ਪੰਜਾਬ ਸਰਕਾਰ ਖਿਲਾਫ ਬੱਸਾਂ ਵਾਲੇ ਵੱਡੇ ਪੱਧਰ ''ਤੇ ਵਿੱਢਣਗੇਂ ਸੰਘਰਸ਼

02/03/2020 6:47:30 PM

ਅੰਮ੍ਰਿਤਸਰ,(ਛੀਨਾ)- ਪੰਜਾਬ ਸਰਕਾਰ ਵਲੋਂ ਬੱਸਾਂ ਦੇ ਟੈਕਸ ਵਧਾਏ ਜਾਣ ਦੇ ਵਿਰੋਧ 'ਚ ਅੱਜ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਵਿਖੇ ਹੋਈ। ਜਿਸ 'ਚ ਬੱਸਾਂ ਵਾਲਿਆਂ ਨੇ ਕਾਂਗਰਸ ਸਰਕਾਰ ਖਿਲਾਫ ਵੱਡੇ ਪੱਧਰ 'ਤੇ ਸੰਘਰਸ਼ ਵਿੱਢਣ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਇਸ ਮੀਟਿੰਗ 'ਚ ਪੰਜਾਬ ਦੇ ਚੇਅਰਮੈਨ ਬਲਵਿੰਦਰ ਸਿੰਘ ਬਹਿਲਾ, ਸੈਕਟਰੀ ਤਰਲੋਕ ਸਿੰਘ ਬਟਾਲਾ ਤੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਸਮੇਤ ਜਿਲਾ ਪੱਧਰ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੱਸਾਂ ਦੇ ਟੈਕਸਾਂ 'ਚ ਕੀਤੇ ਗਏ ਭਾਰੀ ਵਾਧੇ ਦੇ ਕਾਰਨ ਬੱਸ ਆਪ੍ਰੇਟਰਾਂ 'ਚ ਕਾਗਰਸ ਸਰਕਾਰ ਖਿਲਾਫ ਭਾਰੀ ਰੋਸ ਦੀ ਲਹਿਰ ਹੈ।

