ਪੰਜਾਬ ਦੇ 2 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਅਜੇ ਤੱਕ ਨਹੀਂ ਮਿਲੀ ਤਨਖਾਹ
Friday, Feb 09, 2018 - 10:36 AM (IST)

ਚੰਡੀਗੜ੍ਹ : ਪੰਜਾਬ ਦੇ 2 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਅਜੇ ਤੱਕ ਜਨਵਰੀ ਦੀ ਤਨਖਾਹ ਨਹੀਂ ਮਿਲੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਇਕ ਹਫਤਾ ਹੋਰ ਇੰਤਜ਼ਾਰ ਕਰਨਾ ਪਵੇਗਾ। ਪੰਜਾਬ ਦੇ ਸਾਢੇ ਚਾਰ ਲੱਖ ਸਰਕਾਰੀ ਮੁਲਾਜ਼ਮਾਂ 'ਚੋਂ ਏ ਅਤੇ ਬੀ ਕੈਟੈਗਰੀ ਦੇ ਕਰੀਬ 2 ਲੱਖ ਮੁਲਾਜ਼ਮਾਂ ਦੀ ਤਨਖਾਹ ਅਜੇ ਤੱਕ ਪੈਂਡਿੰਗ ਹੈ। ਹਾਲਾਂਕਿ ਏ ਅਤੇ ਬੀ ਕੈਟੈਗਰੀ ਦੇ ਮੁਲਾਜ਼ਮਾਂ ਦੇ 650 ਕਰੋੜ ਰੁਪਏ ਤਨਖਾਹ ਲਈ ਸਰਕਾਰ ਨੇ ਡਿਵੈਲਪਮੈਂਟ ਬਾਂਡ ਜਾਰੀ ਕੀਤੇ ਹਨ। ਪੰਜਾਬ ਸਿਵਲ ਸਕੱਤਰੇਤ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਖਹਿਰਾ ਮੁਤਾਬਕ ਸਕੱਤਰੇਤ ਦੇ ਹੀ ਤਕਰੀਬਨ 250 ਏ ਕੈਟੈਗਰੀ ਦੇ ਮੁਲਜ਼ਮਾਂ ਨੂੰ ਅਜੇ ਤਨਖਾਹ ਨਹੀਂ ਮਿਲੀ ਹੈ। ਅਸਲ 'ਚ ਵਿਕਾਸ ਦੇ ਨਾਂ 'ਤੇ ਚੁੱਕਿਆ ਜਾ ਰਿਹਾ ਫੰਡ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਖਰਚ ਹੋ ਰਿਹਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਦਾ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਭੁਗਤ ਰਿਹਾ ਹੈ। ਕੇਂਦਰ 2 ਮਹੀਨਿਆਂ 'ਚ ਇਕ ਵਾਰ ਜੀ. ਐੱਸ. ਟੀ. ਦਾ ਹਿੱਸਾ ਦਿੰਦੀ ਹੈ, ਜਿਸ ਨਾਲ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਮਹੀਨੇਵਾਰ ਖਰਚੇ ਹੀ ਪੂਰੇ ਕਰਨੇ ਮੁਸ਼ਕਲ ਹੋ ਰਹੇ ਰਹੇ ਹਨ।