ਪੰਜਾਬ ਦੀਆਂ ਹਵਾਵਾਂ ''ਚ ਘੁਲਿਆ ਜ਼ਹਿਰ, ਗਰਭਵਤੀ ਮਹਿਲਾਵਾਂ ਲਈ ਸਭ ਤੋਂ ਵੱਧ ਹਾਨੀਕਾਰਕ

Thursday, Nov 09, 2017 - 03:30 PM (IST)

ਪੰਜਾਬ ਦੀਆਂ ਹਵਾਵਾਂ ''ਚ ਘੁਲਿਆ ਜ਼ਹਿਰ, ਗਰਭਵਤੀ ਮਹਿਲਾਵਾਂ ਲਈ ਸਭ ਤੋਂ ਵੱਧ ਹਾਨੀਕਾਰਕ

ਪਟਿਆਲਾ (ਇੰਦਰਜੀਤ ਬਕਸ਼ੀ) — ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਡਾਕਟਰ ਮੁਤਾਬਕ ਇਸ ਦਾ ਸਭ ਤੋਂ ਵੱਧ ਅਸਰ ਗਰਭਵਤੀ ਔਰਤਾਂ 'ਤੇ ਪੈ ਰਿਹਾ ਹੈ, ਪ੍ਰਦੂਸ਼ਿਤ ਹਵਾ 'ਚ ਸਾਹ ਲੈਣ ਨਾਲ ਸਭ ਤੋਂ ਵੱਧ ਅਸਰ ਉਨ੍ਹਾਂ ਦੇ ਗਰਭ 'ਚ ਪਲ ਰਹੇ ਬੱਚਿਆਂ 'ਤੇ ਇਸ ਦਾ ਅਸਰ ਹੋ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਮੁਤਾਬਕ ਲੋਕਾਂ ਨੂੰ, ਖਾਸ ਤੌਰ 'ਤੇ ਜੋ ਗਰਭਵਤੀ ਔਰਤਾਂ ਨੂੰ ਜ਼ਰੂਰਤ ਪੈਣ 'ਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਕਿਉਂਕਿ ਹਵਾ 'ਚ ਫੈਲੇ ਜ਼ਹਿਰੀਲੇ ਕਣ ਉਨ੍ਹਾਂ ਲਈ ਖਤਰਾ ਬਣ ਸਕਦੇ ਹਨ।
ਉਥੇ ਹੀ ਇਲਾਜ ਕਰਵਾਉਣ ਆਈ ਮਹਿਲਾ ਨੇ ਆਪਣੀਆਂ ਭਾਵਨਾਵਾਂ ਜਾਹਿਰ ਕਰਦੇ ਹੋਏ ਦੱਸਿਆ ਕਿ ਸਵੇਰ ਤੇ ਸ਼ਾਮ ਧੁੰਏ ਕਾਰਨ ਉਨ੍ਹਾਂ ਨੂੰ ਸਾਹ ਲੈਣ 'ਚ ਕਾਫੀ ਦਿਕੱਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਇਕ ਪਾਸੇ ਗਰਭਵਤੀ ਔਰਤਾਂ ਤੇ ਬੱਚੇ ਇਸ ਪ੍ਰਦੂਸ਼ਿਤ ਹਵਾ ਕਾਰਨ ਦੁਖੀ ਹਨ, ਉਥੇ ਹੀ ਰੋਜ਼ਾਨਾ ਨੌਕਰੀ ਪੇਸ਼ਾ ਲੋਕ ਵੀ ਇਸ ਧੂੰਏ ਦੀ ਚਾਦਰ ਦੇ ਕਾਰਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ, ਉਨ੍ਹਾਂ ਦੇ ਮੁਤਾਬਕ ਉਨ੍ਹਾਂ ਦੀ ਮਜ਼ਬੂਰੀ ਹੈ, ਆਪਣੇ ਕੰਮ 'ਤੇ ਸਮੇਂ ਤੇ ਪਹੁੰਚਣ ਨੂੰ ਲੈ ਕੇ ਪਰ ਇਹ ਧੁੰਦ ਵਾਲਾ ਧੂੰਆਂ ਉਨ੍ਹਾਂ ਦੇ ਰਸਤੇ 'ਚ ਰੁਕਾਵਟ ਬਣਦਾ ਹੈ।


Related News