ਸਰਕਾਰੀ ਸਕੂਲ ਦੇ ਅਧਿਆਪਕਾਂ ਤੇ ਪ੍ਰਿੰਸੀਪਲ ''ਚ ਚੱਲ ਰਿਹਾ ਰੇੜਕਾ ਖਤਮ

02/24/2018 7:38:33 AM

ਤਪਾ ਮੰਡੀ (ਹਰੀਸ਼)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਤੇ ਪ੍ਰਿੰਸੀਪਲ ਵਿਚਕਾਰ ਚੱਲ ਰਿਹਾ ਰੇੜਕਾ ਉਸ ਸਮੇਂ ਖਤਮ ਹੋਇਆ ਜਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਸਤਿਨਾਮ ਸਿੰਘ ਰਾਹੀ ਨੇ ਅਧਿਆਪਕਾਂ ਵੱਲੋਂ ਚੌਥੇ ਦਿਨ ਦਿੱਤੇ ਧਰਨੇ ਦੀ ਖਬਰ ਪੜ੍ਹ ਕੇ ਉਕਤ ਸਕੂਲ 'ਚ ਅਧਿਆਪਕਾਂ ਦੀ ਸਮੱਸਿਆ ਦੇ ਹੱਲ ਲਈ ਸਕੂਲ ਦੇ ਦਫਤਰ ਵਿਖੇ ਪੁੱਜੇ ਤੇ ਮਹਿਲਾ ਅਧਿਆਪਕਾਂ ਸਮੇਤ ਮਰਦ ਅਧਿਆਪਕਾਂ ਨੇ ਆਪਣੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਸਮੱਸਿਆ ਸਬੰਧੀ ਜਾਣੂ ਕਰਵਾਇਆ। ਅਧਿਆਪਕਾਂ ਨੇ ਅੱਗੇ ਦੱਸਿਆ ਕਿ 26 ਫਰਵਰੀ ਤੋਂ ਵਿਦਿਆਰਥੀਆਂ ਦੀ ਪੀ੍ਰਖਿਆ ਸ਼ੁਰੂ ਹੋਣ ਵਾਲੀ ਹੈ ਤੇ ਸਕੂਲ ਦੇ ਪ੍ਰਿੰਸੀਪਲ ਬਦਸਲੂਕੀ ਦੇ ਦੋਸ਼ ਹੇਠ ਬੇਸ਼ੱਕ ਊਨ੍ਹਾਂ ਨੂੰ ਉਚ ਅਧਿਕਾਰੀਆਂ ਨੇ ਤਪਾ ਦਫਤਰ 'ਚੋਂ ਕੱਢ ਕੇ ਡੈਪੂਟੇਸ਼ਨ ਤੇ ਬਰਨਾਲਾ ਭੇਜ ਦਿੱਤਾ ਹੈ ਜੋ ਹੁਣ ਬਰਨਾਲਾ ਵਿਖੇ ਡੀ. ਈ. ਓ. ਦਫਤਰ 'ਚੋਂ ਹੀ ਸਾਡੀਆਂ ਡਿਊਟੀਆਂ ਲਾਉਣ ਦਾ ਕੰਮ ਕਰ ਰਹੇ ਹਨ।  ਜਦ ਕਿ ਬਦਸਲੂਕੀ ਦੀ ਸਜ਼ਾ ਜਿਥੇ ਪ੍ਰਿੰਸੀਪਲ ਨੂੰ ਮਿਲਣੀ ਚਾਹੀਦੀ ਸੀ, ਉਲਟਾ ਸਾਨੂੰ ਮਿਲਣ ਲੱਗੀ ਹੈ ਤੇ ਸਮੂਹ ਅਧਿਆਪਕ ਦਾ ਕਹਿਣਾ ਸੀ ਕਿ ਇਕ ਪਾਸੇ ਪ੍ਰਿੰਸੀਪਲ ਦਾ ਮਾੜਾ ਸਲੂਕ ਦੂਜੇ ਪਾਸੇ ਵਿਦਿਆਰਥੀਆਂ ਦੀ ਪ੍ਰੀਖਿਆ ਦੀ ਗਹਿਰੀ ਚਿੰਤਾ ਦੇ ਆਲਮ ਵਿਚ ਹਨ ਪਰ ਅਸੀਂ ਹੁਣ ਕੀ ਕਰ ਸਕਦੇ ਹਾਂ। ਕੱਲ ਤੋਂ ਸਰਕਾਰੀ ਦਫਤਰਾਂ 'ਚ ਛੁੱਟੀਆਂ ਹਨ। ਹੁਣ ਸੋਮਵਾਰ ਨੂੰ ਜੇਕਰ ਕਿਸੇ ਮਸਲੇ ਦਾ ਹੱਲ ਹੋਵੇਗਾ ਤਾਂ ਵਿਦਿਆਰਥੀਆਂ ਦੀ ਪ੍ਰੀਖਿਆ ਦੇ ਪੇਪਰ ਕਢਵਾਣੇ ਤੇ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਅਧਿਕਾਰ ਤੇ ਅਲਮਾਰੀਆਂ ਦੀਆਂ ਚਾਬੀਆਂ ਵੀ ਉਸੇ ਪ੍ਰਿੰਸੀਪਲ ਕੋਲ ਹਨ, ਜਿਸ ਨਾਲ ਪ੍ਰੀਖਿਆ ਸਮੇਂ ਵੱਡੀ ਦਿੱਕਤ ਪੇਸ਼ ਆਵੇਗੀ। ਇਸ ਲਈ ਅਸੀਂ ਛੁੱਟੀ ਹੋਣ ਮਗਰੋਂ ਵੀ ਧਰਨਾ ਦੇ ਕੇ ਆਪਣਾ ਰੋਸ ਪ੍ਰਗਟ ਕਰ ਰਹੇ ਹਾਂ। ਇਸ ਸਬੰਧੀ ਹਲਕਾ ਇੰਚਾਰਜ ਰਾਹੀ ਨੂੰ ਇਕ ਮੈਮੋਰੰਡਮ ਦਿੱਤਾ ਗਿਆ ਤਾਂ ਹਲਕਾ ਇੰਚਾਰਜ ਐਡਵੋਕੇਟ ਸਤਿਨਾਮ ਸਿੰਘ ਰਾਹੀ ਨੇ ਇਹ ਸਾਰੀ ਸਥਿਤੀ ਨੂੰ ਸਮਝ ਕੇ ਕਿਹਾ ਕਿ ਉਹ ਪਹਿਲਾਂ ਮਸਲੇ ਦਾ ਹੱਲ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ ਜੇਕਰ ਨਾ ਹੁੰਦਾ ਵਿਖਾਈ ਦਿੱਤਾ ਤਾਂ ਉਹ ਵੀ ਵਿਦਿਆਰਥੀਆਂ ਦੇ ਭਵਿੱਖ ਲਈ ਤੇ ਅਧਿਆਪਕਾਂ ਨਾਲ ਹੋ ਰਹੀ ਬਦਸਲੂਕੀ ਖਿਲਾਫ ਧਰਨੇ 'ਤੇ ਬੈਠ ਕੇ ਸਰਕਾਰ ਦਾ ਵਿਰੋਧ ਕਰਨਗੇ। ਜਦ ਉਨ੍ਹਾਂ ਨੇ ਮੌਕੇ 'ਤੇ ਹੀ ਫੋਨ ਰਾਹੀਂ ਸਿੱਖਿਆ ਵਿਭਾਗ ਦੇ ਡੀ. ਜੀ. ਐੱਸ. ਕ੍ਰਿਸ਼ਨ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਤੇ ਸਕੂਲ ਦੀ ਸੱਮਸਿਆ ਸਬੰਧੀ ਗੰਭੀਰਤਾ ਨਾਲ ਜਾਣੂ ਕਰਵਾਇਆ ਤਾਂ ਉਨ੍ਹਾਂ ਵੱਲੋਂ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਸਤਨਾਮ ਰਾਹੀ ਨੇ ਡੀ. ਸੀ. ਬਰਨਾਲਾ ਛੁੱਟੀ 'ਤੇ ਹੋਣ ਕਾਰਨ ਉਨ੍ਹਾਂ ਦਾ ਅਡੀਸ਼ਨਲ ਚਾਰਜ ਏ. ਡੀ. ਸੀ.