ਪੰਜਾਬ ਸਰਕਾਰ ਵਲੋਂ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ’ਤੇ 7 ਦਿਨ ਦਾ ਰਾਜਸੀ ਸੋਗ ਐਲਾਨ

Monday, Aug 31, 2020 - 10:05 PM (IST)

ਪੰਜਾਬ ਸਰਕਾਰ ਵਲੋਂ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ’ਤੇ 7 ਦਿਨ ਦਾ ਰਾਜਸੀ ਸੋਗ ਐਲਾਨ

ਚੰਡੀਗੜ੍ਹ : ਦੇਸ਼ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦਾ ਅੱਜ ਦਿੱਲੀ ਵਿਖੇ ਦਿਹਾਂਤ ਹੋ ਗਿਆ ਹੈ। ਜਿਨ੍ਹਾਂ ਦੇ ਸਤਿਕਾਰ ਵਜੋਂ ਪੰਜਾਬ ਸਰਕਾਰ ਨੇ 31.08.2020 ਤੋਂ 06.09.2020 ਤੱਕ ਸੱਤ ਦਿਨ ਦਾ ਰਾਜ ’ਚ ਰਾਜਸੀ ਸ਼ੋਗ ਐਲਾਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਸਕੱਤਰ, ਪੰਜਾਬ ਨੇ ਇਸ ਸਬੰਧੀ ਜਾਰੀ ਪੱਤਰ ’ਚ  ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਦਿਨਾਂ ਦੌਰਾਨ ਸਰਕਾਰੀ ਦਫਤਰਾਂ ’ਚ ਕੋਈ ਵੀ ਮਨੋਰੰਜਨ ਆਦਿ ਨਹੀਂ ਹੋਵੇਗਾ ਅਤੇ ਸਰਕਾਰੀ ਇਮਾਰਤਾਂ ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਰਾਜ ਦੇ ਸਮੂਹ ਸਬੰਧਿਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਕਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
 


author

Deepak Kumar

Content Editor

Related News