸਿਦਾਨਾ ਨੇ ਐਗਜ਼ੀਕਿਊਟਿਵ ਮੈਂਬਰ ਪੋਸਟ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਤਰਨਜੋਤ ਸਿੰਘ ਸਿਦਾਨਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਲੱਬ ਦੇ ਸਾਰੇ ਮੈਂਬਰਾਂ ਦੇ ਹਿੱਤ ਵਿਚ ਕੰਮ ਕਰਨਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ' ਤੇ ਸੀਨੀਅਰ ਮੈਂਬਰਾਂ ਦੀਆਂ ਸਹੂਲਤਾਂ ਵਿਚ ਸੁਧਾਰ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਅਤੇ ਕਲੱਬ ਵਿਚ ਪਾਰਕਿੰਗ ਦੀ ਸਮੱਸਿਆ ਨੂੰ ਦੂਰ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੈਂਬਰਾਂ ਦਾ ਸਮਰਥਨ ਮਿਲਿਆ ਤਾਂ ਕਲੱਬ ਵਿਚ ਬਿਹਤਰ ਵਿਵਸਥਾ, ਪਾਰਦਰਸ਼ਤਾ ਅਤੇ ਨਵੀਂ ਸੋਚ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਦੀ ਉਮੀਦਵਾਰੀ ਨੂੰ ਕਲੱਬ ਦੇ ਮੈਂਬਰਾਂ ਵਿਚਕਾਰ ਚੰਗਾ ਸਮਰਥਨ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ Alert

ਸੁਮਨ ਸੂਰੀ ਦੇ ਸਿਹਤਮੰਦ ਹੋਣ ’ਤੇ ਜਤਾਇਆ ਗੁਰੂ ਦਾ ਸ਼ੁਕਰਾਨਾ
ਜਲੰਧਰ ਜਿਮਖਾਨਾ ਕਲੱਬ ਵਿਚ ਰੋਜ਼ਾਨਾ ਸਵੇਰੇ ਵਰਕਆਊਟ ਅਤੇ ਸੈਰ ਲਈ ਆਉਣ ਵਾਲੇ ਮਾਰਨਿੰਗ ਵਾਕਰਜ਼ ਗਰੁੱਪ ਦੇ ਮੈਂਬਰਾਂ ਵੱਲੋਂ ਐਤਵਾਰ ਨੂੰ ਗੁਰਦੁਆਰਾ ਮਾਡਲ ਟਾਊਨ ਦੇ ਬਾਹਰ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਗਰੁੱਪ ਦੇ ਸੀਨੀਅਰ ਮੈਂਬਰ ਸੁਮਨ ਸੂਰੀ ਦੇ ਸਿਹਤ ਲਾਭ ’ਤੇ ਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਇਹ ਸੇਵਾ ਆਯੋਜਿਤ ਕੀਤੀ ਗਈ।

ਗੌਰਤਲਬ ਹੈ ਕਿ ਕੁਝ ਹਫ਼ਤੇ ਪਹਿਲਾਂ ਗਰੁੱਪ ਦੇ ਸਭ ਤੋਂ ਸੀਨੀਅਰ ਮੈਂਬਰ ਸੁਮਨ ਸੂਰੀ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਦਿੱਲੀ ਵਿਚ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਜਲੰਧਰ ਪਰਤ ਆਏ। ਉਨ੍ਹਾਂ ਦੇ ਸਿਹਤਮੰਦ ਹੋਣ ਦੀ ਖ਼ੁਸ਼ੀ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਹੋਣ ’ਤੇ ਮਾਰਨਿੰਗ ਵਾਕਰਜ਼ ਗਰੁੱਪ ਨੇ ਲੰਗਰ ਸੇਵਾ ਦਾ ਆਯੋਜਨ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਸਰਬੱਤ ਦੇ ਭਲੇ ਦੀ ਕਾਮਨਾ, ਸਭ ਦੀ ਉੱਤਮ ਸਿਹਤ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸ਼ਰਧਾਲੂਆਂ ਅਤੇ ਆਮ ਲੋਕਾਂ ਵਿਚ ਸਮੋਸੇ, ਬ੍ਰੈੱਡ ਪਕੌੜੇ ਆਦਿ ਦਾ ਲੰਗਰ ਵਰਤਾਇਆ ਗਿਆ। ਬਾਰਿਸ਼ ਦੇ ਬਾਵਜੂਦ ਲੰਗਰ ਕਈ ਘੰਟੇ ਲਗਾਤਾਰ ਚੱਲਦਾ ਰਿਹਾ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪ੍ਰਸਾਦ ਛਕਿਆ। ਸਾਰੇ ਮੈਂਬਰਾਂ ਨੇ ਗੁਰੂ ਘਰ ਵਿਚ ਮੱਥਾ ਟੇਕ ਕੇ ਗੁਰੂ ਦਾ ਆਸ਼ੀਰਵਾਦ ਵੀ ਲਿਆ।

ਲੰਗਰ ਸੇਵਾ ਦੇ ਆਯੋਜਨ ਵਿਚ ਅਮਰਜੀਤ ਸਿੰਘ (ਟਿੰਮੀ) ਆਹੂਜਾ, ਸੰਜੇ ਮਹਿੰਦਰੂ, ਅਮਿਤ ਕੁਕਰੇਜਾ, ਨਿਤਿਨ ਬਹਿਲ, ਹਰਪ੍ਰੀਤ ਸਿੰਘ ਗੋਲਡੀ, ਜਸਬੀਰ ਸਿੰਘ ਬਿੱਟੂ, ਵਿਵੇਕ ਵਿਜ (ਬਬਲੂ), ਕਪਿਲ ਮਲਹੋਤਰਾ, ਸੰਜੇ ਮਹਿੰਦੀਰੱਤਾ, ਕੁੱਕੂ ਮਹਿੰਦੀਰੱਤਾ, ਸੰਜੇ ਖੰਨਾ, ਹਰਸ਼ ਕਾਲੜਾ, ਨਿਰਮਲ ਚੰਦੇਲ, ਸੁਭਾਸ਼ ਸ਼ਰਮਾ, ਰਾਜੂ ਰਲ੍ਹੱਣ ਅਤੇ ਸੁਨੀਤ ਅਗਰਵਾਲ (ਸੋਨੂੰ) ਸਮੇਤ ਗਰੁੱਪ ਦੇ ਹੋਰ ਮੈਂਬਰਾਂ ਨੇ ਪੂਰਾ ਸਹਿਯੋਗ ਦਿੱਤਾ ਅਤੇ ਸੇਵਾ ਕਾਰਜ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ।

ਇਹ ਵੀ ਪੜ੍ਹੋ: ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ ਨੇ ਕੀਤਾ ਵੱਡਾ ਕਾਂਡ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News