ਬਰਨਾਲਾ ਅਰਵਿੰਦਪਾਲ ਸਿੰਘ ਸੰਧੂ ਨੂੰ ਸਰਕਾਰੀ ਸਕੂਲੀ ਵਿਵਾਦ ਦੌਰਾਨ ਵਿਦਿਆਰਥੀਆਂ ਦੇ ਭਵਿੱਖ ਅਤੇ ਆਗਾਮੀ ਛੁੱਟੀਆਂ ਸਬੰਧੀ ਜਾਣੂ ਕਰਵਾਇਆ ਤੇ ਮਸਲੇ ਨੂੰ ਅੱਜ ਹੀ ਹੱਲ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਵੀ ਤੁਰੰਤ ਡੀ. ਈ. ਓ. ਬਰਨਾਲਾ ਮੈਡਮ ਰਾਜਵੰਤ ਕੌਰ ਨੂੰ ਆਪਣੇ ਦਫਤਰ ਵਿਖੇ ਬੁਲਾ ਕੇ ਤਪਾ ਤੋਂ ਬਰਨਾਲਾ ਪੁੱਜੇ ਅਧਿਆਪਕਾਂ ਨਾਲ ਬੈਠਕ ਕਰਵਾਈ ਤਾਂ ਮਸਲੇ ਨੂੰ ਹੱਲ ਕੀਤਾ ਗਿਆ। ਇਸ ਦੌਰਾਨ ਇਸ ਰੇੜਕੇ ਨੂੰ ਖਤਮ ਕਰਨ ਲਈ ਮੁੜ ਵਾਧੂ ਚਾਰਜ ਸੀਨੀਅਰ ਅਧਿਆਪਕ ਰਜਿੰਦਰਪਾਲ ਸਿੰਘ ਨੂੰ ਪੂਰੇ ਅਧਿਕਾਰਾਂ ਤਹਿਤ ਚਾਰਜ ਦਿੱਤਾ ਗਿਆ ਹੈ ਕਿ ਉਹ ਸਕੂਲ ਦਾ ਪ੍ਰਬੰਧ ਸਮੁੱਚੇ ਅਧਿਆਪਕਾਂ ਦੇ ਸਹਿਯੋਗ ਨਾਲ ਚਲਾਉਣਗੇ, ਨਾਲ ਹੀ ਡੀ. ਈ. ਓ. ਮੈਡਮ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਨੇੜਲੇ ਸਕੂਲ ਦੇ ਪ੍ਰਿੰਸੀਪਲ ਤੋਂ ਕਾਰਵਾਈ ਕਰਵਾ ਸਕਦੇ ਹਨ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਅਤੇ ਸੁਰੇਸ਼ ਕੁਮਾਰ ਪੱਖੋ, ਮਾਸਟਰ ਸ਼ੰਟੀ ਆਦਿ ਸਮੂਹ ਸਕੂਲ ਅਧਿਆਪਕਾਂ ਨੇ ਇਸ ਮਸਲੇ ਨੂੰ ਹੱਲ ਕਰਵਾਉਣ 'ਚ ਐਡਵੋਕੇਟ ਸਤਨਾਮ ਸਿੰਘ ਰਾਹੀ ਦਾ ਧੰਨਵਾਦ ਕੀਤਾ। ਇਸ ਸਮੇਂ ਵੀਨਾ ਰਾਣੀ, ਰੂਚਿਕਾ ਮੋਦੀ, ਸਰਬਜੀਤ ਕੌਰ, ਕੁਲਵਿੰਦਰ ਸਿੰਘ, ਜਗਮੇਲ ਸਿੰਘ, ਸੰਜੀਵ ਕੁਮਾਰ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਕੌਰ, ਸੁਖਜੀਤ ਕੌਰ, ਰਾਜਵਿੰਦਰ ਕੌਰ, ਸੁਸ਼ਮਾ, ਮੁਨੀਸ਼ ਬਾਲਾ, ਰੈਨੂ, ਅੰਕੁਰ ਕੁਮਾਰ, ਕੁਲਦੀਪ ਸਿੰਘ ਜਸਪਾਲ ਸਿੰਘ , ਪਵਨ ਕੁਮਾਰ ਆਦਿ ਹਾਜ਼ਰ ਸਨ।


Related News