ਪੰਜਾਬ ਸਰਕਾਰ ਦੀ ਅਪੀਲ ''ਤੇ ਕਿਸਾਨਾਂ ਨੇ ਖਾਲੀ ਕੀਤੇ ਰੇਲਵੇ ਸਟੇਸ਼ਨ
Thursday, Nov 05, 2020 - 11:29 PM (IST)

ਰੂਪਨਗਰ,(ਸੱਜਣ ਸੈਣੀ) : ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੇ ਬਾਅਦ ਜੋ ਰੇਲਵੇ ਸਟੇਸ਼ਨਾਂ ਨੂੰ ਖਾਲੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਉਸ 'ਤੇ ਅਮਲ ਕਰਦੇ ਹੋਏ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਨੂੰ ਖਾਲੀ ਕਰ ਦਿੱਤਾ ਹੈ ।
ਰੂਪਨਗਰ ਰੇਲਵੇ ਸਟੇਸ਼ਨ ਜਿੱਥੇ ਕਈ ਦਿਨਾਂ ਤੋਂ ਕਿਸਾਨਾਂ ਵਲੋਂ ਧਰਨਾ ਲਗਾਇਆ ਜਾ ਰਿਹਾ ਸੀ, ਉੁਸ ਨੂੰ ਹਟਾ ਕੇ ਰੇਲਵੇ ਸਟੇਸ਼ਨ ਖਾਲੀ ਕੀਤਾ ਜਾ ਰਿਹਾ ਹੈ । ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਨੂੰ ਖਾਲੀ ਕਰਨ ਦੇ ਬਾਅਦ ਹੁਣ ਉਮੀਦ ਜਾਗੀ ਹੈ ਕਿ ਜਲਦੀ ਪੰਜਾਬ ਦੇ ਲਈ ਕੇਂਦਰ ਸਰਕਾਰ ਵੱਲੋਂ ਟਰੇਨਾਂ ਚਲਾਈਆਂ ਜਾ ਸਕਦੀਆਂ ਹਨ । ਰੇਲਵੇ ਵਿਭਾਗ ਦੇ ਚੇਅਰਮੈਨ ਅਨੁਸਾਰ ਨਾ ਸਿਰਫ ਮਾਲ ਗੱਡੀਆਂ ਬਲਕਿ ਪੈਸੰਜਰ ਗੱਡੀਆਂ ਵੀ ਚਲਾਈਆਂ ਜਾਣਗੀਆਂ । ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਧਰਨੇ ਲਗਾਏ ਗਏ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਸਿਰਫ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਪੈਸੰਜਰ ਗੱਡੀਆਂ ਜੇਕਰ ਆਉਣਗੀਆਂ ਤਾਂ ਉਹ ਵਿਰੋਧ ਕਰਨਗੇ ।