9 ਸਰਕਾਰੀ ਮਹਿਕਮੇ ਵਸੂਲ ਰਹੇ ਨੇ ਗਊਸੈੱਸ : ਬੇਜ਼ੁਬਾਨ ਪਸ਼ੂਧਨ ਨੂੰ ਅੰਗੂਠਾ
Friday, Jul 31, 2020 - 02:35 PM (IST)
ਹੁਸ਼ਿਆਰਪੁਰ (ਘੁੰਮਣ)— ਪੰਜਾਬ ਭਰ 'ਚ ਲੱਖਾਂ ਦੀ ਤਾਦਾਦ 'ਚ ਬੇਸਹਾਰਾ ਪਸ਼ੂਧਨ ਸੜਕਾਂ 'ਤੇ ਭੋਜਨ ਦੀ ਤਲਾਸ਼ ਵਿਚ ਧੱਕੇ ਖਾ ਰਿਹਾ ਹੈ, ਉਥੇ ਹੀ ਇਹ ਇਨਸਾਨੀ ਜ਼ਿੰਦਗੀਆਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਬੜੇ ਦੁੱਖ ਦੀ ਗੱਲ ਹੈ ਕਿ ਰਾਜ 'ਚ 9 ਸਰਕਾਰੀ ਮਹਿਕਮਿਆਂ ਰਾਹੀਂ ਗਊਸੈੱਸ ਵਸੂਲੇ ਜਾਣ ਦੇ ਬਾਵਜੂਦ ਬੇਜ਼ੁਬਾਨ ਪਸ਼ੂਧਨ ਦੇ ਕਲਿਆਣ ਲਈ ਇਕ ਕੌਡੀ ਵੀ ਖਰਚ ਨਹੀਂ ਕੀਤੀ ਜਾ ਰਹੀ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਉਕਤ ਵਿਚਾਰ ਪ੍ਰਗਟ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਉਪ-ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਛੇਤੀ ਇਸ ਸਬੰਧ 'ਚ ਕੋਈ ਗੰਭੀਰ ਕਦਮ ਨਹੀਂ ਚੁੱਕੇ ਤਾਂ ਉਹ ਕਾਨੂੰਨੀ ਕਾਰਵਾਈ ਲਈ ਮਜਬੂਰ ਹੋਣਗੇ। ਇਸ ਮੌਕੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਡਾ. ਰਮਨ ਘਈ ਵੀ ਉਨ੍ਹਾਂ ਦੇ ਨਾਲ ਸਨ।
ਇਹ ਵੀ ਪੜ੍ਹੋ: ਹੈਰਾਨੀਜਨਕ: ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ ਦੌਰਾਨ ਪੰਜਾਬ 'ਚ 253 ਲੋਕਾਂ ਨੇ ਕੀਤੀ ਖ਼ੁਦਕੁਸ਼ੀ
ਖੰਨਾ ਨੇ ਕਿਹਾ ਕਿ ਪੰਜਾਬ 'ਚ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਹਰ ਜ਼ਿਲ੍ਹੇ 'ਚ 20-25 ਏਕੜ ਦੀ ਜ਼ਮੀਨ 'ਤੇ ਕੈਟਲ ਪਾਊਂਡ ਬਨਾਉਣ ਦੀ ਵਿਵਸਥਾ ਕੀਤੀ ਗਈ ਸੀ। ਇਹ ਕੈਟਲ ਪਾਊਂਡ ਬਣ ਤਾਂ ਗਏ ਪ੍ਰੰਤੂ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਂਦੇ ਹੀ ਇਨ੍ਹਾਂ ਦੀ ਕੋਈ ਸੁੱਧ ਨਹੀਂ ਲਈ। ਉਨ੍ਹਾਂ ਨੇ ਕਿਹਾ ਕਿ ਇਹ ਬੇਸਹਾਰਾ ਪਸ਼ੂਧਨ ਕਿਸਾਨਾਂ ਲਈ ਵੀ ਬਹੁਤ ਵੱਡੀ ਸਿਰਦਰਦ ਬਣੇ ਹੋਏ ਹਨ। ਖਾਸਕਰ ਕੰਡੀ ਖੇਤਰ ਵਿਚ ਤਾਂ ਕਈ ਜ਼ਿੰਮੀਦਾਰਾਂ ਨੇ ਇਨ੍ਹਾਂ ਪਸ਼ੂਆਂ ਦੇ ਡਰ ਤੋਂ ਖੇਤੀਬਾੜੀ ਦਾ ਕੰਮ ਹੀ ਬੰਦ ਕਰ ਦਿੱਤਾ ਹੈ, ਕਿਉਂਕਿ ਅਜਿਹੇ ਪਸ਼ੂ ਖੜ੍ਹੀ ਫਸਲ ਨੂੰ ਉਜਾੜ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਰਾਜ 'ਚ 472 ਦੇ ਕਰੀਬ ਗਊਸ਼ਾਲਾਵਾਂ ਭਾਵੇਂ ਗਊ ਮਾਤਾ ਦੀ ਸੇਵਾ 'ਚ ਲੱਗੀਆਂ ਹੋਈਆਂ ਹਨ ਪਰ ਬੇਸਹਾਰਾ ਪਸ਼ੂਧਨ ਕੇਵਲ ਕੈਟਲ ਪਾਊਂਡ ਵਿਚ ਐਡਜਸਟ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕੈਟਲ ਪਾਊਂਡਸ ਦੀ ਵਿਵਸਥਾ ਸਬੰਧਿਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਕੋਲ ਹੈ। ਜੇਕਰ ਡਿਪਟੀ ਕਮਿਸ਼ਨਰ ਚਾਹੁਣ ਤਾਂ ਪ੍ਰਬੰਧਕੀ ਅਧਿਕਾਰੀਆਂ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਇਨ੍ਹਾਂ ਪਸ਼ੂਆਂ ਦੀ ਉਚਿਤ ਦੇਖਭਾਲ ਹੋ ਸਕਦੀ ਹੈ।
ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਕਰਨ ਵਾਲੇ OLS ਵ੍ਹਿਜ਼ ਪਾਵਰ ਦੇ ਮਾਲਕਾਂ ਬਾਰੇ ਹੋਇਆ ਵੱਡਾ ਖੁਲਾਸਾ
ਖੰਨਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਿਅਕਤੀਗਤ ਤੌਰ 'ਤੇ ਦਖਲ-ਅੰਦਾਜ਼ੀ ਕਰਕੇ ਇਸ ਬੇਸਹਾਰਾ ਪਸ਼ੂਧਨ ਲਈ ਵਿਵਸਥਾ ਕਰਨ ਤਾਂ ਕਿ ਇਨਸਾਨੀ ਜ਼ਿੰਦਗੀਆਂ ਨੂੰ ਵੀ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ
ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