ਉਨ੍ਹਾਂ ਕਿਹਾ ਕਿ ਇਕ ਤਾਂ ਬੱਸਾਂ ਦੇ ਪਰਮਿੱਟ ਰੀਨੀਓ ਨਹੀ ਕੀਤੇ ਜਾ ਰਹੇ ਤੇ ਦੂਜਾ ਟੈਕਸਾਂ 'ਚ ਭਾਰੀ ਵਾਧਾ ਕਰਕੇ ਪੰਜਾਬ ਸਰਕਾਰ ਟਰਾਂਸਪੋਰਟ ਦੇ ਕਾਰੋਬਾਰ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ, ਜਿਸ ਨੂੰ ਬਿਲਕੁਲ ਸਹਿਣ ਨਹੀ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਚੇਅਰਮੈਨ ਬਲਵਿੰਦਰ ਸਿੰਘ ਬਹਿਲਾ, ਸੈਕਟਰੀ ਤਰਲੋਕ ਸਿੰਘ ਬਟਾਲਾ ਤੇ ਸੀਨੀ. ਮੀਤ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਵਾਪਰੇ ਗੋਲੀਕਾਂਡ ਮਾਮਲੇ 'ਚ ਬੱਸ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਬੱਬੂ ਦਾ ਨਾਜਾਇਜ਼ ਨਾਮ ਸ਼ਾਮਲ ਕੀਤੇ ਜਾਣ ਤੋਂ ਬਾਅਦ ਯੂਨੀਅਨ ਵਲੋਂ ਵਿੱਢੇ ਗਏ ਤਿੱਖੇ ਸੰਘਰਸ਼ ਦੌਰਾਨ ਪੁਲਸ ਪ੍ਰਸ਼ਾਸ਼ਨ ਵਲੋਂ ਸਾਰੇ ਮਾਮਲੇ ਦੀ ਇਨਕੁਆਰੀ ਕਰਵਾ ਕੇ ਜਲਦ ਇਨਸਾਫ ਦੇਣ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੁਲਸ ਪ੍ਰਸ਼ਾਸ਼ਨ ਨੇ ਇਸ ਮਾਮਲੇ 'ਚ ਯੂਨੀਅਨ ਨਾਲ ਵਾਅਦਾ ਖਿਲਾਫੀ ਕਰਕੇ ਦੋਗਲੀ ਨੀਤੀ ਖੇਡੀ ਹੈ, ਜਿਸ ਕਾਰਨ ਸਮੂਹ ਅਹੁੱਦੇਦਾਰਾਂ ਤੇ ਮੈਂਬਰਾਂ 'ਚ ਪੁਲਸ ਪ੍ਰਸ਼ਾਸ਼ਨ ਖਿਲਾਫ ਵੀ ਭਾਰੀ ਗੁੱਸਾ ਹੈ। ਇਸ ਮੌਕੇ 'ਤੇ ਉਕਤ ਆਗੂਆਂ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਮਸਲਿਆਂ ਸਬੰਧੀ 19 ਫਰਵਰੀ ਨੂੰ ਚੰਡੀਗੜ੍ਹ 'ਚ ਪੰਜਾਬ ਪੱਧਰੀ ਮੀਟਿੰਗ ਕਰਕੇ ਪੰਜਾਬ ਸਰਕਾਰ ਤੇ ਸਥਾਨਕ ਪੁਲਸ ਪ੍ਰਸ਼ਾਸ਼ਨ ਖਿਲਾਫ ਵਿੱਢੇ ਜਾਣ ਵਾਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਸੁਖਬੀਰ ਸਿੰਘ ਸੋਹਲ, ਹਰਜੀਤ ਸਿੰਘ ਝਬਾਲ, ਹਰਪਿੰਦਰ ਸਿੰਘ ਹੈਪੀ ਮਾਨ, ਸ਼ੇਰ ਸਿੰਘ ਚੋਗਾਵਾਂ, ਸਾਧੂ ਸਿੰਘ ਧਰਮੀਫੋਜੀ, ਜਰਨੈਲ ਸਿੰਘ ਜੱਜ, ਸੋਨੂੰ ਨਿਸ਼ਾਤ, ਸਰਬਜੀਤ ਸਿੰਘ ਤਰਸਿੱਕਾ, ਸੁਖਵਿੰਦਰ ਸਿੰਘ ਸੁੱਖੀ, ਚਮਕੌਰ ਸਿੰਘ, ਹਰਦੀਪ ਸਿੰਘ ਬਿੱਟੂ, ਕੰਵਲਪ੍ਰੀਤ ਸਿੰਘ ਕੰਵਲ, ਲੱਖਾ ਸਿੰਘ ਲੋਪੋਕੇ, ਜਗਰੂਪ ਸਿੰਘ, ਨਿਸ਼ਾਨ ਸਿੰਘ ਸਾਬਾ, ਗੁਰਦੇਵ ਸਿੰਘ ਕੋਹਾਲਾ, ਜਗਜੀਤ ਸਿੰਘ ਭਕਨਾ, ਦਵਿੰਦਰ ਸਿੰਘ ਕਸੇਲ, ਬਾਊ ਅਸ਼ੋਕ ਕੁਮਾਰ, ਸਾਬਾ ਮਜੀਠਾ, ਬੱਲ ਮਜੀਠਾ, ਲਾਲੀ ਦੀਪ ਬਸ, ਅਵਤਾਰ ਸਿੰਘ ਤਾਰੀ, ਬੂਟਾ ਸਿੰਘ ਸ਼ੇਖਫੱਤਾ, ਦਵਿੰਦਰ ਸਿੰਘ ਸਚਦੇਵਾ, ਜਸਵਿੰਦਰ ਸਿੰਘ ਪਾਂਧਾ, ਜਗਤਾਰ ਸਿੰਘ ਕੋਟ ਸਿੱਧੂ, ਸੌਰਵ ਕੋਹਾਲਾ, ਦਿਲਬਾਗ ਸਿੰਘ ਚੋਗਾਵਾਂ ਤੇ ਹੋਰ ਵੀ ਬਹੁਤ ਸਾਰੇ ਆਪ੍ਰੇਟਰ ਤੇ ਵਰਕਰਜ਼ ਹਾਜ਼ਰ ਸਨ।


Related News