ਸਰਕਾਰੀ ਹਸਪਤਾਲ ''ਚ ਮਰੀਜ਼ ਤੋਂ ਪੈਸੇ ਲੈਣ ਦੀ ਵੀਡੀਓ ਵਾਇਰਲ
Saturday, Aug 19, 2017 - 03:41 PM (IST)
ਮਲੋਟ(ਜੁਨੇਜਾ)- ਸਰਕਾਰੀ ਹਸਪਤਾਲ ਦੀ ਲੈਬ 'ਚ ਤਾਇਨਾਤ ਦੋ ਟੈਕਨੀਸ਼ੀਅਨਾਂ ਵੱਲੋਂ ਮਰੀਜ਼ ਤੋਂ ਪੈਸੇ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਸਿਹਤ ਵਿਭਾਗ ਹਰਕਤ 'ਚ ਆ ਗਿਆ ਤੇ ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾ ਦਿੱਤਾ ਹੈ।
ਕੀ ਹੈ ਮਾਮਲਾ?
ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਦੀ ਲੈਬ ਵਿਚ ਕੰਮ ਕਰਨ ਵਾਲੇ ਦੋ ਟੈਕਨੀਸ਼ੀਅਨਾਂ ਵੱਲੋਂ ਅੰਦਰ ਦੁਕਾਨਦਾਰੀ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜੁਗਰਾਜ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕਬਰਵਾਲਾ ਨੇ ਸੀ. ਐੱਮ. ਓ. ਨੂੰ ਲਿਖਤੀ ਸ਼ਿਕਾਇਤ ਅਤੇ ਇਕ ਵੀਡੀਓ ਕਲਿਪ ਦਿੱਤੀ, ਜਿਸ ਵਿਚ ਕਰਮਚਾਰੀ ਉਸ ਨਾਲ ਸੌਦੇਬਾਜ਼ੀ ਕਰ ਕੇ ਸ਼ਰੇਆਮ ਪੈਸੇ ਲੈ ਰਹੇ ਹਨ। ਇਸ ਵੀਡੀਓ ਵਿਚ ਮਹਿਲਾ ਲੈਬ ਟੈਕਨੀਸ਼ੀਅਨ ਵੱਲੋਂ ਸੌਦੇਬਾਜ਼ੀ ਕਰਨ ਤੇ ਮਰਦ ਲੈਬ ਟੈਕਨੀਸ਼ੀਅਨ ਸ਼ਰੇਆਮ ਪੈਸੇ ਲੈਂਦੇ ਦਿਸ ਰਹੇ ਹਨ। ਲੰਬੇ ਸਮੇਂ ਤੋਂ ਕੁਝ ਇਕ ਕਲਰਕਾਂ ਦੀਆਂ ਮਨਮਾਨੀਆਂ ਤੇ ਕਥਿਤ ਭ੍ਰਿਸ਼ਟਾਚਾਰ ਕਰਕੇ ਚਰਚਾ ਵਿਚ ਰਿਹਾ ਮਲੋਟ ਦਾ ਸਰਕਾਰੀ ਹਸਪਤਾਲ ਇਸ ਨਵੇਂ ਮਾਮਲੇ ਕਾਰਨ ਫਿਰ ਵਿਵਾਦਾਂ ਵਿਚ ਘਿਰ ਗਿਆ ਹੈ।
ਜਾਂਚ ਲਈ ਤਿੰਨ ਡਾਕਟਰਾਂ ਦੇ ਬੋਰਡ ਦਾ ਗਠਨ
ਸੀ. ਐੱਮ. ਓ. ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਲਈ ਤਿੰਨ ਡਾਕਟਰ ਡਾ. ਰਸ਼ਮੀ ਚਾਵਲਾ, ਡਾ. ਕਾਮਨਾ ਜਿੰਦਲ ਅਤੇ ਡਾ. ਦੁਰਲੱਭ ਜੋੜਾ ਦਾ ਬੋਰਡ ਬਣਾ ਦਿੱਤਾ ਹੈ, ਜਿਸ ਵੱਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਲ. ਟੀ. ਦਾ ਪੱਖ
ਇਸ ਮਾਮਲੇ 'ਚ ਵਿਵਾਦਾਂ ਵਿਚ ਆਏ ਐੱਲ. ਟੀ. ਪਵਨ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਵੱਲੋਂ ਨੌਕਰੀ ਦਾ ਵਾਸਤਾ ਦੇ ਕੇ ਖਬਰ ਨਾ ਲਾਉਣ ਦੀ ਗੱਲ ਕੀਤੀ।
