ਗੁਰਾਇਆ : ਨੈਸ਼ਨਲ ਹਾਈਵੇ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

Sunday, Jul 01, 2018 - 08:48 PM (IST)

ਗੁਰਾਇਆ : ਨੈਸ਼ਨਲ ਹਾਈਵੇ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

ਗੁਰਾਇਆ(ਮੁਨੀਸ਼)—ਗੁਰਾਇਆ-ਫਿਲੌਰ ਨੈਸ਼ਨਲ ਹਾਈਵੇ 'ਤੇ ਅੱਜ ਪਿੰਡ ਖਹਿਰਾ ਭਟਿਆ ਦੇ ਬ੍ਰਿਜ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਇਕ ਮਹਿਲਾ ਅਤੇ ਇਕ ਪੁਰਸ਼ ਦੀ ਮੌਤ ਹੋ ਗਈ, ਜਦਕਿ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ 'ਚੋਂ ਇਕ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਰਨਾ ਕਾਰ ਜੋ ਕਿ ਦਿੱਲੀ ਤੋਂ ਫਗਵਾੜਾ ਜਾ ਰਹੀ ਸੀ, ਦੇ ਡਰਾਈਵਰ ਦਾ ਅਚਾਨਕ ਝੋਕ ਲੱਗ ਜਾਣ ਵਰਨਾ ਕਾਰ ਸੜਕ ਤੋਂ ਦੂਜੇ ਪਾਸੇ ਆ ਗਈ। PunjabKesari ਜਿਸ ਕਾਰਨ ਗੁਰਾਇਆ ਤੋਂ ਲੁਧਿਆਣਾ ਵੱਲ ਜਾ ਰਹੀ ਨੋਇਡਾ ਨਾਲ ਵਰਨਾ ਕਾਰ ਜਾ ਟਕਰਾਈ। ਜਿਸ ਕਾਰਨ ਨੋਇਡਾ 'ਚ ਸਵਾਰ ਵਰਿੰਦਰ ਬਜਾਜ (55) ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਮਹਿਲਾ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਹਾਦਸੇ ਤੋਂ ਬਾਅਦ ਰੋਡ 'ਤੇ ਜਾਮ ਲੱਗ ਗਿਆ, ਜਿਸ ਨੂੰ ਪੁਲਸ ਵਲੋਂ ਖੁਲਵਾਇਆ ਗਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News