ਸੂਬੇ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
Saturday, Nov 16, 2024 - 06:18 PM (IST)
ਚੰਡੀਗੜ੍ਹ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਅਹਿਮ ਖ਼ਬਰ ਹੈ। ਸੂਬਾ ਸਰਕਾਰ ਨੇ ਹੁਣ ਸੂਬੇ ਦੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰ ਧਾਰਕਾਂ ਦੀਆਂ ਵੱਖ-ਵੱਖ ਸ਼ਿਕਾਇਤਾਂ ਨਾਲ ਨਜਿੱਠਣ ਲਈ ਨਵਾਂ ਤਰੀਕਾ ਅਪਣਾਇਆ ਹੈ, ਜਿਸ ਦੇ ਚੱਲਦੇ ਸਰਕਾਰ ਹੁਣ ਸੂਬੇ ਵਿਚ ਪੈਨਸ਼ਨਰ ਅਦਾਲਤਾਂ ਲਗਾਉਣ ਜਾ ਰਹੀ ਹੈ। ਇਨ੍ਹਾਂ ਵਿਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਇਹ ਅਦਾਲਤ ਕਿੱਥੇ ਲੱਗੇਗੀ, ਕਿਹੜੀਆਂ ਸ਼ਕਾਇਤਾਂ ਦਾ ਨਿਪਟਾਰਾ ਹੋਵੇਗਾ, ਇਸ ਨੂੰ ਲੈ ਕੇ ਪਿੰਡਾਂ ਵਿਚ ਪੈਨਸ਼ਨਰਾਂ ਨੂੰ ਅਨਆਊਂਸਮੈਂਟ ਕਰਕੇ ਸੂਚਿਤ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ ਸਰਕਾਰ ਨੇ 6 ਜ਼ਿਲ੍ਹਿਆਂ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਲੁਧਿਆਣਾ ਅਤੇ ਪਟਿਆਲਾ ਨੂੰ ਚੁਣਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ 20 ਤਾਰੀਖ਼ ਨੂੰ ਛੁੱਟੀ ਦਾ ਐਲਾਨ
ਵਿੱਤ ਵਿਭਾਗ ਨੇ ਸੰਬੰਧਤ ਜ਼ਿਲ੍ਹਿਆਂ ਦੇ ਡੀ. ਸੀ. ਪੈਨਸ਼ਨਰਸ ਐਸੇਸੀਏਸ਼ਨ ਨੂੰ ਲਿਖਤ ਵਿਚ ਪੱਤਰ ਜਾਰੀ ਕੀਤਾ ਹੈ। ਪੈਨਸ਼ਨ ਅਦਾਲਤਾਂ 21 ਨਵੰਬਰ ਨੰ ਲੱਗਣਗੀਆਂ। ਸੂਬੇ ਵਿਚ ਪੈਨਸ਼ਨ ਅਦਾਲਤ ਲਗਾਉਣ ਲਈ ਇੰਡੀਅਨ ਆਡਿਟ ਐਂਡ ਅਕਾਊਂਟ ਡਿਪਾਰਟਮੈਂਟ ਵਲੋਂ ਹੁਕਮ ਦਿੱਤੇ ਗਏ ਹਨ। ਪੈਨਸ਼ਨ ਅਦਾਲਤ ਦਾ ਆਯੋਜਨ ਪੈਨਸ਼ਨਧਾਰਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਪਿਓ ਦੀ ਰਿਵਾਲਵਰ ਨਾਲ ਗੋਲ਼ੀ ਲੱਗਣ ਕਾਰਣ 10 ਸਾਲਾ ਧੀ ਦੀ ਮੌਤ
ਸਟੇਟ ਖਜ਼ਾਨਾ ਪੈਨਸ਼ਨਰ ਵੈਲਫੇਅਰ ਐਸੋਈਸੇਸ਼ਨ ਕਰੇਗੀ ਸਹਿਯੋਗ
ਵਿੱਤ ਵਿਭਾਗ ਨੇ ਪੈਨਸ਼ਨ ਅਦਾਲਤਾਂ ਸੰਬੰਧੀ ਪੰਜਾਬ ਸਟੇਟ ਖਜ਼ਾਨਾ ਪੈਨਸ਼ਨਰ ਵੈਲਫੇਅਰ ਐਸੋ. ਲੁਧਿਆਣਾ ਅਤੇ ਪੰਜਾਬ ਸਟੇਟ ਖਜ਼ਾਨਾ ਪੈਨਸ਼ਨਰ ਵੈਲਫੇਅਰ ਐਸੋ. ਅੰਮ੍ਰਿਤਸਰ ਨੂੰ ਸਹਿਯੋਗ ਕਰਨ ਨੂੰ ਕਿਹਾ ਹੈ। ਇਨ੍ਹਾਂ ਐਸੋਸੀਏਸ਼ਨਾਂ ਨੂੰ ਲਿਖਿਆ ਗਿਆ ਹੈ ਕਿ ਉਹ ਪੈਨਸ਼ਨਧਾਰਕਾਂ ਦੀਆਂ ਸ਼ਿਕਾਇਤਾਂ ਸੰਬੰਧੀ ਪੈਨਸ਼ਨਰਸ ਨੂੰ ਸੂਚਿਤ ਕਰਨ ਤਾਂ ਕਿ ਸ਼ਿਕਾਇਤਾਂ ਦਾ ਨਿਪਟਾਰਾ ਹੋ ਸਕੇ। ਉਥੇ ਹੀ ਪੈਨਸ਼ਨ ਅਦਾਲਤਾਂ ਸੰਬੰਧੀ 6 ਜ਼ਿਲ੍ਹਿਆਂ ਦੇ ਡੀ. ਸੀ. ਵੀ ਪੈਨਸ਼ਨਧਾਰਕਾਂ ਨੂੰ ਸਚੇਤ ਕਰਨਗੇ। ਜੇ ਕਿਸੇ ਪੈਨਸ਼ਨਧਾਰਕ ਨੂੰ ਕੋਈ ਦਿੱਕਤ ਹੈ, ਉਹ ਸਿੱਧੇ ਡੀ. ਸੀ. ਦਫਤਰ ਵਿਚ ਸੰਪਰਕ ਕਰ ਸਕਦੇ ਹਨ। ਇਸ ਵਿਚ ਗ੍ਰਾਮ ਪੰਚਾਇਤ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਧਮਕ ਬੇਸ ਕੁੱਟਮਾਰ ਮਾਮਲੇ 'ਚ ਨਵਾਂ ਮੋੜ, ਸੰਬੰਧਤ ਪੁਲਸ ਵਾਲੇ ਫਿਰ ਪਹੁੰਚੇ ਧਰਮਪ੍ਰੀਤ ਦੇ ਘਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e