ਸਰਕਾਰੀ ਬੱਸਾਂ ਦੇ ਚੱਕਾ ਜਾਮ ਨਾਲ 80 ਫੀਸਦੀ ਰੂਟ ਪ੍ਰਭਾਵਿਤ

Wednesday, Jan 09, 2019 - 05:40 PM (IST)

ਸਰਕਾਰੀ ਬੱਸਾਂ ਦੇ ਚੱਕਾ ਜਾਮ ਨਾਲ 80 ਫੀਸਦੀ ਰੂਟ ਪ੍ਰਭਾਵਿਤ

ਜਲੰਧਰ (ਪੁਨੀਤ)—ਠੇਕੇ 'ਤੇ ਕੰਮ ਕਰਨ ਵਾਲੇ ਪੰਜਾਬ ਰੋਡਵੇਜ਼/ਪਨਬੱਸ ਕਾਂਟਰੈਕਟ ਵਰਕਰ ਯੂਨੀਅਨ ਦੇ ਕਰਮਚਾਰੀਆਂ ਨੇ ਬੱਸਾਂ ਦਾ ਚੱਕਾ ਜਾਮ ਕਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਇਕੋ ਜਿਹਾ ਕੰਮ ਕਰਨ 'ਤੇ ਵੀ ਉਨ੍ਹਾਂ ਨੂੰ ਇਕੋ ਜਿਹੀ ਸੈਲਰੀ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਉਹ ਆਰਥਿਕ ਤੌਰ 'ਤੇ ਤੰਗ ਹੋਣ ਲਈ ਮਜ ਕਰਮਚਾਰੀਆਂ ਦੇ ਚੱਕਾ ਜਾਮ ਕਾਰਨ 80 ਫੀਸਦੀ ਰੂਟ ਪ੍ਰਭਾਵਿਤ ਹੋਏ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪਿਆ ਅਤੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਹੜਤਾਲ ਨਾਲ ਪੂਰਾ ਫਾਇਦਾ ਮਿਲਿਆ।

ਦੁਪਹਿਰ  ਦੇ ਸਮੇਂ ਕਰਮਚਾਰੀਆਂ ਨੇ ਬੱਸ ਅੱਡੇ ਦੇ ਗੇਟ 'ਤੇ ਧਰਨਾ ਲਾ ਦਿੱਤਾ ਅਤੇ ਬੱਸਾਂ ਨੂੰ ਬਾਹਰ ਜਾਣ ਤੋਂ ਰੋਕਣ ਲੱਗੇ। ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਕਹੀ ਸੀ ਪਰ ਸਰਕਾਰ ਬਣੀ ਨੂੰ 2 ਸਾਲ ਹੋ ਚੁੱਕੇ ਹਨ, ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ।

ਉੱਥੇ ਹੀ ਦੇਸ਼ ਭਗਤ ਯਾਦਗਾਰ ਹਾਲ 'ਚ ਵੀ  ਰੋਸ ਰੈਲੀ ਕੀਤੀ ਗਈ, ਜਿਸ  'ਚ ਤੀਰਥ ਸਿੰਘ ਬਾਸੀ, ਪੁਸ਼ਪਿੰਦਰ ਕੁਮਾਰ ਵਿਰਦੀ, ਸ਼ਿਵ ਕੁਮਾਰ, ਕੇਵਲ ਸਿੰਘ, ਕੁਲਦੀਪ ਵਾਲੀਆ, ਕ੍ਰਿਸ਼ਨਾ ਦੇਵੀ, ਅਮਰੀਕ ਸਿੰਘ, ਸੋਹਣ ਲਾਲ,  ਜਸਵੀਰ, ਹਰਕੇਵਲ ਰਾਮ ਸਮੇਤ ਵੱਡੀ ਗਿਣਤੀ 'ਚ ਕਰਮਚਾਰੀਆਂ ਨੇ ਰੋਸ ਰੈਲੀ ਕੱਢੀ, ਜੋ ਕਿ ਬੱਸ ਸਟੈਂਡ ਜਾ ਕੇ ਸਮਾਪਤ ਹੋਈ। ਉੱਥੇ ਹੀ ਰੋਡਵੇਜ਼ ਦੇ ਜੀ. ਐੱਮ. ਪਰਨੀਤ ਸਿੰਘ ਮਿਨਹਾਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰੀਬ 80 ਫੀਸਦੀ ਰੂਟ ਪ੍ਰਭਾਵਿਤ ਹੋਇਆ ਹੈ।


author

Shyna

Content Editor

Related News