ਪੰਜਾਬ ਦੇ ਸਰਕਾਰੀ ਦਫਤਰ 15 ਫਰਵਰੀ ਤੱਕ ਬੰਦ, ਜਲਦ ਨਿਬੇੜ ਲਓ ਕੰਮ

Tuesday, Feb 12, 2019 - 12:44 PM (IST)

ਪੰਜਾਬ ਦੇ ਸਰਕਾਰੀ ਦਫਤਰ 15 ਫਰਵਰੀ ਤੱਕ ਬੰਦ, ਜਲਦ ਨਿਬੇੜ ਲਓ ਕੰਮ

ਚੰਡੀਗੜ੍ਹ : ਜੇਕਰ ਤੁਸੀਂ ਆਪਣਾ ਕੋਈ ਸਰਕਾਰੀ ਕੰਮ ਨਿਬੇੜਨਾ ਚਾਹੁੰਦੇ ਹੋ ਤਾਂ ਅੱਜ ਦਾ ਦਿਨ ਹੀ ਤੁਹਾਡੇ ਕੋਲ ਹੈ ਕਿਉਂਕਿ 13 ਤੋਂ ਲੈ ਕੇ 15 ਫਰਵਰੀ ਤੱਕ ਸੂਬੇ ਦੇ ਸਾਰੇ ਸਰਕਾਰੀ ਦਫਤਰ ਬੰਦ ਰਹਿਣਗੇ। ਇਸ ਤੋਂ ਬਾਅਦ 16 ਨੂੰ ਸ਼ਨੀਵਾਰ ਅਤੇ 17 ਨੂੰ ਐਤਵਾਰ ਦੀ ਛੁੱਟੀ ਆ ਰਹੀ ਹੈ, ਜਿਸ ਕਾਰਨ ਸਾਰੇ ਸਰਕਾਰੀ ਕੰਮ ਅੱਜ ਤੋਂ ਬਾਅਦ ਸੋਮਵਾਰ ਨੂੰ ਹੀ ਹੋਣਗੇ। ਦੱਸ ਦੇਈਏ ਕਿ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੜਤਾਲ 'ਤੇ ਜਾ ਰਹੇ ਹਨ। ਕਰਮਚਾਰੀ ਪੰਜਾਬ ਸਰਕਾਰ ਤੋਂ ਨਾਰਾਜ਼ ਹਨ ਕਿਉਂਕਿ ਕਾਂਗਰਸ ਨੇ ਚੋਣ ਮੈਨੀਫੈਸਟੋ 'ਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਕਰਮਚਾਰੀਆਂ ਦੀਆਂ ਮੰਗਾਂ 22 ਮਹੀਨਿਆਂ ਦਾ ਡੀ. ਏ. ਕਿਸ਼ਤ ਭਰਨਾ, 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਪੂਰੀ ਕਰਨਾ ਅਤੇ ਹੋਰ ਵਧੇਰੇ ਮੰਗਾਂ ਸ਼ਾਮਲ ਹਨ, ਜਿਸ ਕਾਰਨ ਉਹ ਹੜਤਾਲ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ। 


author

Babita

Content Editor

Related News