ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸਮੇਂ ''ਚ ਤਬਦੀਲੀ

Friday, Nov 30, 2018 - 10:35 AM (IST)

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸਮੇਂ ''ਚ ਤਬਦੀਲੀ

ਚੰਡੀਗੜ੍ਹ (ਰਸ਼ਮੀ) : ਸਿੱਖਿਆ ਵਿਭਾਗ ਵਲੋਂ ਪਿਛਲੇ ਦਿਨੀਂ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਸਮੇਂ 'ਚ 40 ਮਿੰਟ ਦਾ ਵਾਧਾ ਕਰ ਦਿੱਤਾ ਗਿਆ ਸੀ, ਜਿਸ ਦਾ ਯੂ. ਟੀ. ਕੈਡਰ ਦੀਆਂ ਸਾਰੀਆਂ ਯੂਨੀਅਨਾਂ ਵਲੋਂ ਵਿਰੋਧ ਕੀਤਾ ਗਿਆ ਸੀ। ਯੂਨੀਅਨ ਦੇ ਵਿਰੋਧ ਨੂੰ ਦੇਖਦੇ ਹਏ ਸਿੱਖਿਆ ਵਿਭਾਗ ਨੇ ਵੀਰਵਾਰ ਨੂੰ ਸਰਦੀਆਂ ਦੇ ਚੱਲਦਿਆਂ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਟੀਚਿੰਗ ਸਟਾਫ ਦਾ ਸਮਾਂ ਬਦਲ ਦਿੱਤਾ ਹੈ। 

ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਵਧਾਏ ਗਏ 40 ਮਿੰਟਾਂ ਦੇ ਸਮੇਂ ਨੂੰ ਘਟਾ ਕੇ 20 ਮਿੰਟ ਕਰ ਦਿੱਤਾ ਹੈ। ਇਸ ਤਹਿਤ ਹੁਣ ਸਕੂਲ ਦਾ ਟੀਚਿੰਗ ਸਟਾਫ ਇਕ ਦਸੰਬਰ ਤੋਂ 31 ਮਾਰਚ ਤੱਕ ਸਿੰਗਲ ਸ਼ਿਫਟ ਸਕੂਲਾਂ 'ਚ ਸਵੇਰੇ 8.20 ਤੋਂ ਲੈ ਕੇ ਦੁਪਹਿਰ 2.40 ਵਜੇ ਤੱਕ ਹੋ ਗਿਆ ਹੈ। ਉੱਥੇ ਹੀ ਡਬਲ ਸ਼ਿਫਟ ਸਕੂਲਾਂ 'ਚ ਸਵੇਰ ਦੀ ਸ਼ਿਫਟ ਸਵੇਰੇ 7.50 ਤੋਂ ਲੈ ਕੇ 2.10 ਵਜੇ ਤੱਕ ਹੋ ਗਈ ਹੈ। ਈਵਨਿੰਗ ਸ਼ਿਫਟ ਸਵੇਰੇ 10.50 ਤੋਂ ਲੈ ਕੇ 5 ਵਜੇ ਤੱਕ ਜਾਰੀ ਰਹੇਗੀ।


author

Babita

Content Editor

Related News