ਸਰਕਾਰੀ ਮਹਿਕਮਿਆਂ ਬਾਹਰ ਲੱਗੇ ਗੰਦਗੀ ਦੇ ਢੇਰ

Sunday, Feb 25, 2018 - 01:50 PM (IST)

ਫਗਵਾੜਾ (ਰੁਪਿੰਦਰ ਕੌਰ)— ਆਊਟ ਸੋਰਸ ਸਫਾਈ ਕਰਮਚਾਰੀਆਂ ਨੂੰ ਕੰਮ ਤੋਂ ਕੱਢਣ ਅਤੇ ਉਨ੍ਹਾਂ ਦਾ ਧਰਨੇ 'ਤੇ ਬੈਠਣ ਦਾ ਅਸਰ ਹੁਣ ਸਰਕਾਰੀ ਮਹਿਕਮਿਆਂ ਦੇ ਬਾਹਰ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ, ਜਿੱਥੇ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਦੀ ਸਵੱਛ ਭਾਰਤ ਮੁਹਿੰਮ ਹਵਾਈ ਪ੍ਰਤੀਤ ਹੁੰਦੀ ਨਜ਼ਰ ਆ ਰਹੀ ਹੈ। ਇਸ ਦੀ ਇਕ ਮਿਸਾਲ ਫਗਵਾੜਾ ਦੇ ਥਾਣਾ ਸਿਟੀ ਦੇ ਬਾਹਰ ਦੇਖੀ ਜਾ ਸਕਦੀ ਹੈ। ਜਿੱਥੇ ਮੇਨ ਗੇਟ ਦੇ ਨਜ਼ਦੀਕ ਲੱਗਾ ਗੰਦਗੀ ਦਾ ਢੇਰ ਇਥੇ ਆਉਣ-ਜਾਣ ਵਾਲੇ ਨਾਗਰਿਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਠਾਣੇ ਦੇ ਅੰਦਰ ਤਾਂ ਉਨ੍ਹਾਂ ਦੇ ਆਪਣੇ ਸਫਾਈ ਕਰਮਚਾਰੀ ਹਨ ਪਰ ਬਾਹਰ ਜੋ ਕਰਮਚਾਰੀ ਧਰਨੇ 'ਤੇ ਬੈਠੇ ਹਨ ਉਨ੍ਹਾਂ ਦਾ ਕੰਮ ਸੀ ਜੋ ਕਿ ਬੰਦ ਪਿਆ ਹੈ ਅਤੇ ਆਸ-ਪਾਸ ਦੇ ਖੇਤਰ ਦੀ ਗੰਦਗੀ ਦੇ ਢੇਰ ਇਥੇ ਲੱਗ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਮਹਿਕਮਿਆਂ 'ਚ ਹੀ ਸਫਾਈ ਮੁਹਿੰਮ ਬਾਰੇ ਕੋਈ ਨਹੀਂ ਸੋਚ ਰਿਹਾ ਤਾਂ ਕਰੋੜਾਂ ਰੁਪਏ ਸਵੱਛਤਾ ਮੁਹਿੰਮ ਦੇ ਨਾਂ 'ਤੇ ਪ੍ਰਚਾਰ ਲਈ ਖਰਚ ਕਰਨਾ ਦੇਸ਼ ਦੇ ਖਜ਼ਾਨੇ ਦੀ ਦੁਰਵਰਤੋਂ ਹੀ ਕਹੀ ਜਾਵੇਗੀ। ਜਿਸ ਲਈ ਜ਼ਿੰਮੇਵਾਰੀ ਸਰਕਾਰ ਦੇ ਹਰ ਮਹਿਕਮੇ ਦੀ ਬਣਦੀ ਹੈ।


Related News