ਸਰਕਾਰੀ ਸਕੂਲਾਂ ਦੇ ਬੱਚੇ ਹੁਣ ਨਹੀਂ ਮਾਰ ਸਕਣਗੇ ਬੰਕ, ਮੋਬਾਇਲ ਐਪ ਨਾਲ ਲੱਗੇਗੀ ਹਾਜ਼ਰੀ

Tuesday, Aug 02, 2022 - 04:08 PM (IST)

ਸਰਕਾਰੀ ਸਕੂਲਾਂ ਦੇ ਬੱਚੇ ਹੁਣ ਨਹੀਂ ਮਾਰ ਸਕਣਗੇ ਬੰਕ, ਮੋਬਾਇਲ ਐਪ ਨਾਲ ਲੱਗੇਗੀ ਹਾਜ਼ਰੀ

ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ 'ਚ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਕਲਾਸ ਬੰਕ ਨਹੀਂ ਕਰ ਸਕਣਗੇ। ਬੰਕ ਦੀ ਜਾਣਕਾਰੀ ਸਵੇਰੇ ਹਾਜ਼ਰੀ ਦੇ ਸਮੇਂ ਪ੍ਰਿੰਸੀਪਲ, ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਲ-ਨਾਲ ਮਾਪਿਆਂ ਦੇ ਰਜਿਸਟਰਡ ਮੋਬਾਇਲ ਨੰਬਰ ’ਤੇ ਪਹੁੰਚ ਜਾਵੇਗੀ। ਇਸ ਨਾਲ ਜਿੱਥੇ ਬਿਨਾਂ ਕਾਰਨ ਦੱਸੇ ਕਲਾਸ ਤੋਂ ਗੈਰ-ਹਾਜ਼ਰ ਰਹਿਣ ਵਾਲੇ ਬੱਚਿਆਂ ’ਤੇ ਲਗਾਮ ਲੱਗੇਗੀ, ਉੱਥੇ ਹੀ ਸਰਕਾਰੀ ਸਕੂਲਾਂ ’ਚ ਡੰਮੀ ਕਲਾਸਾਂ ’ਤੇ ਵੀ ਕੰਟਰੋਲ ਹੋਵੇਗਾ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਰੂਹ ਕੰਬਾਊ ਘਟਨਾ, ਫ਼ੌਜੀ ਪਿਓ ਨੇ 10 ਮਹੀਨੇ ਦੀ ਮਾਸੂਮ ਧੀ ਨਾਲ ਕਮਾਇਆ ਕਹਿਰ (ਵੀਡੀਓ)
ਸਿੱਖਿਆ ਵਿਭਾਗ ਨੇ ਅਡਾਪਟ ਕੀਤੀ ਐਪ
ਬੱਚੇ ਮਹੀਨੇ ਵਿਚ 12 ਦਿਨ ਤੋਂ ਜ਼ਿਆਦਾ ਡੰਮੀ ਜਾਂ ਹੋਰ ਕਾਰਨ ਤੋਂ ਸਕੂਲ ਬੰਕ ਕਰਦਾ ਹੈ ਤਾਂ ਸਕੂਲ ਤੋਂ ਛੁੱਟੀ ਤੈਅ ਹੋਵੇਗੀ। ਆਨਲਾਈਨ ਹਾਜ਼ਰੀ ਦੀ ਸੁਵਿਧਾ ਸਕੂਲਾਂ ’ਚ ਪਹਿਲੀ ਅਗਸਤ ਤੋਂ ਸ਼ੁਰੂ ਹੋ ਗਈ ਹੈ। ਵੱਖ-ਵੱਖ ਸੂਬਿਆਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਡੰਮੀ ਐਡਮਿਸ਼ਨ ਲੈ ਕੇ ਨਿੱਜੀ ਕੋਚਿੰਗ ਇੰਸਟੀਚਿਊਟ ਤੋਂ ਤਿਆਰੀ ਕਰਦੇ ਹਨ। ਡੰਮੀ ਕਲਾਸ ਦੇ ਨਾਲ ਕੋਚਿੰਗ ਲੈਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਸ਼ਹਿਰ ਦੇ ਬੱਚੇ ਦਾਖ਼ਲੇ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤੋਂ ਬਚਣ ਲਈ ਵਿਭਾਗ ਨੇ ਆਨਲਾਈਨ ਐਪ ਰਾਹੀਂ ਹਾਜ਼ਰੀ ਲਗਾਉਣ ਲਈ ਐਪ ਅਡਾਪਟ ਕੀਤਾ ਹੈ। ਕੋਰੋਨਾ ਦੇ ਕੇਸ ਇਕ ਵਾਰ ਫਿਰ ਤੋਂ ਵੱਧਣ ਲੱਗੇ ਹਨ। ਅਧਿਆਪਕ ਤੇ ਬੱਚੇ ਪਾਜ਼ੇਟਿਵ ਆ ਰਹੇ ਹਨ ਪਰ ਫਿਰ ਵੀ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਬਾਇਓਮੈਟ੍ਰਿਕ ਹਾਜ਼ਰੀ ਫਿਰ ਤੋਂ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚੰਨੀ ਦੀ ਭਰਜਾਈ ਦਾ SMO ਅਹੁਦੇ ਤੋਂ ਅਸਤੀਫ਼ਾ, ਸਿਹਤ ਮੰਤਰੀ ਦੇ ਛਾਪੇ ਮਗਰੋਂ ਹੋਈ ਸੀ ਬਦਲੀ
ਕਲਾਸ ਬੰਕ ਰੋਕਣ ਲਈ ਅਡਾਪਟ ਕੀਤਾ ਐਪ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਡੰਮੀ ਕਲਾਸ ਐਡਮਿਸ਼ਨ ਤੇ ਬੰਕ ਵਾਲੇ ਬੱਚਿਆਂ ’ਤੇ ਰੋਕ ਲਗਾਉਣ ਲਈ ਐਪ ਨੂੰ ਅਡਾਪਟ ਕੀਤਾ ਹੈ। ਸੀਨੀਅਰ ਸੈਕੰਡਰੀ ਸਕੂਲ ਘੱਟ ਹਨ ਪਰ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜ਼ਿਆਦਾਤਰ ਬੱਚੇ ਇੰਸਟੀਚਿਊਟ ’ਚ ਕੋਚਿੰਗ ਲੈਣ ਲਈ ਸ਼ਹਿਰ ਆ ਰਹੇ ਹੁੰਦੇ ਹਨ।

