ਜੇ ਤੁਸੀਂ ਵੀ ਸਰਕਾਰੀ ਨੌਕਰੀ ਲੱਭ ਰਹੇ ਹੋ ਤਾਂ ਹੋ ਜਾਓ ਸਾਵਧਾਨ! ਜ਼ਰੂਰ ਪੜ੍ਹੋ ਇਹ ਖਬਰ

06/07/2017 3:17:13 PM

ਸੰਗਰੂਰ : ਪੁਲਸ ਦੀ ਗ੍ਰਿਫਤ 'ਚ ਖੜ੍ਹਾ ਇਹ ਸਖ਼ਸ, ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗਦਾ ਸੀ। ਭਗਵੰਤ ਸਿੰਘ ਨਾਂ ਦਾ ਇਹ ਵਿਅਤਕੀ ਲੋਕਾਂ ਨੂੰ ਰੇਲਵੇ 'ਚ ਸਰਕਾਰੀ ਨੌਕਰੀ ਦੇਣ ਦੇ ਬਹਾਨੇ ਪਹਿਲਾਂ ਉਨ੍ਹਾਂ ਤੋਂ ਅੱਧੀ ਰਕਮ ਲੈ ਲੈਂਦਾ, ਬਾਅਦ 'ਚ ਜਾਅਲੀ ਫਾਰਮ ਭਰਵਾ ਕੇ ਨੌਕਰੀ ਪੱਕੀ ਹੋਣ ਦਾ ਕਹਿ ਕੇ ਪਟਨਾ ਭੇਜ ਦਿੰਦਾ। ਜਿੱਥੇ ਉਨ੍ਹਾਂ ਦਾ ਮੈਡੀਕਲ ਟੈਸਟ ਕਰਨ ਤੋਂ ਬਾਅਦ ਪੰਜਾਬ ਭੇਜ ਦਿੱਤਾ ਜਾਂਦਾ। ਇਸ ਸਾਰੇ ਚੱਕਰਵਿਊ ਤੋਂ ਬਾਅਦ ਬਾਕੀ ਬਚੀ ਰਕਮ ਵੀ ਲੈ ਲਈ ਜਾਂਦੀ ਤੇ ਭੋਲਾ-ਭਾਲੇ ਲੋਕਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਹੁਣ ਤੁਹਾਨੂੰ ਇਕ ਲੈਟਰ ਆਏਗੀ ਤੇ ਤੁਹਾਡੀ ਨੌਕਰੀ ਪੱਕੀ ਸਮਝੋ।
ਭਗਵੰਤ ਸਿੰਘ ਇਸੇ ਤਰ੍ਹਾਂ ਹੀ ਪਟਨਾ 'ਚ ਰਹਿ ਰਹੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਕਾਫੀ ਸਮੇਂ ਤੱਕ ਲੋਕਾਂ ਨੂੰ ਠੱਗਦਾ ਰਿਹਾ। ਆਖਿਰ ਜਦ ਲੋਕਾਂ ਨੂੰ ਨੌਕਰੀ ਦੀ ਕੋਈ ਚਿੱਠੀ ਨਾ ਆਈ ਤਾਂ ਉਨ੍ਹਾਂ ਪੁਲਸ ਦੀ ਮਦਦ ਲਈ ਅਤੇ ਧੂਰੀ 'ਚ ਇਕ ਵਿਅਕਤੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪੂਰੀ ਸੱਚਾਈ ਸਾਹਮਣੇ ਆ ਗਈ । ਕਾਰਵਾਈ ਕਰਦਿਆਂ ਪੁਲਸ ਨੇ ਭਗਵੰਤ ਸਿੰਘ ਨੂੰ ਸਾਢੇ 6 ਲੱਖ ਦੀ ਰਕਮ ਸਮੇਤ ਕਾਬੂ ਕਰ ਲਿਆ ਹੈ।
ਦੋਸ਼ੀ ਭਗਵੰਤ ਸਿੰਘ ਨੇ ਕਬੂਲ ਕੀਤਾ ਕਿ ਉਸਨੇ ਲੋਕਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਪਟਨਾ 'ਚ ਬੈਠੇ ਭਗਵੰਤ ਸਿੰਘ ਦਾ ਸਾਥੀ ਮਿਸ਼ਰਾ ਤੇ ਹੋਰ ਕਿਹੜੇ ਲੋਕ ਇਸ ਠੱਗੀ 'ਚ ਇਨ੍ਹਾਂ ਦਾ ਸਾਥ ਦੇ ਰਹੇ ਸਨ, ਪੁਲਸ ਵੱਲੋਂ ਇਸ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Related News