ਦਾਦੀ ਦੀ ਚਹੇਤੀ ਨੇ ਹੀ ਕਢਵਾ ਲਏ ਖਾਤੇ ’ਚੋਂ 2.40 ਲੱਖ ਰੁਪਏ, ਪੋਤੀ ਦੀ ਚਲਾਕੀ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

02/01/2023 3:46:37 AM

ਜਲੰਧਰ (ਸੁਰਿੰਦਰ) : ਦਾਦੀ ਲਈ ਪੋਤੇ-ਪੋਤੀਆਂ ਉਨ੍ਹਾਂ ਦੇ ਆਪਣੇ ਧੀਆਂ-ਪੁੱਤਾਂ ਤੋਂ ਵੱਧ ਹੁੰਦੇ ਹਨ ਤੇ ਪੋਤੇ-ਪੋਤੀਆਂ ਲਈ ਦਾਦਾ-ਦਾਦੀ ਹੀ ਉਨ੍ਹਾਂ ਦੇ ਮਾਤਾ-ਪਿਤਾ ਹੁੰਦੇ ਹਨ ਪਰ ਲਾਲਚ ਬੁਰੀ ਬਲਾ ਹੈ। ਇਸ ਬਾਰੇ ਹਰ ਕੋਈ ਜਾਣਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਚਹੇਤੀ ਪੋਤੀ ਨੇ ਆਪਣੀ ਦਾਦੀ ਦੇ ਖਾਤੇ ’ਚੋਂ 2.40 ਲੱਖ ਰੁਪਏ ਕਢਵਾ ਲਏ ਤੇ ਬਾਅਦ ’ਚ ਥਾਣਾ-4 ਦੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਨੂੰ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਜਾਂਚ ਤੋਂ ਬਾਅਦ ਮਾਮਲੇ ਨੂੰ ਸੁਲਝਾਇਆ ਅਤੇ ਦਾਦੀ ਤੇ ਪੋਤੀ ਵਿਚਾਲੇ ਸਮਝੌਤਾ ਕਰਵਾਇਆ। ਇਸ ਵਿੱਚ ਪੋਤੀ ਹੁਣ ਦਾਦੀ ਨੂੰ 1.50 ਲੱਖ ਰੁਪਏ ਵਾਪਸ ਦੇਵੇਗੀ, ਜਦੋਂ ਬੈਂਕ ’ਚੋਂ ਪੈਸੇ ਨਿਕਲਦੇ ਸਨ ਤਾਂ ਬਜ਼ੁਰਗ ਔਰਤ ਤੇ ਉਸ ਦੇ ਪਤੀ ਨੇ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ’ਤੇ ਦੋਸ਼ ਵੀ ਲਾਏ ਸਨ ਕਿ ਉਨ੍ਹਾਂ ਨੇ ਗਲਤ ਦਸਤਖਤ ਕਰਵਾ ਕੇ ਪੈਸੇ ਕਢਵਾ ਲਏ ਹਨ।

ਇਹ ਵੀ ਪੜ੍ਹੋ : ਨਵਜੰਮੇ ਬੱਚਿਆਂ ਦੀ ਸਮੱਗਲਿੰਗ ਕਰਨ ਵਾਲਾ ਗਿਰੋਹ ਕਾਬੂ, 5 ਦਿਨ ਦੀ ਬੱਚੀ ਬਰਾਮਦ

ਦਾਦੀ ਦੇ ਪੈਸੇ ਜਮ੍ਹਾ ਕਰਵਾਉਣ ਪੋਤੀ ਜਾਂਦੀ ਸੀ ਨਾਲ

ਐੱਸ. ਐੱਚ. ਓ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਨਿਜ਼ਾਤਮ ਨਗਰ ਵਾਸੀ ਕੁਲਦੀਪ ਕੌਰ ਆਪਣੀ ਪੋਤੀ ਨਾਲ ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਜਾਂਦੀ ਸੀ ਤੇ ਪੋਤੀ ਉਸ ਤੋਂ 2 ਵਾਊਚਰਾਂ ’ਤੇ ਦਸਤਖਤ ਕਰਵਾ ਲੈਂਦੀ ਸੀ। ਇਕ ਬੈਂਕ ’ਚ ਪੈਸੇ ਜਮ੍ਹਾ ਕਰਨ ਦੇ ਵਾਊਚਰ ’ਤੇ ਅਤੇ ਦੂਜਾ ਇਸ ਨੂੰ ਕਢਵਾਉਣ ਵਾਲੇ ’ਤੇ। ਇੱਧਰ ਦਾਦੀ ਪੈਸੇ ਜਮ੍ਹਾ ਕਰਵਾਉਂਦੀ ਸੀ ਤੇ ਦੂਜੇ ਪਾਸੇ ਪੋਤੀ ਪੈਸੇ ਕਢਵਾ ਲੈਂਦੀ ਸੀ। ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ, ਜਦੋਂ ਗੁਰਦੀਪ ਕੌਰ ਇਕੱਠੇ ਹੋਏ ਪੈਸੇ ਕਢਵਾਉਣ ਲਈ ਬੈਂਕ ਗਈ ਤਾਂ ਪਤਾ ਲੱਗਾ ਕਿ ਬੈਂਕ ’ਚ ਪੈਸੇ ਨਹੀਂ ਹਨ, ਜਿਸ ਤੋਂ ਬਾਅਦ ਥਾਣੇ ’ਚ ਸ਼ਿਕਾਇਤ ਆਈ। ਸਾਰਾ ਮਾਮਲਾ ਧਿਆਨ ਨਾਲ ਦੇਖਿਆ ਤੇ ਸੁਣਿਆ ਗਿਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਪੋਤੀ ਹੀ ਵਾਰੀ-ਵਾਰੀ ਪੈਸੇ ਕਢਵਾ ਰਹੀ ਸੀ। ਘਰੇਲੂ ਮਾਮਲੇ ਕਾਰਨ ਦੋਵਾਂ ’ਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ। ਕੈਸ਼ੀਅਰ ’ਤੇ ਵੀ ਦੋਸ਼ ਲੱਗ ਰਿਹਾ ਸੀ ਪਰ ਜਦੋਂ ਮਾਮਲਾ ਕਲੀਅਰ ਹੋਇਆ ਤਾਂ ਉਸ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ।

ਇਹ ਵੀ ਪੜ੍ਹੋ : ਅਜਬ-ਗਜ਼ਬ: ਸੁਜਾਨਪੁਰ ਕਿਲੇ 'ਚ ਲੁਕਿਆ ਅਰਬਾਂ ਦਾ ਖਜ਼ਾਨਾ, ਰਾਤ ਨੂੰ ਆਉਂਦੀਆਂ ਹਨ ਡਰਾਉਣੀਆਂ ਆਵਾਜ਼ਾਂ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News