ਕੋਰੋਨਾ ਦੇ ਵੱਧ ਰਹੇ ਕੇਸਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
Sunday, May 02, 2021 - 10:34 PM (IST)
ਜਲੰਧਰ: ਪੰਜਾਬ ’ਚ ਵੱਧ ਰਹੇ ਕੋਰੋਨਾ ਦੇ ਪ੍ਰਕੋਪ ਦੇ ਰੋਕਣ ਨੂੰ ਇਕ ਵਾਰ ਫਿਰ ਸਖਤ ਹਿਦਾਇਤਾਂ ਜਾਰੀ ਕੀਤੀਆਂ ਹਨ। ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ’ਚ ਨਵੀਆਂ ਹਦਾਇਤਾਂ ਸਖ਼ਤੀ ਨਾਲ ਲਾਗੂ ਕਰਵਾਉਣ ਬਾਰੇ ਹੁਕਮ ਜਾਰੀ ਕੀਤੇ ਗਏ ਹਨ।
ਪੰਜਾਬ ਸਰਕਾਰ ਦੀਆਂ 15 ਮਈ ਤੱਕ ਨਵੀਆਂ ਪਾਬੰਦੀਆਂ
1. ਸਾਰੀਆਂ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਰਹਿਣਗੀਆਂ ਬੰਦ
2. ਪੰਜਾਬ ’ਚ ਐਂਟਰੀ ਤੇ ਦਿਖਾਉਣੀ ਹੋਵੇਗੀ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਦੋ ਹਫ਼ਤੇ ਪਹਿਲਾਂ ਦਾ ਵੈਕਸੀਨੇਸ਼ਨ ਸਰਟੀਫਿਕੇਟ
3. ਸਾਰੇ ਸਰਕਾਰੀ ਦਫ਼ਤਰਾਂ ’ਚ 50 ਫੀਸਦੀ ਰਹੇਗੀ ਹਾਜ਼ਰੀ
4. ਚਾਰ ਪਹੀਆ ਵਾਹਨ ’ਚ ਸਿਰਫ਼ ਦੋ ਆਦਮੀ ਬੈਠ ਸਕਣਗੇ, ਦੋ-ਪਹੀਆ ਵਾਹਨ 'ਤੇ ਸਿਰਫ਼ ਇਕ ਆਦਮੀ ਸਫ਼ਰ ਕਰ ਸਕੇਗਾ।
5. ਵਿਆਹ ਸ਼ਾਦੀਆਂ ਤੇ ਸਸਕਾਰ ਤੇ ਸਿਰਫ਼ 10 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ
6. ਸਾਰੇ ਧਾਰਮਕਿ ਅਸਥਾਨ 6 ਵਜੇ ਬੰਦ ਕਰਨ ਦੇ ਹੁਕਮ