ਜਲੰਧਰ: ਅੰਗਰੇਜ਼ੀ ਦੀ ਕਾਪੀ ਲਿਆਉਣੀ ਭੁੱਲੀ 6ਵੀਂ ਜਮਾਤ ਦੀ ਬੱਚੀ, ਸਰਕਾਰੀ ਟੀਚਰ ਨੇ ਕੁੱਟ-ਕੁੱਟ ਕੀਤਾ ਹਾਲੋ-ਬੇਹਾਲ

Saturday, Sep 25, 2021 - 06:01 PM (IST)

ਜਲੰਧਰ: ਅੰਗਰੇਜ਼ੀ ਦੀ ਕਾਪੀ ਲਿਆਉਣੀ ਭੁੱਲੀ 6ਵੀਂ ਜਮਾਤ ਦੀ ਬੱਚੀ, ਸਰਕਾਰੀ ਟੀਚਰ ਨੇ ਕੁੱਟ-ਕੁੱਟ ਕੀਤਾ ਹਾਲੋ-ਬੇਹਾਲ

ਜਲੰਧਰ (ਸੋਨੂੰ)- ਜਲੰਧਰ ਦੇ ਭਾਰਗੋ ਕੈਂਪ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਵਿਚ ਪੜ੍ਹਦੀ ਇਕ ਬੱਚੀ ਨਾਲ ਮੈਡਮ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਛੇਵੀਂ ਕਲਾਸ ਵਿਚ ਪੜ੍ਹਦੀ ਹੈ, ਜੋਕਿ ਆਪਣੀ ਇੰਗਲਿਸ਼ ਦੀ ਕਾਪੀ ਅੱਜ ਲਿਆਉਣੀ ਭੁੱਲ ਗਈ ਸੀ। ਜਿਸ ਤੋਂ ਬਾਅਦ ਮੈਡਮ ਵੱਲੋਂ ਉਸ ਨੂੰ ਥੱਪੜ ਮਾਰੇ ਗਏ ਅਤੇ ਉਸ ਦਾ ਸਿਰ ਕਲਾਸ ਵਿੱਚ ਪਏ ਬੈਂਚ 'ਤੇ ਵੱਜਾ। ਇਸ ਦੇ ਬਾਅਦ ਮੈਡਮ ਨੇ ਉਸ ਨੂੰ ਹੱਥ ਉੱਪਰ ਖੜ੍ਹੇ ਕਰਾ ਕੇ ਕਲਾਸ ਵਿੱਚ ਖੜ੍ਹੇ ਕਰ ਦਿੱਤਾ ਅਤੇ ਉਸ ਨੂੰ ਮਾਨਸਿਕ ਪੀੜਤਾ ਵੀ ਦਿੱਤੀ ਗਈ। ਕੁੱਟਮਾਰ ਦੌਰਾਨ ਬੱਚੀ ਹੱਥ ਜੋੜਦੀ ਰਹੀ ਕਿ ਉਸ ਨੂੰ ਛੱਡ ਦਿਓ ਪਰ ਟੀਚਰ ਨੇ ਉਸ ਦੀ ਇਕ ਨਾ ਸੁਣੀ। 

ਇਹ ਵੀ ਪੜ੍ਹੋ : ਜਲੰਧਰ: ਫੇਸਬੁੱਕ 'ਤੇ ਮੈਸੇਜ ਪੜ੍ਹ ਸਹੇਲੀ ਨੂੰ ਟਰਾਂਸਫਰ ਕੀਤੇ 40 ਹਜ਼ਾਰ, ਜਦੋਂ ਖੁੱਲ੍ਹਿਆ ਭੇਤ ਤਾਂ ਉੱਡੇ ਹੋਸ਼

PunjabKesari
ਬੱਚੀ ਜਦੋਂ ਘਰ ਆ ਗਈ ਤਾਂ ਉਸ ਨੇ ਪਹਿਲਾਂ ਤਾਂ ਡਰਦੇ ਮਾਰੇ ਆਪਣੇ ਮੰਮੀ ਨੂੰ ਕੁਝ ਨਹੀਂ ਦੱਸਿਆ ਜਦੋਂ ਬੱਚੀ ਸੌਂ ਕੇ ਉੱਠੀ ਤਾਂ ਉਸ ਕੋਲੋਂ ਸਹੀ ਤਰ੍ਹਾਂ ਨਾਲ ਖੜ੍ਹੇ ਵੀ ਨਹੀਂ ਹੋ ਪਾਇਆ। ਇਸ ਦੇ ਬਾਅਦ ਬੱਚੀ ਨੇ ਇਹ ਸਾਰਾ ਮਾਮਲਾ ਆਪਣੀ ਮਾਂ ਨੂੰ ਦੱਸਿਆ। ਇਸ ਦੇ ਬਾਅਦ ਮਾਤਾ-ਪਿਤਾ ਵੱਲੋਂ ਸਕੂਲ ਵਿੱਚ ਹੰਗਾਮਾ ਕੀਤਾ ਗਿਆ। 

PunjabKesari
ਉੱਥੇ ਹੀ ਬੱਚੀ ਨਾਲ ਕੁੱਟਮਾਰ ਕਰਨ ਵਾਲੀ ਮੈਡਮ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਵੱਲੋਂ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ ਹੈ ਪਰ ਬੱਚੀ ਦੇ ਮਾਪਿਆਂ ਵੱਲੋਂ ਬੱਚੀ ਨਾਲ ਹੋਈ ਕੁੱਟਮਾਰ ਦੀ ਮੈਡੀਕਲ ਰਿਪੋਰਟ ਬਣਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਦਾ ਕਾਂਗਰਸ ’ਤੇ ਤੰਜ, ‘ਚੰਨੀ’ ਨੂੰ 4 ਮਹੀਨਿਆਂ ਲਈ ਮੁੱਖ ਮੰਤਰੀ ਬਣਾਉਣ ਲਈ ਡੇਢ ਦਿਨ ਚੱਲਿਆ ‘ਤਮਾਸ਼ਾ’

PunjabKesari

ਉਥੇ ਹੀ ਮੈਡੀਕਲ ਰਿਪੋਰਟ ਵਿਚ ਇਹ ਆਇਆ ਹੈ ਕਿ ਬੱਚੀ ਦਾ ਇਕ ਕੰਨ ਤੋਂ ਸੁਣਨ ਵਿਚ ਵੀ ਸਮੱਸਿਆ ਆਵੇਗੀ। ਬੱਚੀ ਦੀ ਮਾਂ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਇਸ ਸੰਬੰਧ ਵਿਚ ਪੁਲਸ ਨੂੰ ਸ਼ਿਕਾਇਤ ਦੇ ਰਹੇ ਹਨ ਅਤੇ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਗੁਹਾਰ ਲਗਾਉਣਗੇ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵਿੱਚ ਪੁਲਸ ਕੀ ਕਾਰਵਾਈ ਕਰਦੀ ਹੈ। 

PunjabKesari

PunjabKesari

PunjabKesari

ਇਹ ਵੀ ਪੜ੍ਹੋ :  ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

shivani attri

Content Editor

Related News