ਪੰਜਾਬ ਸਰਕਾਰ ਨੇ ਖੋਲ੍ਹੀ ਅਧਿਆਪਕਾਂ ਦੀ ਭਰਤੀ

Saturday, Feb 29, 2020 - 12:37 AM (IST)

ਪੰਜਾਬ ਸਰਕਾਰ ਨੇ ਖੋਲ੍ਹੀ ਅਧਿਆਪਕਾਂ ਦੀ ਭਰਤੀ

ਲੁਧਿਆਣਾ,(ਵਿੱਕੀ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸ਼ੁੱਕਰਵਾਰ ਨੂੰ ਸਾਲ 2020-2021 ਦਾ ਸਲਾਨਾ ਬਜਟ ਪੇਸ਼ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਦੇ ਬਜਟ ਭਾਸ਼ਣ ਉਪਰੰਤ ਸਿੱਖਿਆ ਵਿਭਾਗ ਨੇ ਤੁਰੰਤ ਨਵੇਂ ਅਧਿਆਪਕ ਭਰਤੀ ਕਰਨ ਲਈ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਹੈ। ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵਲੋਂ ਜਾਰੀ ਪਬਲਿਕ ਨੋਟਿਸ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਕੁੱਲ 1442 ਅਧਿਆਪਕ ਇਸ ਭਰਤੀ ਪ੍ਰਕਿਰਿਆ ਵਿਚ ਰੱਖੇ ਜਾਣਗੇ। ਇਸ ਭਰਤੀ ਲਈ ਵਿਭਾਗ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਮਿਤੀ 29 ਫਰਵਰੀ 2020 ਤੋਂ 18 ਮਾਰਚ 2020 ਤੱਕ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਭਰਤੀ ਸਬੰਧੀ ਸਾਰੇ ਨਿਯਮ ਅਤੇ ਸ਼ਰਤਾਂ ਵੈੱਬਸਾਈਟ 'ਤੇ ਉਪਲਬਧ ਹਨ।
ਕਿਸ ਵਿਸ਼ੇ ਦੇ ਕਿੰਨੇ ਅਧਿਆਪਕ ਹੋਣਗੇ ਭਰਤੀ
ਇੰਗਲਿਸ਼ 880, ਪੰਜਾਬੀ 60, ਸੋਸ਼ਲ ਸਾਇੰਸ 52, ਗਣਿਤ 450 ਤੇ ਕੁਲ 1442 ਅਧਿਆਪਕਾਂ ਦੀ ਭਰਤੀ ਹੋਵੇਗੀ।


Related News