ਮਾਨ ਨੇ ਦਿੱਤਾ ਗੋਪਾਲ ਚਾਵਲਾ ਨੂੰ ਸੁਲਤਾਨਪੁਰ ਲੋਧੀ ਸਮਾਗਮ 'ਚ ਭਾਗ ਲੈਣ ਦਾ ਸੱਦਾ

Monday, Nov 04, 2019 - 09:52 AM (IST)

ਮਾਨ ਨੇ ਦਿੱਤਾ ਗੋਪਾਲ ਚਾਵਲਾ ਨੂੰ ਸੁਲਤਾਨਪੁਰ ਲੋਧੀ ਸਮਾਗਮ 'ਚ ਭਾਗ ਲੈਣ ਦਾ ਸੱਦਾ

ਮੰਡੀ ਗੋਬਿੰਦਗੜ੍ਹ (ਮੱਗੋ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਕੇਂਦਰ, ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਚ ਮਨਾਏ ਜਾ ਰਹੇ ਵਿਸ਼ਾਲ ਸਮਾਗਮ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀ ਸਿੱਖ ਸੰਗਤ ਪਾਕਿਸਤਾਨ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੂੰ ਸੱਦਾ ਦਿੱਤਾ ਹੈ।

ਸਰਕਾਰ ਵਲੋਂ ਮਨਾਏ ਜਾਣ ਵਾਲੇ ਇਸ ਸਮਾਗਮ 'ਚ ਗੋਪਾਲ ਸਿੰਘ ਚਾਵਲਾ ਨੂੰ ਇਹ ਸੱਦਾ-ਪੱਤਰ ਦਿੱਲੀ ਤੋਂ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੱਕ ਆਯੋਜਿਤ ਕੀਤੇ ਗਏ ਅੰਤਰਰਾਸ਼ਟਰੀ ਨਗਰ ਕੀਰਤਨ 'ਚ ਸ਼ਾਮਲ ਹੋ ਕੇ ਪਾਕਿਸਤਾਨ ਗਏ ਸਿਮਰਨਜੀਤ ਸਿੰਘ ਮਾਨ ਨੇ ਸ੍ਰੀ ਨਨਕਾਣਾ ਸਾਹਿਬ 'ਚ ਦਿੱਤਾ।


author

Shyna

Content Editor

Related News