ਪੰਜਾਬ ਸਰਕਾਰ ਨੇ ਕੀਤੀ ਸਹਾਇਕ ਖੇਡ ਅਫਸਰਾਂ ਦੀ ਅਸਾਮੀ ਖਤਮ
Thursday, Feb 14, 2019 - 08:22 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸਹਾਇਕ ਖੇਡ ਅਫਸਰਾਂ ਦੀ ਅਸਾਮੀ ਖਤਮ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ਵਲੋਂ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਕੋਈ ਕਰਮਚਾਰੀ ਆਪਣੇ ਦਫਤਰ 'ਚ ਸਹਾਇਕ ਖੇਡ ਅਫਸਰ ਦੀ ਅਸਾਮੀ 'ਤੇ ਪੱਕਾ ਤਾਇਨਾਤ ਹੈ ਤਾਂ ਉਸ ਦੀ ਪੋਸਟਿੰਗ ਲੋੜਵੰਦ ਸਕੂਲ 'ਚ ਕਰਨ ਸਬੰਧੀ ਤੁਰੰਤ ਤਜਵੀਜ਼ ਵਿਭਾਗ ਨੂੰ ਭੇਜੀ ਜਾਵੇ।