ਵਕੀਲ ’ਤੇ FIR ਦਰਜ ਹੋਣ ’ਤੇ ਜ਼ਿਲ੍ਹਾ ਅਦਾਲਤ ’ਚ ਵਰਕ ਸਸਪੈਂਡ

Thursday, Oct 29, 2026 - 02:07 PM (IST)

ਵਕੀਲ ’ਤੇ FIR ਦਰਜ ਹੋਣ ’ਤੇ ਜ਼ਿਲ੍ਹਾ ਅਦਾਲਤ ’ਚ ਵਰਕ ਸਸਪੈਂਡ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਕੰਟੀਨ ਚਲਾਉਣ ਵਾਲੇ ਰਾਮ ਮਿਲਨ ਯਾਦਵ ਦੀ ਮੌਤ ਦੇ ਮਾਮਲੇ ’ਚ ਵਕੀਲ ਸਤਪਾਲ ਬਾਂਸਲ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੇ ਵਿਰੋਧ ’ਚ ਬੁੱਧਵਾਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵਰਕ ਸਸਪੈਂਡ ਰੱਖਿਆ। ਐਸੋਸੀਏਸ਼ਨ ਦੇ ਪ੍ਰਧਾਨ ਏ.ਐੱਸ. ਗੁਜਰਾਲ ਦੀ ਅਗਵਾਈ ’ਚ ਵਕੀਲਾਂ ਨੇ ਕੰਮਕਾਜ ਤੋਂ ਪਰਹੇਜ਼ ਕਰ ਕੇ ਵਕੀਲ ਸਤਪਾਲ ਬਾਂਸਲ ਨਾਲ ਇਕਜੁੱਟਤਾ ਦਿਖਾਈ। ਐਸੋਸੀਏਸ਼ਨ ਦੇ ਪ੍ਰਧਾਨ ਏ. ਐੱਸ. ਗੁਜਰਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਰੋਧ ’ਚ ਕਾਰਜਕਾਰਨੀ ਦੇ ਮੈਂਬਰਾਂ ਅਤੇ ਬਾਰ ਦੇ ਸੀਨੀਅਰ ਮੈਂਬਰਾਂ ਨੇ ਹਿੱਸਾ ਲਿਆ।
ਐਸੋਸੀਏਸ਼ਨ ਨੇ ਕੰਟੀਨ ਸੰਚਾਲਕ ਰਾਮ ਮਿਲਨ ਯਾਦਵ ਦੀ ਮੌਤ ’ਤੇ ਦੁੱਖ ਜ਼ਾਹਰ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਨਾਲ ਹੀ ਕਿਹਾ ਕਿ ਹਰੇਕ ਵਿਅਕਤੀ ਨੂੰ ਨਿਰਪੱਖ ਜਾਂਚ ਅਤੇ ਕਾਨੂੰਨ ਤਹਿਤ ਢੁੱਕਵੀਂ ਪ੍ਰਕਿਰਿਆ ਦਾ ਅਧਿਕਾਰ ਹੈ। ਐਡਵੋਕੇਟ ਸਤਪਾਲ ਬਾਂਸਲ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਅਪਣਾਈ ਪ੍ਰਕਿਰਿਆ ਅਤੇ ਜਾਂਚ ਨੂੰ ਲੈ ਕੇ ਉੱਠੇ ਸਵਾਲਾਂ ਦੀ ਨਿਰਪੱਖਤਾ ਨਾਲ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਕੰਮਕਾਜ ਬੰਦ ਰੱਖ ਕੇ ਐਸੋਸੀਏਸ਼ਨ ਨੇ ਸਬੰਧਤ ਐਡਵੋਕੇਟ ਪ੍ਰਤੀ ਇਕਜੁੱਟਤਾ ਜ਼ਾਹਰ ਕੀਤੀ।


author

Babita

Content Editor

Related News