ਅਰਬਨ ਸਟੇਟ ''ਚ ਗ੍ਰੈਂਡ ਸਵੀਟ ਐਂਡ ਬੈਕਰੀ ''ਚ ਸਿਹਤ ਵਿਭਾਗ ਦਾ ਛਾਪਾ (ਵੀਡੀਓ)

10/23/2016 4:43:53 PM

 ਜਲੰਧਰ : ਦੀਵਾਲੀ ਮੌਕੇ ਸਿਹਤ ਵਿਭਾਗ ਵਲੋਂ ਮਠਿਆਈ ਵਾਲੀਆਂ ਦੁਕਾਨਾਂ ''ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਂਕਿ ਕਈ ਦੁਕਾਨਦਾਰਾਂ ਵਲੋਂ ਮਠਿਆਈਆਂ ''ਚ ਮਿਲਾਵਟ ਕੀਤੀ ਜਾਂਦੀ ਹੈ। ਇਸ ਲਈ ਅੱਜ ਜਲੰਧਰ ਦੇ ਅਰਬਨ ਸਟੇਟ ਫੇਸ 1 ਸਥਿਤ ਗ੍ਰੈਂਡ ਸਵੀਟ ਐਂਡ ਬੈਕਰੀ ''ਚ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ। ਡੀ. ਐੱਚ. ਓ. ਬਲਵਿੰਦਰ ਸਿੰਘ ਦੀ ਦੇਖਰੇਖ ''ਚ ਲੱਡੂ, ਬਾਲੂਸ਼ਾਹੀ, ਖੋਇਆ, ਚਮਚਮ ਦੇ ਸੈਂਪਲ ਭਰੇ ਗਏ। ਡੀ. ਐੱਚ. ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਕੇ ਤਹਿਤ ਮਿਲਾਵਟ ਖੋਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇਹ ਚੈਕਿੰਗ ਕੀਤੀ ਗਈ ਹੈ। ਅੱਜ ਸਿਰਫ ਸੈਂਪਲ ਭਰੇ ਗਏ ਹਨ, ਜਾਂਚ ਤੋਂ ਬਾਅਦ ਜੋ ਰਿਪੋਰਟ ਹੋਵੇਗੀ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।  

 

Related News