ਕੈਬਨਿਟ ਮੰਤਰੀ ਸਿੱਧੂ ਤੇ ਅਰੋੜਾ ਵਲੋਂ ਧੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ''ਤੇ ਜ਼ੋਰ

01/10/2020 5:57:31 PM

ਗੁਰਾਇਆ (ਜ. ਬ.) - ਪਿੰਡ ਘੁੜਕਾ ਵਿਖੇ ਪ੍ਰਵਾਸੀ ਭਾਰਤੀ ਪਿੰਦੂ ਜੌਹਲ ਯੂ. ਕੇ. ਤੇ ਸਤਨਾਮ ਬਾਹੜਾ ਦੀ ਸਮਾਜ ਸੇਵੀ ਸੰਸਥਾ ਵਰਲਡ ਵਾਈਡ ਵੈੱਲਫੇਅਰ ਸੋਸਾਇਟੀ ਯੂ. ਕੇ. ਨੇ 1100 ਨਵ-ਜਨਮੀਆਂ ਧੀਆਂ ਦੀ ਲੋਹੜੀ ਦਾ ਸਮਾਗਮ ਜੌਹਲ ਫਾਰਮ ਵਿਖੇ ਕਰਵਾਇਆ। ਇਸ ਪ੍ਰੋਗਰਾਮ ਦੀ ਅਗਵਾਈ ਮਨਮੋਹਣ ਵਾਰਿਸ ਵਲੋਂ ਕੀਤੀ ਗਈ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਇਲਾਵਾ ਮਾਰਕਫ਼ੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਚੇਅਰਮੈਨ ਮਹਿੰਦਰ ਸਿੰਘ ਕੇ. ਪੀ., ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਰਜਿੰਦਰ ਬੇਰੀ ਆਦਿ ਪਹੁੰਚੇ।

PunjabKesari

ਇਸ ਮੌਕੇ ਬਲਬੀਰ ਸਿੱਧੂ ਅਤੇ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਮਾਜ ਨੂੰ ਸੱਦਾ ਦਿੱਤਾ ਕਿ ਉਹ ਧੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰੇ ਤਾਂ ਜੋ ਉਹ ਵੀ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ 'ਚ ਅਪਣਾ ਯੋਗਦਾਨ ਪਾ ਸਕਣ। ਇਸ ਮੌਕੇ ਪੰਜਾਬੀ ਗਾਇਕ ਮਨਮੋਹਨ ਵਾਰਿਸ, ਰਣਜੀਤ ਰਾਣਾ, ਮੰਗੀ ਮਾਹਲ, ਬੈਨੀ-ਏ, ਦਲਜਿੰਦਰ ਲਾਡੀ, ਨਛੱਤਰ ਗਿੱਲ, ਚੰਨ ਕੌਰ, ਕਮਲ ਕਟਾਣਾ, ਭੋਟੂ ਸ਼ਾਹ ਨਾਲ ਕਵਿਤਾ ਨੇ ਮੌਜੂਦ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀਆਂ ਵਲੋਂ ਨਵ ਜੰਮੀਆਂ ਧੀਆਂ ਨੂੰ ਮਠਿਆਈ ਅਤੇ ਤੋਹਫ਼ੇ ਦੇ ਕੇ ਮੁਬਾਰਕਬਾਦ ਦਿੱਤੀ ਗਈ। ਸੰਸਥਾ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਆਖਿਰ ਵਿਚ ਧੂਣਾ ਲਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਚੇਅਰਮੈਨ ਹਰਦੀਪ ਸਿੰਘ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਡੀ. ਐੱਸ. ਪੀ. ਸਰਬਜੀਤ ਰਾਏ, ਡੀ. ਐੱਸ. ਪੀ. ਦਵਿੰਦਰਪਾਲ ਸਿੰਘ ਅੱਤਰੀ ਆਦਿ ਹਾਜ਼ਰ ਸਨ।


rajwinder kaur

Content Editor

Related News