16 ਤਾਰੀਖ਼ ਤੋਂ ਸਰਕਾਰੀ ਹਸਪਤਾਲਾਂ ਦੀ OPD ਦਾ ਬਦਲੇਗਾ ਸਮਾਂ

Thursday, Apr 03, 2025 - 11:44 AM (IST)

16 ਤਾਰੀਖ਼ ਤੋਂ ਸਰਕਾਰੀ ਹਸਪਤਾਲਾਂ ਦੀ OPD ਦਾ ਬਦਲੇਗਾ ਸਮਾਂ

ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ, ਸੈਕਟਰ-16 ਤੇ ਇਸ ਨਾਲ ਸਬੰਧਿਤ ਐੱਚ. ਡਬਲਯੂ. ਸੀ./ਡਿਸਪੈਂਸਰੀਆਂ, ਸਿਵਲ ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ ਸੈਕਟਰ-22 ਤੇ ਸੈਕਟਰ-45 ਦੇ ਓ. ਪੀ. ਡੀ. ਦੇ ਸਮੇਂ ’ਚ ਬਦਲਾਅ ਹੋਵੇਗਾ।

16 ਅਪ੍ਰੈਲ ਤੋਂ 15 ਅਕਤੂਬਰ ਤੱਕ ਸਵੇਰੇ 8 ਤੋਂ ਦੁਪਹਿਰ 2 ਵਜੇ ਓ. ਪੀ. ਡੀ. ਚੱਲੇਗੀ। ਈ. ਐੱਸ. ਆਈ. ਡਿਸਪੈਂਸਰੀ-29 ਤੇ 23 ਸਣੇ ਹਾਈਕੋਰਟ ਡਿਸਪੈਂਸਰੀਆਂ ਪਹਿਲਾਂ ਵਾਂਗ ਹੀ ਚੱਲਣਗੀਆਂ। ਇਨ੍ਹਾਂ ਦੇ ਸਮੇਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


author

Babita

Content Editor

Related News