ਸਰਕਾਰੀ ਜ਼ਮੀਨ ''ਤੇ ਬਣ ਰਹੇ ਸਕੂਲ ਨੂੰ ਵਿਭਾਗ ਨੇ ਡਿਗਾਇਆ
Saturday, Jun 01, 2019 - 10:32 AM (IST)

ਚੰਡੀਗੜ੍ਹ (ਰਾਜਿੰਦਰ) : ਮੌਲੀਜਾਗਰਾਂ 'ਚ ਇਕ ਸਕੂਲ ਵਲੋਂ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਨਿਰਮਾਣ ਕੀਤਾ ਜਾ ਰਿਹਾ ਸੀ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਇਸ ਨੂੰ ਡਿਗਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਅਜਿਹੀ ਕੋਸ਼ਿਸ਼ ਕੀਤੀ ਗਈ ਤਾਂ ਸਖਤ ਕਾਰਵਾਈ ਹੋਵੇਗੀ। ਟੀਮ ਨਾਲ ਹੀ ਸੁਰੱਖਿਆ ਮੁਲਾਜ਼ਮ ਵੀ ਮੌਜੂਦ ਸਨ। ਅਸਟੇਟ ਵਿਭਾਗ ਦੇ ਪ੍ਰਭਾਰੀ ਨੇ ਦੱਸਿਆ ਕਿ 'ਭਾਰਤ ਮੌਲੀਜਾਗਰਾਂ' ਦੇ ਨਾਂ ਨਾਲ ਇਕ ਸਕੂਲ ਕਾਫੀ ਸਮੇਂ ਤੋਂ ਚੱਲ ਰਿਹਾ ਹੈ।
ਇਸ ਦੇ ਪਿਛਲੇ ਪਾਸੇ ਪ੍ਰਸ਼ਾਸਨ ਨੇ ਕੁਝ ਜ਼ਮੀਨ ਐਕੁਆਇਰ ਕੀਤੀ ਹੋਈ ਹੈ ਪਰ ਸਕੂਲ ਪ੍ਰਬੰਧਨ ਕੁਝ ਦਿਨਾਂ ਤੋਂ ਇੱਥੇ ਨਿਰਮਾਣ 'ਚ ਲੱਗਿਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਸਕੂਲ ਨੂੰ ਨਿਰਮਾਣ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਬਾਵਜੂਦ ਨਿਰਮਾਣ ਨਹੀਂ ਹਟਾਇਆ ਗਿਆ। ਇਹੀ ਕਾਰਨ ਹੈ ਕਿ ਵਿਭਾਗ ਨੇ ਮੌਕੇ 'ਤੇ ਜਾ ਕੇ ਪੂਰੇ ਨਿਰਮਾਣ ਨੂੰ ਡਿਗਾ ਦਿੱਤਾ।