ਸਰਕਾਰੀ ਕਣਕ ਨੂੰ ਬਿਨਾਂ ਮਨਜ਼ੂਰੀ ਰੱਖਣ ਦੇ ਦੋਸ਼ ਹੇਠ ਗੋਦਾਮ ਸੀਲ

Monday, Apr 06, 2020 - 08:59 PM (IST)

ਸਰਕਾਰੀ ਕਣਕ ਨੂੰ ਬਿਨਾਂ ਮਨਜ਼ੂਰੀ ਰੱਖਣ ਦੇ ਦੋਸ਼ ਹੇਠ ਗੋਦਾਮ ਸੀਲ

ਤਰਨਤਾਰਨ,(ਰਮਨ)- ਜ਼ਿਲੇ ਅਧੀਨ ਆਉਂਦੇ ਥਾਣਾ ਗੋਇੰਦਵਾਲ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਸਰਕਾਰੀ ਕਣਕ ਨੂੰ ਬਿਨਾਂ ਮਨਜ਼ੂਰੀ ਆਟਾ ਚੱਕੀ ਦੇ ਗੋਦਾਮ 'ਚ ਰੱਖਣ ਦੇ ਦੋਸ਼ ਹੇਠ ਮਾਮਲਾ ਦਰਜ ਕਰਦੇ ਹੋਏ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਫਰਾਰ ਵਿਅਕਤੀ ਦੀ ਗ੍ਰਿਫਤਾਰੀ ਸਬੰਧੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਥਾਣਾ ਗੋਇੰਦਦਵਾਲ ਸਾਹਿਬ ਦੇ ਏ. ਐੱਸ. ਆਈ. ਸਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਰਣਜੀਤ ਸਿੰਘ ਪੁੱਤਰ ਸੰਤਾ ਸਿੰਘ ਨਿਵਾਸੀ ਗੋਇੰਦਵਾਲ ਸਾਹਿਬ ਜਿਸ ਨੇ ਆਪਣੀ ਆਟਾ ਚੱਕੀ ਦੇ ਗੋਦਾਮ 'ਚ ਸਰਕਾਰੀ ਕਣਕ ਜੋ ਵੱਖ-ਵੱਖ ਬਲਾਕਾਂ ਨੂੰ ਵੰਡਣ ਲਈ ਭੇਜੀ ਗਈ ਹੈ, ਨੂੰ ਸਟੋਰ ਕੀਤਾ ਹੋਇਆ ਹੈ, ਜਿਸ ਦੀ ਉਸ ਕੋਲ ਕੋਈ ਮਨਜ਼ੂਰੀ ਨਹੀਂ ਹੈ। ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਗੋਦਾਮ 'ਚ ਛਾਪੇਮਾਰੀ ਕੀਤੀ ਗਈ ਤਾਂ ਰਣਜੀਤ ਸਿੰਘ ਆਪਣੇ ਆਟਾ ਚੱਕੀ ਵਾਲੇ ਗੋਦਾਮ 'ਚੋਂ ਫਰਾਰ ਹੋ ਗਿਆ। ਜਿੱਥੇ ਮਹਿੰਗੇ ਭਾਅ ਦੀ ਕਣਕ ਵੱਡੀ ਮਾਤਰਾ 'ਚ ਮੌਜੂਦ ਸੀ। ਪਤਾ ਲੱਗਾ ਹੈ ਕਿ ਗੋਦਾਮ 'ਚ ਮੌਜੂਦ ਕਣਕ ਕਿਸੇ ਹੋਰ ਨੂੰ ਮਹਿੰਗੇ ਭਾਅ ਵੇਚਣ ਲਈ ਰੱਖੀ ਗਈ ਸੀ। ਇਸ ਤਹਿਤ ਪੁਲਸ ਵੱਲੋਂ ਥਾਣਾ ਗੋਇੰਦਵਾਲ ਵਿਖੇ ਰਣਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Deepak Kumar

Content Editor

Related News