ਜਨਤਾ ਨੂੰ ਸਰਕਾਰੀ ਸਕੀਮਾਂ ਦਾ ਲਾਭ ਬਿਨਾਂ ਭੇਦਭਾਵ ਦੇ ਦਿੱਤਾ ਜਾਵੇਗਾ : ਕੰਵਲ ਭੁੱਲਰ

Wednesday, Nov 22, 2017 - 11:00 AM (IST)

ਜਨਤਾ ਨੂੰ ਸਰਕਾਰੀ ਸਕੀਮਾਂ ਦਾ ਲਾਭ ਬਿਨਾਂ ਭੇਦਭਾਵ ਦੇ ਦਿੱਤਾ ਜਾਵੇਗਾ : ਕੰਵਲ ਭੁੱਲਰ

ਸੁਰਸਿੰਘ (ਗੁਰਪ੍ਰੀਤ ਢਿੱਲੋਂ) - ਪਿੰਡ ਸੁਰਸਿੰਘ ਵਿਖੇ ਕੰਵਲ ਭੁੱਲਰ ਪੀ. ਏ. ਹਲਕਾ ਵਿਧਾਇਕ ਖੇਮਕਰਨ, ਰਛਪਾਲ ਸਿੰਘ ਸ਼ੇਰਾ, ਹਰਜਿੰਦਰ ਸਿੰਘ ਜਿੰਦਰ ਤੇ ਪ੍ਰਭਜੋਤ ਸਿੰਘ ਮਿੱਠੂ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਗੁਰਦੁਆਰਾ ਛਾਉਣੀ ਸਾਹਿਬ ਵਿਖੇ ਕੈਂਪ ਲਾਇਆ ਗਿਆ ਤੇ ਲੋੜਵੰਦ ਲੋਕਾਂ ਦੇ ਫਾਰਮ ਭਰੇ ਗਏ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਹਰ ਲੋੜਵੰਦ ਤੱਕ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਪਹੁੰਚਾਇਆ ਜਾਵੇਗਾ ਅਤੇ ਕਿਸੇ ਨੂੰ ਵੀ ਸਰਕਾਰ ਦੀਆਂ ਸਕੀਮਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਸਮਾਜਿਕ ਸਕੀਮਾਂ ਦਾ ਲਾਭ ਬਿਨਾਂ ਕਿਸੇ ਭੇਦਭਾਵ ਤੋਂ ਦਿੱਤਾ ਜਾਵੇਗਾ। ਇਸ ਮੌਕੇ ਸੈਕਟਰੀ ਤੇਜਿੰਦਰ ਸਿੰਘ, ਸੁਖਜਿੰਦਰ ਸਿੰਘ ਜੇ. ਈ., ਹਰਪਾਲ ਸਿੰਘ ਭੁੱਲਰ, ਬਿਕਰਮਜੀਤ ਸਿੰਘ ਬਿੱਟੂ, ਗੁਰਅਜਮੇਰ ਸਿੰਘ, ਨਿਰਵੈਲ ਸਿੰਘ ਲਾਡੀ, ਗੁਰਮੇਜ ਸਿੰਘ ਤੇ ਡਾ. ਬਗੀਚਾ ਸਿੰਘ ਆਦਿ ਹਾਜ਼ਰ ਸਨ।


Related News