ਇਹ ਵੀ ਪੜ੍ਹੋ : 2 ਸਾਲ ਪਹਿਲਾਂ ਹੋਈ ਲਵ ਮੈਰਿਜ ਦਾ ਦਰਦਨਾਕ ਅੰਤ, ਪਤੀ ਨੇ ਚਾਕੂ ਨਾਲ ਪਤਨੀ ਦਾ ਗਲਾ ਵੱਢਿਆ
ਡੇਢ ਲੱਖ ਬੱਚੇ ਕਰ ਰਹੇ 116 ਸਕੂਲਾਂ ’ਚ ਪੜ੍ਹਾਈ
ਸ਼ਹਿਰ ’ਚ 116 ਸਰਕਾਰੀ ਸਕੂਲ ਹਨ। ਇਨ੍ਹਾਂ ’ਚ ਡੇਢ ਲੱਖ ਬੱਚੇ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ਬੱਚਿਆਂ ਦੀ ਰੋਜ਼ਾਨਾ ਹਾਜ਼ਰੀ ਆਨਲਾਈਨ ਮੋਬਾਇਲ, ਲੈਪਟਾਪ ਤੇ ਕੰਪਿਊਟਰ ’ਤੇ ਲਗਾਉਣ ਲਈ ਐਪ ਦੀ ਵਰਤੋਂ ਹੋਵੇਗੀ। ਵਿਭਾਗ ਵੱਲੋਂ ਤਿਆਰ ਐਪ ’ਚ ਬੱਚਿਆਂ ਦੀ ਮੁੱਢਲੀ ਜਾਣਕਾਰੀ ਅਪਡੇਟ ਹੈ। ਇਸ ’ਚ ਬੱਚਿਆਂ ਦੇ ਮਾਤਾ-ਪਿਤਾ ਦਾ ਨਾਂ, ਮੋਬਾਇਲ ਨੰਬਰ ਦੇ ਨਾਲ ਬਲੱਡ ਗਰੁੱਪ, ਰੋਲ ਨੰਬਰ, ਸਕੂਲ ’ਚ ਦਾਖਲੇ ਤੱਕ ਦੀ ਜਾਣਕਾਰੀ ਅਪਡੇਟ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News