ਗੰਦੀ ਕਰਤੂਤ ਜੱਗ ਜ਼ਾਹਰ ਹੋਣ 'ਤੇ ਅਧਿਆਪਕ ਦਾ ਚੜ੍ਹਿਆ ਰੱਜ ਕੇ ਕੁਟਾਪਾ, ਮਿੰਨਤਾਂ ਕਰਦਾ ਬੋਲਿਆ...

Tuesday, Sep 13, 2022 - 01:30 PM (IST)

ਗੰਦੀ ਕਰਤੂਤ ਜੱਗ ਜ਼ਾਹਰ ਹੋਣ 'ਤੇ ਅਧਿਆਪਕ ਦਾ ਚੜ੍ਹਿਆ ਰੱਜ ਕੇ ਕੁਟਾਪਾ, ਮਿੰਨਤਾਂ ਕਰਦਾ ਬੋਲਿਆ...

ਮਾਛੀਵਾੜਾ ਸਾਹਿਬ (ਟੱਕਰ/ਸਚਦੇਵਾ) : ਨੇੜਲੇ ਪਿੰਡ ਹਿਆਤਪੁਰਾ ਵਿਖੇ ਸਿੱਖਿਆ ਦੇ ਮੰਦਰ 'ਚ ਇੱਕ ਅਧਿਆਪਕ ਨੇ ਗੁਰੂ-ਚੇਲੇ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ। ਉਕਤ ਅਧਿਆਪਕ 8 ਸਾਲ ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਇਸ ’ਤੇ ਪਿੰਡ ਵਾਸੀਆਂ ਨੇ ਉਸ ਦਾ ਕੁਟਾਪਾ ਚਾੜ੍ਹਿਆ ਤੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਹਿਆਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਚੌਥੀ ਜਮਾਤ ’ਚ ਪੜ੍ਹਦੀ 8 ਸਾਲ ਦੀ ਵਿਦਿਆਰਥਣ ਨੇ ਆਪਣੇ ਮਾਪਿਆਂ ਨੂੰ ਘਰ ਜਾ ਕੇ ਦੱਸਿਆ ਕਿ ਉਸ ਦਾ ਅਧਿਆਪਕ ਉਸ ਨਾਲ ਬੇਹੱਦ ਹੀ ਇਤਰਾਜ਼ਯੋਗ ਅਸ਼ਲੀਲ ਹਰਕਤਾਂ ਕਰਦਾ ਹੈ। ਉਹ ਧਮਕੀ ਦਿੰਦਾ ਹੈ ਕਿ ਜੇਕਰ ਉਸ ਨੇ ਘਰ ਆਪਣੇ ਮਾਪਿਆਂ ਨੂੰ ਕੋਈ ਗੱਲ ਦੱਸੀ ਤਾਂ ਉਸ ਨੂੰ ਕੁੱਟ ਪਵੇਗੀ।

ਇਹ ਵੀ ਪੜ੍ਹੋ : ਬਿਨਾਂ ਵਰਦੀ ਦੇ ਪੁੱਜੇ ਬੱਚੇ ਨੂੰ ਝਿੜਕਾਂ ਪੈਣ 'ਤੇ ਸਕੂਲ ਪੁੱਜਿਆ ਦਾਦਾ, ਬੋਲਿਆ-ਸਟਾਫ਼ ਨੇ ਤੋੜੀਆਂ ਪੱਸਲੀਆਂ

ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕੁੱਝ ਦਿਨਾਂ ਤੋਂ ਸਹਿਮੀ ਹੋਈ ਦਿਖਾਈ ਦੇ ਰਹੀ ਸੀ ਪਰ ਜਦੋਂ ਉਸ ਨੇ ਆਪਣੀ ਦਾਦੀ ਤੇ ਮਾਂ ਨੂੰ ਦੱਸਿਆ ਕਿ ਸਕੂਲ ਦਾ ਅਧਿਆਪਕ ਉਸ ਦੇ ਚਿਹਰੇ ’ਤੇ ਅਸ਼ਲੀਲ ਹਰਕਤਾਂ ਕਰਦਾ ਹੈ ਤਾਂ ਅੱਜ ਪਿੰਡ ਦੇ ਲੋਕ ਅਤੇ ਪੰਚਾਇਤ ਸਕੂਲ ਪੁੱਜੇ। ਇੱਥੇ ਪਹਿਲਾਂ ਤਾਂ ਉਨ੍ਹਾਂ ਨੇ ਅਧਿਆਪਕ ਦਾ ਕੁਟਾਪਾ ਚਾੜ੍ਹਿਆ ਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਪ੍ਰਾਇਮਰੀ ਸਕੂਲ ਦਾ ਇਹ ਮੁੱਖ ਅਧਿਆਪਕ ਜਿੱਥੇ ਆਪਣੀ ਗਲਤੀ ਮੰਨ ਰਿਹਾ ਸੀ, ਉੱਥੇ ਮੁਆਫ਼ੀ ਵੀ ਮੰਗ ਰਿਹਾ ਸੀ ਪਰ ਪਿੰਡ ਵਾਸੀਆਂ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੂੰਮਕਲਾਂ ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਪੁੱਜੇ ਥਾਣਾ ਕੂੰਮਕਲਾਂ ਦੇ ਸਬ-ਇੰਸਪੈਕਟਰ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਅਧਿਆਪਕ ਵੱਲੋਂ ਸਕੂਲ ਦੀ 8 ਸਾਲਾ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਸ ਵੱਲੋਂ ਜਾਂਚ-ਪੜਤਾਲ ਕਰ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ

ਇਹ ਵੀ ਪੜ੍ਹੋ : ਔਰਤ ਨੇ ਭਰੇ ਬਜ਼ਾਰ 'ਚ ਵਾਲਾਂ ਤੋਂ ਧੂਹੀ ਚੰਡੀਗੜ੍ਹ ਪੁਲਸ ਦੀ ਮਹਿਲਾ ਮੁਲਾਜ਼ਮ, ਦੇਖੋ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ

ਪਿੰਡ ਵਾਸੀਆਂ ਨੇ ਅਧਿਆਪਕ ਨੂੰ ਪਾਈਆਂ ਖੂਬ ਲਾਹਣਤਾਂ

ਛੋਟੀ ਜਿਹੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਨੂੰ ਪਿੰਡ ਵਾਸੀ ਖੂਬ ਲਾਹਣਤਾਂ ਪਾ ਰਹੇ ਸਨ ਕਿਉਂਕਿ ਸਿੱਖਿਆ ਦੇ ਮੰਦਰ 'ਚ ਜਿੱਥੇ ਉਸ ਨੇ ਆਪਣੇ ਵਿਦਿਆਰਥੀਆਂ ਨੂੰ ਸਹੀ ਸੇਧ ਦੇਣੀ ਹੁੰਦੀ ਹੈ, ਉੱਥੇ ਘਿਨਾਓਣੀ ਹਰਕਤ ਕਰ ਉਸ ਨੇ ਸਮਾਜ ਨੂੰ ਸ਼ਰਮਸਾਰ ਕੀਤਾ। ਪਿੰਡ ਵਾਲੇ ਲਾਹਣਤਾਂ ਪਾ ਰਹੇ ਸਨ ਕਿ ਇਹ ਕੁੜੀ ਜਿਸ ਨਾਲ ਉਹ ਇਹ ਹਰਕਤਾਂ ਕਰ ਰਿਹਾ ਸੀ, ਉਸਦੀ ਧੀ ਦੀ ਉਮਰ ਦੀ ਹੈ। ਪਿੰਡ ਵਾਸੀਆਂ ਨੇ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਅਜਿਹੀਆਂ ਘਿਨੌਣੀਆਂ ਹਰਕਤਾਂ ਕਰਨ ਵਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਨੌਕਰੀ ਤੋਂ ਮੁਅੱਤਲ ਕਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਡੇਂਗੂ ਤੇ ਸਵਾਈਨ ਫਲੂ ਦਾ ਕਹਿਰ, ਸਿਹਤ ਵਿਭਾਗ ਦੀ ਲੋਕਾਂ ਨੂੰ ਅਪੀਲ

ਇਸ ਵਾਰ ਬਖਸ਼ ਦਿਓ ਜੇ ਫਿਰ ਗਲਤੀ ਕਰਾਂ ਤਾਂ ਚਾਹੇ ਗੋਲੀ ਮਾਰ ਦਿਓ

ਸਰਕਾਰੀ ਪ੍ਰਾਇਮਰੀ ਸਕੂਲ ਹਿਆਤਪੁਰਾ ਵਿਚ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਅਧਿਆਪਕ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗ ਰਿਹਾ ਸੀ ਤੇ ਆਪਣੇ ਵੱਲੋਂ ਹੋਈ ਇਸ ਗਲਤੀ ’ਤੇ ਕਾਫ਼ੀ ਸ਼ਰਮਸਾਰ ਸੀ। ਉਹ ਪਿੰਡ ਵਾਸੀਆਂ ਦੀਆਂ ਮਿੰਨਤਾਂ ਕਰ ਰਿਹਾ ਸੀ ਕਿ ਉਸ ਤੋਂ ਗਲਤੀ ਹੋਈ ਹੈ, ਇਸ ਵਾਰ ਬਖਸ਼ ਦਿਓ ਤੇ ਜੇਕਰ ਮੁੜ ਅਜਿਹੀ ਹਰਕਤ ਕਰਾਂਗਾ ਤਾਂ ਬੇਸ਼ੱਕ ਗੋਲੀ ਮਾਰ ਦਿਓ। ਦੂਸਰੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿੱਖਿਆ ਵਿਭਾਗ ਵੱਲੋਂ ਸਕੂਲ ਵਿਚ ਆਪਣੇ ਅਧਿਕਾਰੀ ਭੇਜੇ ਗਏ, ਜਿੱਥੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਇਹ ਅਧਿਆਪਕ ਸਕੂਲ ’ਚ ਪੜ੍ਹਦੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਤੇ ਉਹ ਸਾਰੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਣਗੇ ਤਾਂ ਜੋ ਇਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News