ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਕੀਤਾ ਕਮਾਲ, ਸਰਹੱਦੀ ਇਲਾਕੇ ਦੇ ਸਕੂਲ ਨੂੰ ਬਣਾਇਆ 'ਅਦਰਸ਼ ਸਕੂਲ' (ਵੀਡੀਓ)
Sunday, Jul 23, 2017 - 07:55 AM (IST)
ਅੰਮ੍ਰਿਤਸਰ, (ਸੁਮਿਤ ਖੰਨਾ) - ਅਜਨਾਲਾ 'ਚ ਪੈਂਦੇ ਪਿੰਡ ਹਰੜ੍ਹ ਕਲਾਂ ਅਤੇ ਚਮਿਆਰ ਦੇ ਸਰਕਾਰੀ ਸਕੂਲ ਪੰਜਾਬ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਹ ਸਕੂਲ ਨਿੱਜੀ ਸਕੂਲਾਂ ਨੂੰ ਮਾਤ ਦੇ ਰਹੇ ਹਨ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਾਫ-ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਝ ਤਾਂ ਸਰਹੱਦੀ ਖੇਤਰਾਂ 'ਚ ਸਰਕਾਰੀ ਸਕੂਲਾਂ ਦੀ ਹਾਲਤ ਕੁਝ ਜ਼ਿਆਦਾ ਵਧੀਆਂ ਨਹੀਂ ਹੁੰਦੀ ਪਰ ਇੱਥੋ ਦੇ ਸਟਾਫ ਨੇ ਆਪਣੀ ਮਿਹਨਤ ਨਾਲ ਇਸ ਨੂੰ ਖੂਬਸੂਰਤ ਬਣਾਇਆ ਹੈ। ਬੱਚਿਆਂ ਦੀ ਪੜ੍ਹਾਈ ਲਈ ਇੱਥੋ ਦੇ ਅਧਿਆਪਕਾਂ ਨੇ ਸਰਕਾਰ ਕੋਲੋਂ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ।